• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਸਟੰਪਿੰਗ ਚ ਨਹੀਂ ਹੈ ਧੋਨੀ ਦਾ ਮੁਕਾਬਲਾ, ਰਿਕਾਰਡ ਤੋੜਨਾ ਬੇਹੱਦ ਮੁਸ਼ਕਲ

  

Share
  
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਂ ਕਈ ਸਾਰੇ ਰਿਕਾਰਡ ਦਰਜ ਹਨ। ਇਨ੍ਹਾਂ ਰਿਕਾਰਡਾਂ ਵਿਚੋਂ ਇਕ ਰਿਕਾਰਡ ਅਜਿਹਾ ਵੀ ਹੈ ਜਿਸ ਨੂੰ ਸ਼ਾਇਦ ਹੀ ਕੋਈ ਤੋੜ ਸਕੇ। ਧੋਨੀ ਨੇ ਵਨ ਡੇ ਵਿਚ 119 ਸਟੰਪ ਆਊਟ ਕੀਤੇ ਹਨ ਜੋ ਕਿ ਸਭ ਤੋਂ ਵੱਡਾ ਰਿਕਾਡ ਹੈ। ਇਸ ਰਿਕਾਰਡ ਨੂੰ ਤੋੜਨਾ ਕਿਸੇ ਵੀ ਖਿਡਾਰੀ ਲਈ ਆਸਾਨ ਨਹੀਂ ਹੋਵੇਗਾ ਕਿਉਂਕਿ ਚੋਟੀ 10 ਦੀ ਸੂਚੀ ਵਿਚ ਕੋਈ ਉਸ ਦੇ ਆਲੇ-ਦੁਆਲੇ ਵੀ ਨਹੀਂ ਹੈ ਅਤੇ ਬੰਗਲਾਦੇਸ਼ ਦੇ ਮੁਸ਼ਫਿਕੁਰ ਰਹੀਮ ਨੂੰ ਛੱਡ ਕੇ ਬਾਕੀ ਦੇ 9 ਖਿਡਾਰੀ ਪਹਿਲਾਂ ਹੀ ਸਨਿਆਸ ਲੈ ਚੁੱਕੇ ਹਨ।ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਨਾਲ ਖੇਡੇ ਗਏ ਦੂਜੇ ਵਨ ਡੇ ਵਿਚ ਵੀ ਧੋਨੀ ਨੇ ਸਟੰਪ ਕਰ ਕੇ ਰਾਸ ਟੇਲਰ ਨੂੰ ਵਾਪਸ ਪਵੇਲੀਅਨ ਭੇਜ ਦਿੱਤਾ। ਧੋਨੀ ਤੋਂ ਬਾਅਦ ਸਭ ਤੋਂ ਵੱਧ ਸਟੰਪ ਕਰਨ ਵਾਲੇ ਖਿਡਾਰੀ ਸ਼੍ਰੀਲੰਕਾ ਦੇ ਕੁਮਾਰਾ ਸੰਗਾਕਾਰਾ ਹਨ, ਜਿਸ ਨੇ 99 ਸਟੰਪ ਕੀਤੇ ਹਨ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਰੋਮੇਸ਼ ਕਲੁਵਿਥਾਰਨਾ (75), ਪਾਕਿਸਤਾਨ ਦੇ ਮਿਈਨ ਖਾਸ (73), ਆਸਟਰੇਲੀਆ ਦੇ ਐਡਮ ਗਿਲਕ੍ਰਿਸਟ (55) ਦਾ ਨੰਬਰ ਆਉਂਦਾ ਹੈ। ਇਸ ਸੂਚੀ ਨੂੰ ਦੇਖ ਕੇ ਤੁਹਾਨੂੰ ਅੰਦਾਜ਼ ਤਾਂ ਹੋ ਹੀ ਗਿਆ ਹੋਵੇਗਾ ਕਿ ਇਸ ਰਿਕਾਰਡ ਨੂੰ ਤੋੜਨਾ ਕਿੰਨਾ ਮੁਸ਼ਕਲ ਹੈ।ਐੱਮ. ਐੱਸ. ਧੋਨੀ ਨੇ 337 ਮੈਚਾਂ ਵਿਚ ਹਿੱਸਾ ਬਣਾਉਂਦਿਆਂ ਹੋਏ 332 ਮੈਚਾਂ ਵਿਚ ਵਿਕਟਕੀਪਰ ਦੇ ਰੂਪ 'ਚ ਆਪਣੀ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨਾ ਪਹਿਲਾਂ ਹੀ ਧੋਨੀ ਆਸਟਰੇਲੀਆ ਖਿਲਾਫ ਖੇਡਦਿਆਂ ਸਭ ਤੋਂ ਵੱਧ ਸਟੰਪ ਆਊਟ (17 ਵਾਰ) ਕਰਨ ਦਾ ਵੀ ਰਿਕਾਰਡ ਬਣਾਇਆ ਹੈ। ਇਸ ਤੋਂ ਇਲਾਵਾ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ 187 ਸਟੰਪਿੰਗ ਦਾ ਰਿਕਾਰਡ ਵੀ ਧੋਨੀ ਦੇ ਹੀ ਨਾਂ ਦਰਜ ਹੈ।

EpapersUpdates