• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਪਾਰਟਨਰ ਤੋਂ ਇਹ ਗੱਲਾਂ ਸੁਣ ਔਰਤਾਂ ਨੂੰ ਮਿਲਦੀ ਹੈ ਵਧੇਰੀ ਖੁਸ਼ੀ

  

Share
  

ਜੇਕਰ ਤੁਸੀਂ ਰਿਲੇਸ਼ਨਸ਼ਿਪ 'ਚ ਹੋ ਤਾਂ ਤੁਹਾਡੇ ਰਿਸ਼ਤੇ ਨੂੰ ਖੁਸ਼ਨੁਮਾ ਬਣਾਉਣ ਦਾ ਇਕ ਹੀ ਮੂਲਮੰਤਰ ਹੈ ਆਪਣੀ ਗਰਲਫ੍ਰੈਂਡ/ਪਤਨੀ ਦੀ ਤਾਰੀਫ ਕਰਨਾ। ਜੀ ਹਾਂ ਸ਼ਾਇਦ ਹੀ ਕੋਈ ਲੜਕੀ ਹੋਵੇਗੀ, ਜਿਸ ਨੂੰ ਆਪਣੇ ਪਾਰਟਨਰ ਤੋਂ ਤਾਰੀਫ ਸੁਣਨਾ ਪਸੰਦ ਨਹੀਂ ਹੋਵੇਗਾ। ਹਰ ਲੜਕੀ ਚਾਹੁੰਦੀ ਹੈ ਕਿ ਉਸ ਦਾ ਪਾਰਟਨਰ ਸਭ ਦੇ ਸਾਹਮਣੇ ਖੁੱਲ੍ਹ ਕੇ ਉਸ ਦੀ ਤਾਰੀਫ ਕਰੇ। ਤੁਹਾਡੇ ਰਿਸ਼ਤੇ 'ਚ ਮਜ਼ਬੂਤੀ ਨੂੰ ਹੋਰ ਵਧਾਉਣ ਲਈ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਔਰਤਾਂ ਜ਼ਿਆਦਾ ਪਸੰਦ ਕਰਦੀਆਂ ਹਨ।

'ਮੈਂ ਤੇਰੇ ਬਿਨਾਂ ਜੀਅ ਨਹੀਂ ਸਕਦਾ'
ਜੇਕਰ ਤੁਸੀਂ ਆਪਣੀ ਪਤਨੀ ਜਾਂ ਪਾਰਟਨਰ ਨੂੰ ਸਪੈਸ਼ਲ ਫੀਲ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਨ੍ਹਾਂ ਨੂੰ ਜ਼ਰੂਰ ਕਹੋ ਕਿ 'ਮੈਂ ਤੇਰੇ ਬਿਨਾਂ ਜੀਅ ਨਹੀਂ ਸਕਦਾ'। ਇਹ ਸ਼ਬਦ ਤੁਹਾਡੀ ਪਿਆਰ ਭਰੀ ਜ਼ਿੰਦਗੀ 'ਚ ਚਾਹਤ ਦੇ ਰੰਗ ਘੋਲ ਦੇਣਗੇ।

'ਆਪਣਾ ਖਿਆਲ ਰੱਖਣਾ'
ਇਸ ਗੱਲ ਨੂੰ ਸੁਣ ਕੇ ਤੁਹਾਡੀ ਪਤਨੀ ਜਾਂ ਗਰਲਫ੍ਰੈਂਡ ਨੂੰ ਆਪਣਾਪਨ ਮਹਿਸੂਸ ਹੋਵੇਗਾ। ਔਰਤਾਂ ਨੂੰ ਇਹ ਗੱਲ ਸੁਣਨਾ ਬਹੁਤ ਚੰਗਾ ਲੱਗਦਾ ਹੈ। ਇਸ ਲਈ ਆਪਣੀ ਗਰਲਫ੍ਰੈਂਡ ਜਾਂ ਪਤਨੀ ਤੋਂ ਕਿਤੇ ਦੂਰ ਜਾਂਦੇ ਸਮੇਂ ਉਨ੍ਹਾਂ ਨੂੰ ਇਕ ਵਾਰ ਜ਼ਰੂਰ ਕਹੋ ਕਿ 'ਆਪਣੀ ਖਿਆਲ ਰੱਖਣਾ'। ਇਹ ਗੱਲ ਲੜਕੀਆਂ ਦੇ ਦਿਲ ਨੂੰ ਛੂ ਜਾਂਦੀ ਹੈ।

'ਤੁਸੀ ਕਿਸੇ ਗੱਲ ਦੀ ਚਿੰਤਾ ਨਾ ਕਰੋ'
ਜਦੋਂ ਵੀ ਲੜਕੀਆਂ ਪਰੇਸ਼ਾਨ ਹੁੰਦੀਆਂ ਹਨ ਤਾਂ ਤੁਹਾਡੇ ਇਹ ਕਹਿਣ 'ਤੇ ਉਨ੍ਹਾਂ ਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਲੜਕੀਆਂ ਨਾਲ ਪਿਆਰ ਭਰੀਆਂ ਗੱਲਾਂ ਕਰਨ ਦੀ ਬਜਾਏ ਜੇਕਰ ਤੁਸੀਂ ਉਨ੍ਹਾਂ ਦੀ ਪਰੇਸ਼ਾਨੀ ਨੂੰ ਹੱਲ ਕਰਨ ਦੀ ਗੱਲ ਕਰਦੇ ਹੋ ਤਾਂ ਉਨ੍ਹਾਂ ਨੂੰ ਜ਼ਿਆਦਾ ਚੰਗਾ ਲੱਗੇਗਾ।

'ਤੇਰੀ ਸਮਾਈਲ ਨਾਲ ਮੇਰਾ ਦਿਨ ਚੰਗਾ ਲੰਘਦੈ'
ਪਾਰਟਨਰ ਦੇ ਗੁੱਸਾ ਹੋਣ 'ਤੇ ਜੇਕਰ ਤੁਸੀਂ ਉਨ੍ਹਾਂ ਨੂੰ ਇਹ ਬੋਲ ਦਿੰਦੇ ਹੋ ਕਿ ਤੇਰੀ ਸਮਾਈਲ ਨਾਲ ਮੇਰਾ ਦਿਨ ਚੰਗਾ ਲੰਘਦਾ ਹੈ, ਤਾਂ ਇਸ ਨਾਲ ਉਹ ਬਹੁਤ ਇੰਪ੍ਰੈਸ ਹੁੰਦੀਆਂ ਹਨ। ਅਜਿਹਾ ਸੁਣਨਾ ਲੜਕੀਆਂ ਨੂੰ ਬਹੁਤ ਚੰਗਾ ਲੱਗਦਾ ਹੈ। ਇਹ ਗੱਲ ਲੜਕੀਆਂ ਦੇ ਗੁੱਸੇ ਨੂੰ ਤੁਰੰਤ ਸ਼ਾਂਤ ਕਰ ਦਿੰਦੀ ਹੈ।

Epapers



Updates