• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਬੱਚਿਆਂ ਵਿਚ ਵਧ ਰਿਹਾ ਗੇਮਿੰਗ ਵਿਕਾਰ--ਡਾ. ਮਨੀਸ਼ਾ ਬੱਤਰਾ

  

Share
  ਪਿਛਲੇ ਕੁਝ ਦਹਾਕਿਆਂ ਤੋਂ ਦੁਨੀਆਂ ਭਰ ਵਿਚ ਇੰਟਰਨੈੱਟ, ਕੰਪਿਊਟਰ, ਸਮਾਰਟਫੋਨ ਅਤੇ ਹੋਰ ਇਲੈੱਕਟ੍ਰਾਨਿਕ ਯੰਤਰਾਂ ਦੀ ਵਰਤੋਂ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਹਾਲਾਂਕਿ ਇਨ੍ਹਾਂ ਤਕਨੀਕੀ ਸਾਧਨਾਂ ਕਰਕੇ ਕੁਝ ਖੇਤਰਾਂ ਵਿਚਲੇ ਉਪਯੋਗਕਰਤਾਵਾਂ ਨੂੰ ਕਈ ਪ੍ਰਕਾਰ ਦੇ ਫਾਇਦੇ ਹੋਏ ਹਨ, ਪਰ ਇਸ ਦੇ ਬਾਵਜੂਦ ਕੁੱਝ ਖ਼ਾਸ ਖੇਤਰਾਂ ਜਿਵੇਂ ਕਿ ਵੀਡੀਓ ਖੇਡਾਂ/ਵੀਡੀਓ ਗੇਮਿੰਗ ਵਿਚ ਬਹੁਤ ਜ਼ਿਆਦਾ ਵਰਤੋਂ ਨੇ ਆਮ ਲੋਕਾਂ ਖ਼ਾਸ ਤੌਰ ’ਤੇ ਬੱਚਿਆਂ ਵਿਚ ਕਈ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਦੀ ਸ਼ੁਰੂਆਤ ਕੀਤੀ ਹੈ। ਅੱਜ ਸਾਡੇ ਸਕੂਲ ਦੇ ਨਾਲ-ਨਾਲ ਕਾਲਜ ਦੇ ਵਿਦਿਆਰਥੀ ਵੀ ਵੀਡੀਓ ਖੇਡਾਂ/ਵੀਡੀਓ ਗੇਮਿੰਗ ਵਰਗੇ ਵਿਕਾਰ ਦੇ ਸ਼ਿਕਾਰ ਹੋ ਚੁੱਕੇ ਹਨ। ਜ਼ਿਆਦਾਤਰ ਸਮਾਂ ਇਹ ਵਿਦਿਆਰਥੀ ਵਰਚੁਅਲ ਗੇਮਾਂ ਖੇਡਦੇ ਰਹਿੰਦੇ ਹਨ ਜਿਨ੍ਹਾਂ ਵਿਚੋਂ ਮੁੱਖ ਰੂਪ ਵਿਚ ਕੈਂਡੀ ਕ੍ਰਸ਼, ਐਂਗਰੀ-ਬਰਡ, ਜੀ.ਟੀ.ਏ. (ਗ੍ਰੈਂਡ ਥੈਫਟ ਆਟੋ) ਅਤੇ ਕਾਰ ਰੇਸਿੰਗ (ਨੀਡ ਫਾਰ ਸਪੀਡ) ਬਹੁਤ ਜ਼ਿਆਦਾ ਚਰਚਿਤ ਹਨ।
ਅਜੋਕੇ ਸਮੇਂ ‘ਪਬਜੀ’ ਬਹੁਤ ਹੀ ਬਹੁ-ਚਰਚਿਤ ਕ੍ਰਾਸ ਪਲੈਟ ਫਾਰਮ ਵੀਡੀਓ ਗੇਮ ਹੈ ਜਿਸ ਨੇ ਲਗਪਗ ਹੁਣ ਤਕ ਕ੍ਰਾਸ ਪਲੈਟ ਫਾਰਮ ਪ੍ਰਯੋਗ ਕਰਨ ਵਾਲੇ ਹਰ ਬੱਚੇ/ਨੌਜਵਾਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਹ ਇਕ ਕਿਸਮ ਦੀ ਆਨਲਾਈਨ ਮਲਟੀਪਲੇਅਰ ਵੀਡੀਓ ਗੇਮ ਹੈ ਜਿਸ ਨੂੰ ਖੇਡਣ ਵਿਚ ਖਿਡਾਰੀਆਂ ਦਾ ਮੁੱਖ ਮਕਸਦ ਆਨੰਦ ਮਾਣਨ ਦੇ ਨਾਲ-ਨਾਲ ਅਸਥਾਈ ਤੌਰ ’ਤੇ ਆਨਲਾਈਨ ਨਾਇਕ ਬਣਨਾ ਹੁੰਦਾ ਹੈ। ਇਸ ਪ੍ਰਕਾਰ ਦੀ ਗੇਮ ਨੂੰ ਖੇਡ ਲਈ ਇਹ ਬੱਚੇ ਅਸਲੀਅਤ ਤੋਂ ਬਚਣ ਲਈ ਅਕਸਰ ਦੂਜੇ ਆਨਲਾਈਨ ਖਿਡਾਰੀਆਂ ਨਾਲ ਆਪਣਾ ਤਕਨੀਕੀ ਰਿਸ਼ਤਾ ਸਥਾਪਤ ਕਰਦੇ ਹਨ। ਕਈ ਵਾਰੀ ਕੁਝ ਅਜਿਹੇ ਬੁੱਧੀਮਾਨ ਬੱਚੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਸਕੂਲ ਵਿਚ ਪ੍ਰਸਿੱਧੀ ਹਾਸਲ ਨਹੀਂ ਹੁੰਦੀ ਤਾਂ ਉਹ ਇਸ ਪ੍ਰਕਾਰ ਦੀਆਂ ਖੇਡਾਂ ਵਿਚ ਆਪਣੇ ਆਪ ਨੂੰ ਪ੍ਰਭਾਵੀ ਐਲਾਨਣਾ ਚਾਹੁੰਦੇ ਹਨ। ਇਨ੍ਹਾਂ ਬੱਚਿਆਂ ਲਈ ਇਹ ਵਰਚੁਅਲ ਜੀਵਨ, ਇਨ੍ਹਾਂ ਦੀ ਅਸਲ ਜ਼ਿੰਦਗੀ ਤੋਂ ਜ਼ਿਆਦਾ ਆਕਰਸ਼ਕ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਕਈ ਮਿਆਰੀ ਵੀਡੀਓ ਗੇਮਾਂ ਵੀ ਹਨ,ਜਿਨ੍ਹਾਂ ਨੂੰ ਇਕੱਲੇ ਖਿਡਾਰੀ ਵੱਲੋਂ ਖੇਡਣ ਲਈ ਤਿਆਰ ਕੀਤਾ ਗਿਆ ਹੈ। ਇਸ ਪ੍ਰਕਾਰ ਦੀਆਂ ਖੇਡਾਂ ਨੂੰ ਖ਼ਾਸ ਮਿਸ਼ਨ ਜਾਂ ਸਪੱਸ਼ਟ ਟੀਚੇ ਨਾਲ ਪੂਰਾ ਕੀਤਾ ਜਾਂਦਾ ਹੈ। ਇਸ ਲਈ ਇਨ੍ਹਾਂ ਖੇਡਾਂ ਵਿਚ ਨਸ਼ਾ ਉਸ ਮਿਸ਼ਨ ਨੂੰ ਪੂਰਾ ਕਰਨ, ਉੱਚ ਸਕੋਰ ’ਤੇ ਪ੍ਰੀ-ਸਟੈਂਡਰਡ ਨੂੰ ਹਰਾਉਣ ਨਾਲ ਜੁੜ ਜਾਂਦਾ ਹੈ। ਕਈ ਵਾਰੀ ਬੱਚੇ ਇਸ ਪ੍ਰਕਾਰ ਦੀਆਂ ਖੇਡਾਂ ਦੇ ਇੰਨੇ ਆਦਤਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਇਸ ਦੁਨੀਆਂ ਤੋਂ ਪਾਰ ਕੁੱਝ ਨਜ਼ਰ ਨਹੀਂ ਆਉਂਦਾ।
ਸਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀਡੀਓ ਗੇਮ ਦਾ ਅਮਲ ਆਗਾਮੀ ਮੈਡੀਕਲ ਵਿਕਾਰ ਸਾਬਤ ਹੋ ਸਕਦਾ ਹੈ। ਇਹ ਵਿਕਾਰ ਜਾਂ ਅਪਾਹਜਤਾ ਮਨੁੱਖ ਨੂੰ ਹੋਣ ਵਾਲੇ ਕਿਸੇ ਵੀ ਦੂਜੇ ਵਿਕਾਰ ਤੋਂ ਵੱਧ ਖ਼ਤਰਨਾਕ ਹੁੰਦਾ ਹੈ। ਇਨ੍ਹਾਂ ਖੇਡਾਂ ਤੋਂ ਪ੍ਰਭਾਵਿਤ ਖਿਡਾਰੀ ਆਦਤਨ ਆਪਣੇ ਅਸਲ ਜੀਵਨ ਦੀਆਂ ਮੁਸੀਬਤਾਂ ਅਤੇ ਕੋਝ ਦੀਆਂ ਭਾਵਨਾਵਾਂ ਤੋਂ ਬਚਣ ਲਈ ਕਾਲਪਨਿਕ ਦੁਨੀਆਂ ਦਾ ਆਨੰਦ ਮਾਣਦੇ ਹਨ। ਇਕ ਰਿਪੋਰਟ ਵੀ ਇਹ ਦਰਸਾਉਂਦੀ ਹੈ ਕਿ ਆਨਲਾਈਨ ਵੀਡੀਓ ਗੇਮ ਖੇਡਣ ਵਾਲੇ ਲੋਕਾਂ ਵਿਚੋਂ 41% ਤੋਂ ਵੱਧ ਖਿਡਾਰੀ ਅਸਲੀਅਤ ਤੋਂ ਬਚਣਾ ਚਾਹੁੰਦੇ ਹਨ, ਇਸ ਲਈ ਉਹ ਇਸ ਗੇਮਿੰਗ ਸੰਸਾਰ ਨੂੰ ਹੀ ਆਪਣਾ ਸੰਸਾਰ ਸਵੀਕਾਰ ਕਰ ਲੈਂਦੇ ਹਨ।
ਇਸ ਤੋਂ ਇਲਾਵਾ ਕਈ ਵੀਡੀਓ ਗੇਮਾਂ ਮੁੱਢਲੀਆਂ ਮਨੋਵਿਗਿਆਨਕ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ ਜਿਨ੍ਹਾਂ ਵਿਚ ਖਿਡਾਰੀ ਅਕਸਰ ਇਨਾਮਾਂ, ਆਜ਼ਾਦੀ ਅਤੇ ਦੂਜੇ ਖਿਡਾਰੀਆਂ ਨਾਲ ਸਬੰਧ ਕਾਇਮ ਕਰਨ ਲਈ ਲਗਾਤਾਰ ਖੇਡਦੇ ਹਨ। ਇਸ ਪ੍ਰਕਾਰ ਗੇਮਿੰਗ ਦੀ ਇਹ ਆਦਤ ਬੱਚਿਆਂ ਨੂੰ ਸਰੀਰਿਕ ਗਤੀਵਿਧੀਆਂ, ਪੜ੍ਹਾਈ, ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਬਹੁਤ ਦੂਰ ਲੈਂ ਜਾਂਦੀਆਂ ਹਨ। ਜਿਹੜੇ ਬੱਚੇ ਰੋਜ਼ਾਨਾ ਚਾਰ ਤੋਂ ਪੰਜ ਘੰਟੇ ਗੇਮ ਖੇਡਦੇ ਹਨ ਉਨ੍ਹਾਂ ਕੋਲ ਆਪਣਾ ਸਮਾਜਿਕ ਜੀਵਨ ਬਿਤਾਉਣ, ਸਕੂਲ ਦਾ ਕੰਮ ਕਰਨ ਅਤੇ ਸਰੀਰਿਕ ਖੇਡਾਂ ਨੂੰ ਖੇਡਣ ਦਾ ਸਮਾਂ ਬਿਲਕੁਲ ਨਹੀਂ ਹੁੰਦਾ ਜੋ ਉਨ੍ਹਾਂ ਦੇ ਜੀਵਨ ਵਿਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਪੈਦਾ ਕਰਦਾ ਹੈ, ਜਿਸ ਕਾਰਨ ਇਨ੍ਹਾਂ ਬੱਚਿਆਂ ਨੂੰ ਕਈ ਪ੍ਰਕਾਰ ਦੀਆਂ ਬਾਇਓਲੋਜੀਕਲ, ਵਾਤਾਵਰਣਕ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਇਸ ਪ੍ਰਕਾਰ ਦੇ ਖਿਡਾਰੀਆਂ ਨੂੰ ਕੋ-ਮੌਰਬੀਡ ਵਿਕਾਰ (ਦਿਮਾਗ਼ੀ ਸਮੱਸਿਆਵਾਂ ਜਿਵੇਂ ਕਿ ਡਿਪਰੈਸ਼ਨ, ਚਿੰਤਾ) ਹੋ ਜਾਂਦੇ ਹਨ ਜਿਸ ਕਾਰਨ ਇਹ ਕਈ ਪ੍ਰਕਾਰ ਦੇ ਮਨੋਵਿਕਾਰਾਂ ਤੋਂ ਪੀੜਤ ਹੋ ਜਾਂਦੇ ਹਨ। ਇਨ੍ਹਾਂ ਵਿਚ ਸਵੈਮਾਣ ਘੱਟ ਹੋ ਜਾਣ ਕਾਰਨ ਇਹ ਕਿਸੇ ਵੀ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੇ। ਸੰਚਾਰਕ ਵਿੱਥ ਕਾਰਨ ਇਹ ਆਪਣੀ ਸਮੱਸਿਆ ਨੂੰ ਦੂਜਿਆਂ ਤਕ ਪਹੁੰਚਾਉਣ ਵਿਚ ਅਸਮਰੱਥ ਰਹਿੰਦੇ ਹਨ।
ਖੇਡਾਂ ਸਬੰਧੀ ਪਾਏ ਜਾਣ ਵਾਲੇ ਗੇਮਿੰਗ ਵਿਕਾਰ ਦੇ ਨਿਦਾਨ ਲਈ ਆਮ ਤੌਰ ’ਤੇ ਘੱਟ ਤੋਂ ਘੱਟ 12 ਮਹੀਨਿਆਂ ਤਕ ਨਿੱਜੀ, ਪਰਿਵਾਰਕ, ਸਮਾਜਿਕ, ਵਿਦਿਅਕ, ਵਿਵਸਾਇਕ ਖੇਤਰਾਂ ਵਿਚ ਹੋਣ ਵਾਲੀਆਂ ਪਰੇਸ਼ਾਨੀਆਂ ਦੀ ਗੰਭੀਰਤਾ ਨੂੰ ਸਪੱਸ਼ਟ ਰੂਪ ਵਿਚ ਪਛਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿਹਤ ਸੰਭਾਲ ਪੇਸ਼ੇਵਰ ਇਸ ਸ਼੍ਰੇਣੀ ਵਿਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕਰਦੇ ਹਨ ਜੋ ਸਿਰਫ਼ ਕੁਝ ਸਮੇਂ ਲਈ ਇਲੈੱਕਟ੍ਰਾਨਿਕ ਯੰਤਰਾਂ ’ਤੇ ਗੇਮਾਂ ਖੇਡਦੇ ਹਨ।
ਅਸਲ ਵਿਚ ਗੇਮਿੰਗ ਵਿਕਾਰ ਦੇ ਲੱਛਣ ਬਹੁਤ ਗੰਭੀਰ ਹੁੰਦੇ ਹਨ। ਇੱਥੋਂ ਤਕ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਹਾਲ ਹੀ ਵਿਚ ਅੰਤਰਰਾਸ਼ਟਰੀ ਵਰਗੀਕਰਨ (ਆਈ.ਸੀ.ਡੀ -11) ਦੀ 11ਵੀਂ ਸੋਧ ਵਿਚ ਗੇਮ ਸਬੰਧੀ ਵਿਕਾਰ (ਗੇਮਿੰਗ ਡਿਸਆਰਡਰ) ਨੂੰ ਆਪਣੀ ਵਿਕਾਰਾਂ ਸਬੰਧੀ ਸੂਚੀ ਵਿਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ। ਅਜੋਕੇ ਸਮੇਂ ਆਈ.ਸੀ.ਡੀ. ਨੂੰ ਸੰਸਾਰ ਭਰ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਅਤੇ ਖੋਜਕਰਤਾਵਾਂ ਵੱਲੋਂ ਖੋਜ ਦੇ ਰੂਪ ਵਿਚ ਵੀ ਵਰਤਿਆਂ ਜਾ ਰਿਹਾ ਹੈ। ਇਨ੍ਹਾਂ ਵਿਕਾਰਾਂ ਨੂੰ ਆਈ.ਸੀ.ਡੀ. -11 ਵਿਚ ਸ਼ਾਮਲ ਕਰਨ ਦਾ ਮੁੱਖ ਮੰਤਵ ਇਹ ਹੈ ਕਿ ਸਿਹਤ ਸੰਭਾਲ ਕਰਮਚਾਰੀ ਅਤੇ ਡਾਕਟਰ ਮਰੀਜ਼ਾਂ ਦਾ ਇਲਾਜ ਕਰਨ ਸਮੇਂ ਇਸ ਵਿਕਾਰ ਸਬੰਧੀ ਲੱਛਣਾਂ ਨੂੰ ਸਮਝ ਸਕਣ। ਇਸ ਤੋਂ ਇਲਾਵਾ ਡਬਲਿਊ.ਐੱਚ.ਓ. ਦੇ ਨਿਰਦੇਸ਼ਨ ਅਨੁਸਾਰ ਦੁਨੀਆਂ ਦੇ ਹਰ ਦੇਸ਼ ਨੂੰ ਆਪਣੇ ਮੁਤਾਬਿਕ ਜਨ ਸਿਹਤ ਸਬੰਧੀ ਯੋਜਨਾ ਬਣਾਉਣ ਸਮੇਂ ਹੋਰਨਾਂ ਬਿਮਾਰੀਆਂ ਦੀ ਤਰ੍ਹਾਂ ਹੀ ਇਸ ਬਿਮਾਰੀ ਦੇ ਇਲਾਜ ਅਤੇ ਰੋਕਥਾਮ ਲਈ ਵੀ ਮਹੱਤਵਪੂਰਨ ਕਦਮ ਚੁੱਕਣੇ ਚਾਹੀਦੇ ਹਨ।
ਡਬਲਿਊ.ਐੱਚ.ਓ. ਨੇ ਗੇਮਿੰਗ ਡਿਸਆਰਡਰ ਨੂੰ ਗੇਮਿੰਗ ਰਵੱਈਏ (ਡਿਜੀਟਲ-ਗੇਮਿੰਗ ਜਾਂ ਵੀਡੀਓ-ਗੇਮਿੰਗ) ਦੇ ਪੈਟਰਨ ਦੇ ਤੌਰ ’ਤੇ ਪਰਿਭਾਸ਼ਿਤ ਕੀਤਾ ਹੈ ਜਿਸ ਵਿਚ ਵਿਅਕਤੀ ਕਿਸੇ ਵੀ ਹੋਰ ਕਾਰਜ ਤੋਂ ਜ਼ਿਆਦਾ ਤਰਜੀਹ ਇੰਟਰਨੈੱਟ ਜਾਂ ਕੰਪਿਊਟਰ ’ਤੇ ਖੇਡਣ ਵਾਲੀਆਂ ਖੇਡਾਂ ਨੂੰ ਦਿੰਦਾ ਹੈ। ਇਨ੍ਹਾਂ ਤਕਨੀਕੀ ਖੇਡਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਇਸ ਹੱਦ ਤਕ ਪ੍ਰਭਾਵਿਤ ਕੀਤਾ ਹੈ ਕਿ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੀਆਂ ਗਤੀਵਿਧੀਆਂ ਵਿਚ ਬਹੁਤ ਘਾਟ ਦੇਖਣ ਨੂੰ ਮਿਲ ਰਹੀ ਹੈ।
ਭਾਰਤ ਦੇ ਨਾਲ-ਨਾਲ ਵਿਸ਼ਵ ਪੱਧਰ ’ਤੇ ਗੇਮਿੰਗ ਡਿਸਆਰਡਰ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕਿ ਆਪਣੇ ਬੱਚਿਆਂ/ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ। ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨ੍ਹਾਂ ਬੱਚਿਆਂ ਨੂੰ ਮਨੋ-ਚਿਕਿਤਸਾ ਪ੍ਰਦਾਨ ਕਰੀਏ। ਉਨ੍ਹਾਂ ਦੇ ਸਵੈਮਾਣ ਨੂੰ ਵਧਾਉਣ ’ਚ ਜਿੰਨੀ ਜ਼ਿਆਦਾ ਹੋ ਸਕੇ ਮਦਦ ਕਰੀਏ। ਉਨ੍ਹਾਂ ਦੇ ਬੌਧਿਕ ਗਿਆਨ ਵਿਚ ਵਾਧਾ ਕਰੀਏ। ਉਨ੍ਹਾਂ ਨੂੰ ਕੁਦਰਤੀ ਮਾਹੌਲ ਪ੍ਰਦਾਨ ਕਰਦੇ ਹੋਏ, ਆਧੁਨਿਕ ਜੀਵਨ ਦੇ ਭੁਲੇਖੇ ਤੋਂ ਮੁਕਤ ਆਪਣੀਆਂ ਭਾਵਨਾਵਾਂ ਨਾਲ ਆਰਾਮਦਾਇਕ ਜੀਵਨ ਜਿਉਣ ਦਾ ਢੰਗ ਸਿਖਾਈਏ।

EpapersUpdates