• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਨਾਬਾਲਗ ਲੜਕੀਆਂ ਨੂੰ ਭਰਮਾਉਣ ਵਾਲੇ 7 ਵਿਅਕਤੀ ਚਾਰਜ, 47 ਹੋਰ ਗ੍ਰਿਫਤਾਰ

  

Share
  ਵੈਨਕੂਵਰ, : ਨਾਬਾਲਗ ਲੜਕੀਆਂ ਨਾਲ ਜਿਨਸੀ ਸਬੰਧ ਬਣਾਉਣ ਦੀ ਫਿਰਾਕ ਵਿੱਚ ਰਹਿਣ ਵਾਲੇ ਵਿਅਕਤੀਆਂ ਖਿਲਾਫ ਵੈਨਕੂਵਰ ਪੁਲਿਸ ਵੱਲੋਂ ਕੀਤੇ ਗਏ ਇੱਕ ਸਟਿੰਗ ਆਪਰੇਸ਼ਨ ਤਹਿਤ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਵੈਨਕੂਵਰ ਸਕੂਲ ਬੋਰਡ ਦਾ ਸਾਬਕਾ ਟਰਸਟੀ ਵੀ ਸ਼ਾਮਲ ਹੈ। ਇਸ ਦੌਰਾਨ ਵੱਡੀ ਪੱਧਰ ਉੱਤੇ ਚਲਾਏ ਗਏ ਵੀਪੀਡੀ ਆਪਰੇਸ਼ਨ ਵਿੱਚ 47 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਕੈਨ ਕਲੇਮੈਂਟ 2008 ਤੋਂ 2014 ਤੱਕ ਤੇ ਫਿਰ ਅਕਤੂਬਰ 2017 ਤੋਂ ਲੈ ਕੇ ਜੁਲਾਈ 2018 ਵਿੱਚ ਉਸ ਦੇ ਅਸਤੀਫਾ ਦੇਣ ਤੱਕ ਬੋਰਡ ਦਾ ਟਰਸਟੀ ਰਿਹਾ। ਉਸ ਸਮੇਂ ਕਲੇਮੈਂਟ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਨਿਜੀ ਕਾਰਨਾਂ ਕਰਕੇ ਅਸਤੀਫਾ ਦੇ ਰਿਹਾ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਉਸ ਨੂੰ 27 ਜੂਨ, 2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਦਸੰਬਰ ਵਿੱਚ ਚਾਰਜ ਕੀਤਾ ਗਿਆ ਤੇ ਉਸ ਉੱਤੇ 18 ਸਾਲ ਤੋਂ ਘੱਟ ਉਮਰ ਦੀ ਲੜਕੀ ਜਿਨਸੀ ਸਬੰਧਾਂ ਲਈ ਭਰਮਾਉਣ ਦਾ ਦੋਸ਼ ਲਾਇਆ ਗਿਆ।
ਬੀਸੀ ਪ੍ਰੌਸੀਕਿਊਸਨ ਸਰਵਿਸ ਅਨੁਸਾਰ ਮਾਰੀਓ ਸੈਲੋ ਐਸਿਤਾਦ, ਜਿੰਮ ਮਾਲਮਰੌਸ, ਜੁਨ ਜੀ ਹੇ, ਨਿਕੋਲਸ ਡਾਇਸ ਸਰੌਇਡਰ ਤੇ ਮੇਹਰਾਨ ਆਰੇਫੀ ਉੱਤੇ ਵੀ ਇਹੋ ਜਿਹੇ ਹੀ ਦੋਸ਼ ਲੱਗੇ ਹਨ। ਡਾਇਸ ਦੇ ਨਾਂ ਨਾਲ ਮੇਲ ਖਾਂਦਾ ਇੱਕ ਹੋਰ ਵਿਅਕਤੀ ਪਿੱਛੇ ਜਿਹੇ ਹੀ ਲਿਟਲ ਫਲਾਵਰ ਅਕੈਡਮੀ ਵਿੱਚ ਮੈਥਜ਼ ਪੜ੍ਹਾਉਣ ਤੋਂ ਰਿਟਾਇਰ ਹੋਇਆ ਹੈ ਤੇ ਸਕੂਲ ਦੀ ਵੈੱਬਸਾਈਟ ਅਨੁਸਾਰ ਇਸੇ ਨਾਂ ਦਾ ਇੱਕ ਹੋਰ ਵਿਅਕਤੀ ਲੜਕੀਆਂ ਦੀ ਵਾਲੀਬਾਲ ਤੇ ਬਾਸਕਿਟਬਾਲ ਟੀਮ ਨੂੰ ਵੀ ਕਈ ਸਾਲਾਂ ਤੱਕ ਕੋਚਿੰਗ ਦਿੰਦਾ ਰਿਹਾ।
ਇਸ ਦੌਰਾਨ ਵੱਡੀ ਪੱਧਰ ਉੱਤੇ ਚਲਾਏ ਗਏ ਵੀਪੀਡੀ ਆਪਰੇਸ਼ਨ ਵਿੱਚ 47 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤਹਿਤ ਡਿਟੈਕਟਿਵਸ ਨੇ ਘੱਟ ਉਮਰ ਦੀਆਂ ਕੁੜੀਆਂ ਬਣ ਕੇ ਸੋਸ਼ਲ ਮੀਡੀਆ ਉੱਤੇ ਐਸਕੌਰਟ ਸੇਵਾਵਾਂ ਦੇਣ ਦੇ ਇਸ਼ਤਿਹਾਰ ਦੇ ਕੇ ਅਜਿਹੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਇਆ।

EpapersUpdates