• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਜ਼ਾਲਮ ਸ਼ੇਰਨੀ ਅਤੇ ਬੱਚੇ - ਰਮੇਸ਼ ਕੁਮਾਰ ਸ਼ਰਮਾ

  

Share
  ਇਕ ਜੰਗਲ ਵਿਚ ਸ਼ੇਰ ਅਤੇ ਸ਼ੇਰਨੀ ਰਹਿੰਦੇ ਸਨ। ਸ਼ੇਰਨੀ ਦੀ ਆਪਣੀ ਕੋਈ ਔਲਾਦ ਨਹੀਂ ਸੀ। ਸ਼ਾਇਦ ਇਸੇ ਕਰਕੇ ਹੀ ਉਹ ਬਹੁਤ ਚਿੜਚਿੜੀ, ਜ਼ਾਲਮ ਅਤੇ ਖ਼ਤਰਨਾਕ ਸੀ। ਉਹ ਕਿਸੇ ਛੋਟੇ ਤੋਂ ਛੋਟੇ ਜਾਨਵਰ ’ਤੇ ਜ਼ਰਾ ਵੀ ਤਰਸ ਨਹੀਂ ਕਰਦੀ ਸੀ। ਸਾਰੇ ਜਾਨਵਰ ਉਸ ਦੇ ਆਤੰਕ ਤੋਂ ਬਹੁਤ ਤੰਗ ਸਨ। ਜਿੰਨੀ ਉਹ ਜ਼ਾਲਮ ਸੀ, ਸ਼ੇਰ ਓਨਾ ਹੀ ਦਿਆਲੂ ਸੀ।
ਇਕ ਦਿਨ ਸ਼ੇਰਨੀ ਦੀ ਪਰਮਾਤਮਾ ਨੇ ਸੁਣ ਲਈ, ਉਸ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਸਾਰੇ ਜੰਗਲ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਕਈ ਜਾਨਵਰਾਂ ਦਾ ਅਨੁਮਾਨ ਸੀ ਕਿ ਹੁਣ ਮਹਾਰਾਣੀ ਦੇ ਵਿਵਹਾਰ ਵਿਚ ਥੋੜ੍ਹਾ-ਬਹੁਤ ਫਰਕ ਜ਼ਰੂਰ ਆਵੇਗਾ। ਪਰ ਉਸ ਦੇ ਸੁਭਾਅ ’ਚ ਰੱਤੀ ਭਰ ਵੀ ਫ਼ਰਕ ਨਹੀਂ ਪਿਆ। ਸ਼ੇਰ ਵੀ ਉਸ ਬਾਰੇ ਚਿੰਤਤ ਸੀ।
ਸ਼ੇਰ ਉਸ ਨੂੰ ਕਈ ਵਾਰ ਕਹਿੰਦਾ, ‘ਦੇਖ ਮਹਾਰਾਣੀ ਆਪਾਂ ਵੀ ਸੁੱਖ ਨਾਲ ਬੱਚਿਆਂ ਵਾਲੇ ਹੋ ਗਏ ਹਾਂ। ਤੁਹਾਨੂੰ ਆਪਣੇ ਜਾਂ ਮੇਰੇ ਰੁਤਬੇ ਦਾ ਨਾਜਾਇਜ਼ ਫ਼ਾਇਦਾ ਨਹੀਂ ਚੁੱਕਣਾ ਚਾਹੀਦਾ। ਤੁਸੀਂ ਕਈ ਵਾਰ ਬਹੁਤ ਛੋਟੇ-ਛੋਟੇ ਜਾਨਵਰਾਂ ਨੂੰ ਮਹਿਜ਼ ਆਪਣੇ ਬੱਚਿਆਂ ਨੂੰ ਖ਼ੁਸ਼ ਕਰਨ ਲਈ ਮਾਰ ਮੁਕਾਉਂਦੇ ਹੋ। ਉਹ ਤਾਂ ਭਲਾ ਬੱਚੇ ਹਨ, ਤੁਹਾਨੂੰ ਤਾਂ ਸਿਆਣਪ ਦਿਖਾਉਣੀ ਚਾਹੀਦੀ ਹੈ। ਇਨ੍ਹਾਂ ’ਚ ਵੀ ਜਾਨ-ਪ੍ਰਾਣ ਹਨ, ਖੂਨ ਵੀ ਆਪਣੇ ਜਿਹਾ ਹੈ। ਐਵੇਂ ਨਹੀਂ ਕਿਸੇ ਜਾਨਵਰ ਦੀ ਬਦ-ਅਸੀਸ ਲਈ ਦੀ।’
‘ਕਿਸ ਦੀ ਮਜਾਲ ਹੈ ਕੋਈ ਬੋਲ੍ਹ ਕੇ ਤਾਂ ਦੇਖੇ।’ ਸ਼ੇਰਨੀ ਨੇ ਕਿਹਾ।
ਸ਼ੇਰ ਦੇ ਭਾਸ਼ਨ ਦਾ ਉਸ ’ਤੇ ਕੋਈ ਅਸਰ ਨਹੀਂ ਹੋਇਆ। ਇਕ ਦਿਨ ਉਹ ਆਪਣੇ ਬੱਚਿਆਂ ਨਾਲ ਸੈਰ ਕਰ ਰਹੀ ਸੀ। ਉਹ ਆਪਣੇ ਬੱਚਿਆਂ ਦੇ ਕਹਿਣ ’ਤੇ ਕਿਸੇ ਜਾਨਵਰ ਪਿੱਛੇ ਦੌੜ ਗਈ। ਇੰਨੇ ’ਚ ਦੋਵੇਂ ਬੱਚੇ, ਗਿੱਦੜ, ਭਾਲੂ ਅਤੇ ਇਕ ਬਿੱਲੀ ਦੇ ਬੱਚਿਆਂ ਨਾਲ ਖੇਡਣ ਲੱਗ ਪਏ। ਸ਼ੇਰਨੀ ਜਦੋਂ ਆਈ ਤਾਂ ਉਸ ਨੇ ਆਪਣੇ ਬੱਚਿਆਂ ਨੂੰ ਝਿੜਕਦੇ ਕਿਹਾ, ‘ਬੱਚਿਓ, ਤੁਸੀਂ ਇਕ ਸ਼ਾਹੀ ਪਰਿਵਾਰ ’ਚੋਂ ਹੋ। ਇਹ ਸਭ ਤੁੱਛ ਪ੍ਰਾਣੀ ਹਨ। ਆਪਣਾ ਇਨ੍ਹਾਂ ਨਾਲ ਕੋਈ ਮੇਲ ਨਹੀਂ। ਇਨ੍ਹਾਂ ਤੋਂ ਫਾਸਲਾ ਬਣਾ ਕੇ ਰੱਖਿਆ ਕਰੋ। ਖ਼ਬਰਦਾਰ ਜੇ ਅੱਗੇ ਤੋਂ ਕਦੇ ਖੇਡੇ।’ਇਕ ਬੱਚੇ ਨੇ ਗਧੇ ਦੇ ਬੱਚੇ ਵੱਲ ਇਸ਼ਾਰਾ ਕਰਕੇ ਕਿਹਾ, ‘ਮੰਮੀ-ਮੰਮੀ ਉਹ ਬੱਚਾ ਕਿੰਨਾ ਸੁੰਦਰ ਅਤੇ ਮਾਸੂਮ ਹੈ, ਉਸ ਨੂੰ ਖੇਡਣ ਲਈ ਘਰ ਲੈ ਆਵਾਂ।’
‘ਬੇਟਾ ਇਹ ਗਧੇ ਦਾ ਬੱਚਾ ਹੈ ਇਹ ਛੋਟੇ ਹੁੰਦੇ ਹੀ ਸੋਹਣੇ ਲੱਗਦੇ ਹਨ ਵੱਡੇ ਹੋਣ ’ਤੇ ਇਹ ਪੂਰੇ ਬੇਅਕਲ ਅਤੇ ਮੂਰਖ ਬਣ ਜਾਂਦੇ ਹਨ।’
ਸ਼ੇਰ, ਸ਼ੇਰਨੀ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਹਰਕਤਾਂ ਤੋਂ ਤੰਗ ਆ ਚੁੱਕਿਆ ਸੀ। ਰੋਜ਼ ਕੋਈ ਨਾ ਕੋਈ ਜਾਨਵਰ ਸ਼ੇਰਨੀ ਦੀ ਸ਼ਿਕਾਇਤ ਕਰਦਾ ਸੀ। ਸ਼ੇਰ ਜਲਦੀ ਹੀ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਸੀ। ਉਸ ਨੇ ਆਪਣੇ ਵਿਸ਼ੇਸ਼ ਸਲਾਹਕਾਰ ਹਾਥੀਆਂ ਦੇ ਸਰਦਾਰ ਨੂੰ ਬੁਲਾਇਆ ਅਤੇ ਸਾਰੀ ਗੱਲ ਸਮਝਾ ਦਿੱਤੀ ਅਤੇ ਕਿਹਾ, ‘ਮੇਰੇ ਵੱਲੋਂ ਤੁਹਾਨੂੰ ਪੂਰੀ ਖੁੱਲ੍ਹ ਹੈ ਤੁਸੀਂ ਕੋਈ ਵੀ ਢੰਗ ਅਪਣਾ ਕੇ ਮਹਾਰਾਣੀ ਦੇ ਸੁਭਾਅ ’ਚ ਤਬਦੀਲੀ ਲਿਆਓ।’
ਹਾਥੀਆਂ ਦੇ ਸਰਦਾਰ ਨੇ ਆਪਣੇ ਇਸ ਕੰਮ ਲਈ ਖ਼ਰਗੋਸ਼ ਨੂੰ ਵੀ ਨਾਲ ਮਿਲਾ ਲਿਆ ਕਿਉਂਕਿ ਇਨ੍ਹਾਂ ਦੇ ਵੱਡੇ ਵਡੇਰਿਆਂ ਨੇ ਕਈ ਵਾਰ ਸ਼ੇਰ ਨੂੰ ਬੁੱਧੂ ਬਣਾਇਆ ਹੈ।
ਇਕ ਦਿਨ ਸ਼ੇਰਨੀ ਫਿਰ ਆਪਣੇ ਬੱਚਿਆਂ ਨਾਲ ਸੈਰ ਕਰਨ ਨਿਕਲੀ। ਸ਼ੇਰਨੀ, ਚੀਤੇ ਦੀ ਪਤਨੀ ਨਾਲ ਗੱਲਾਂ ਕਰਨ ’ਚ ਮਸ਼ਰੂਫ਼ ਹੋ ਗਈ ਕਿ ਇੰਨੇ ’ਚ ਸ਼ੇਰਨੀ ਦੇ ਦੋਵੇਂ ਬੱਚੇ ਖ਼ਰਗੋਸ਼ ਦੇ ਬੱਚਿਆਂ ਪਿੱਛੇ ਭੱਜਦੇ ਭੱਜਦੇ ਖ਼ਰਗੋਸ਼ ਦੇ ਘਰ ਪਹੁੰਚ ਗਏ।ਸ਼ੇਰਨੀ ਨੇ ਜਦੋਂ ਦੇਖਿਆ ਕਿ ਉਸ ਦੇ ਦੋਵੇਂ ਬੱਚੇ ਉੱਥੇ ਨਹੀਂ ਹਨ, ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸ਼ੇਰਨੀ ਨੇ ਆਪ ਸਾਰੇ ਪਾਸੇ ਤਲਾਸ਼ ਕੀਤੀ, ਪਰ ਬੱਚਿਆਂ ਦਾ ਕੋਈ ਪਤਾ ਨਹੀਂ ਸੀ। ਸ਼ੇਰ ਵੀ ਘਰ ਨਹੀਂ ਸੀ। ਸ਼ੇਰਨੀ ਬਹੁਤ ਦੁਖੀ ਸੀ। ਸ਼ੇਰਨੀ ਨੇ ਸਭ ਤੋਂ ਪਹਿਲਾਂ ਗਿੱਦੜ ਅਤੇ ਭਾਲੂ ਤੋਂ ਪੁੱਛਿਆ, ‘ਭਰਾਵੋ, ਤੁਸੀਂ ਮੇਰੇ ਬੱਚੇ ਤਾਂ ਨਹੀਂ ਦੇਖੇ?’ ‘ਨਹੀਂ ਮਹਾਰਾਣੀ ਅਸੀਂ ਤਾਂ ਤੁੱਛ ਪ੍ਰਾਣੀ ਹਾਂ। ਸਾਨੂੰ ਨਹੀਂ ਪਤਾ ਤੁਹਾਡੇ ਬੱਚਿਆਂ ਦਾ।’ ਸ਼ੇਰਨੀ ਨੇ ਫਿਰ ਗਧੇ ਨੂੰ ਪੁੱਛਿਆ। ‘ਮਹਾਰਾਣੀ, ਮੈਂ ਤਾਂ ਗਧਾ ਹਾਂ, ਮਹਾਂਮੂਰਖ ਹਾਂ, ਮੈਨੂੰ ਕਿਸ ਤਰ੍ਹਾਂ ਪਤਾ ਹੋ ਸਕਦੈ।’’
ਸ਼ੇਰਨੀ ਜਿਹੜੀ ਕਦੇ ਕਿਸੇ ਜਾਨਵਰ ਨਾਲ ਸਿੱਧੇ ਮੂੰਹ ਨਹੀਂ ਸੀ ਬੋਲੀ, ਅੱਜ ਸਭ ਨਾਲ ਬੜੇ ਪਿਆਰ ਨਾਲ ਬੋਲ ਰਹੀ ਸੀ। ਉਸ ਨੇ ਫਿਰ ਰੋਂਦੇ-ਰੋਂਦੇ ਕਿਹਾ, ‘ਤੁਸੀਂ ਸਾਰੇ ਜਾਨਵਰ ਮੈਨੂੰ ਮੁਆਫ਼ ਕਰ ਦੇਵੋ, ਮੈਂ ਤੁਹਾਡੇ ਨਾਲ ਬਹੁਤ ਬੁਰਾ ਵਰਤਾਅ ਕੀਤਾ ਹੈ। ਇਸ ਲਈ ਮੈਂ ਬਹੁਤ ਸ਼ਰਮਿੰਦਾ ਹਾਂ। ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਰੇ ਮੇਰੇ ਬੱਚੇ ਲੱਭਣ ’ਚ ਸਹਾਇਤਾ ਕਰੋ।’ ਸ਼ੇਰਨੀ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵੱਗ ਰਹੇ ਸਨ। ਸ਼ੇਰਨੀ ਨੂੰ ਰੋਂਦੇ ਦੇਖ ਜਾਨਵਰਾਂ ਨੂੰ ਤਰਸ ਆ ਗਿਆ।
ਸਾਰੇ ਜਾਨਵਰ ਬੱਚਿਆਂ ਦੀ ਤਲਾਸ਼ ’ਚ ਜੁਟ ਗਏ। ਥੋੜ੍ਹੀ ਦੇਰ ਬਾਅਦ ਹਾਥੀਆਂ ਦਾ ਸਰਦਾਰ ਬੱਚਿਆਂ ਨੂੰ ਲੈ ਕੇ ਪਹੁੰਚ ਗਿਆ ਅਤੇ ਕਿਹਾ, ‘ਮਹਾਰਾਣੀ, ਇਹ ਖ਼ਰਗੋਸ਼ ਦੇ ਬੱਚਿਆਂ ਨਾਲ ਖੇਡ ਰਹੇ ਸਨ।’ ਸ਼ੇਰਨੀ ਨੇ ਸਾਰੇ ਜਾਨਵਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ, ‘ਅੱਜ ਤੋਂ ਬਾਅਦ ਮੈਨੂੰ ਆਪਣਾ ਦੋਸਤ ਹੀ ਸਮਝੋ। ਮੈਨੂੰ ਸਮਝ ਆ ਗਈ। ਮਿਲ-ਜੁਲ ਕੇ ਰਹਿਣ ’ਚ ਹੀ ਖ਼ੁਸ਼ੀ ਹੈ। ਅੱਜ ਤੋਂ ਸਾਰਾ ਜੰਗਲ ਇਕ ਪਰਿਵਾਰ ਦੀ ਤਰ੍ਹਾਂ ਹੀ ਰਹੇਗਾ। ਸਾਰੇ ਜਾਨਵਰਾਂ ਨੇ ਮਹਾਰਾਣੀ ਦੀ ਜੈ, ਮਹਾਰਾਣੀ ਦੀ ਜੈ ਦੇ ਨਾਅਰੇ ਲਾਏ। ਹੁਣ ਸਾਰੇ ਪਾਸੇ ਅਮਨ ਅਤੇ ਸ਼ਾਂਤੀ ਸੀ।

EpapersUpdates