• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

8 ਲੋਕਾਂ ਦਾ ਕਤਲ ਕਰਕੇ ਲਾਸ਼ਾਂ ਦੇ ਕੀਤੇ ਟੋਟੇ, ਅਦਾਲਤ ਨੇ ਮੰਨਿਆ ਦੋਸ਼ੀ

  

Share
  
ਟੋਰਾਂਟੋ— ਕੈਨੇਡਾ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ 67 ਸਾਲ ਦੇ ਬਰੂਸ ਮੈਕਆਰਥਰ ਨੂੰ 8 ਕਤਲਾਂ ਦਾ ਦੋਸ਼ੀ ਪਾਇਆ ਹੈ। ਬਰੂਸ ਨੇ ਵੱਖ-ਵੱਖ ਸਮੇਂ 'ਤੇ 8 ਲੋਕਾਂ ਦੇ ਕਤਲ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕਰ ਦਿੱਤੇ ਅਤੇ ਪੌਦਿਆਂ ਦੇ ਹੇਠਾਂ ਦਬਾ ਦਿੱਤੇ। ਜਾਣਕਾਰੀ ਮੁਤਾਬਕ ਉਹ ਸਾਰੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਸਮਲਿੰਗੀ ਭਾਈਚਾਰੇ ਨਾਲ ਸਬੰਧ ਰੱਖਦੇ ਸਨ।
ਹੋ ਸਕਦੀ ਹੈ ਉਮਰਕੈਦ—
67 ਸਾਲ ਦੇ ਬਰੂਸ ਨੂੰ ਸਜ਼ਾ ਸੁਣਾਉਣ ਲਈ ਅਦਾਲਤ ਹੁਣ ਸੁਣਵਾਈ ਕਰੇਗੀ। ਬਰੂਸ ਨੂੰ ਇਸ ਮਾਮਲੇ 'ਚ ਉਮਰਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। 4 ਫਰਵਰੀ ਤੋਂ ਅਦਾਲਤ ਇਸ 'ਤੇ ਸੁਣਵਾਈ ਸ਼ੁਰੂ ਕਰੇਗੀ। ਇਸ ਦੌਰਾਨ ਮਕਤੂਲਾਂ ਦੇ ਪਰਿਵਾਰ ਦੇ ਲੋਕ ਅਦਾਲਤ 'ਚ ਆਪਣੀ ਗੱਲ ਰੱਖਣਗੇ। ਬਰੂਸ ਮੈਕਆਰਥਰ ਨੂੰ ਜਨਵਰੀ 2018 'ਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਦੇ ਬਾਅਦ ਉਸ 'ਤੇ ਮੁਕੱਦਮਾ ਚਲਾਇਆ ਗਿਆ।
7 ਸਾਲ ਦੌਰਾਨ ਗਾਇਬ ਹੋਏ ਸਨ ਇਹ ਲੋਕ—
ਪੁਲਸ ਨੂੰ 7 ਮਰਨ ਵਾਲਿਆਂ ਦੇ ਸਰੀਰਾਂ ਦੇ ਹਿੱਸੇ ਟੋਰਾਂਟੋ 'ਚ ਉਸ ਘਰ ਦੇ ਬਗੀਚੇ 'ਚੋਂ ਮਿਲੇ ਸਨ, ਜਿੱਥੇ ਬਰੂਸ ਕੁਝ ਸਮੇਂ ਲਈ ਰਿਹਾ ਸੀ। ਉੱਥੋਂ ਹੀ ਅੱਠਵੀਂ ਲਾਸ਼ ਵੀ ਮਿਲੀ ਸੀ। ਮਰਨ ਵਾਲਿਆਂ 'ਚੋਂ ਦੋ ਅਫਗਾਨਿਸਤਾਨ ਤੋਂ, ਦੋ ਸ਼੍ਰੀ ਲੰਕਾ ਦੇ ਰਫਿਊਜੀ, ਇਕ ਇਰਾਨ, ਇਕ ਤੁਰਕੀ ਤੋਂ ਅਤੇ ਇਕ ਬੇਘਰ ਸੈਕਸ ਵਰਕਰ ਸੀ। ਇਹ ਸਾਰੇ 2010 ਤੋਂ 2017 ਵਿਚਕਾਰ ਗਾਇਬ ਸਨ।

Epapers



Updates