• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

2018 ਚ ਘਟੀ ਗੋਲਡ ਦੀ ਮੰਗ, 33 ਹਜ਼ਾਰ ਦੇ ਪਾਰ ਪੁੱਜਾ ਸੋਨਾ

  

Share
  
ਸਰਕਾਰੀ ਕਦਮਾਂ ਅਤੇ ਕੀਮਤਾਂ ਜ਼ਿਆਦਾ ਹੋਣ ਕਾਰਨ ਸੋਨੇ ਦੀ ਘਰੇਲੂ ਮੰਗ 2018 'ਚ 1.40 ਫੀਸਦੀ ਡਿੱਗ ਕੇ 760.40 ਟਨ 'ਤੇ ਆ ਗਈ। ਹਾਲਾਂਕਿ ਇਸ ਦੌਰਾਨ ਸੋਨੇ ਦੀ ਕੌਮਾਂਤਰੀ ਮੰਗ 'ਚ ਚਾਰ ਫੀਸਦੀ ਦੀ ਤੇਜ਼ੀ ਆਈ। ਵਿਸ਼ਵ ਸਵਰਣ ਪ੍ਰੀਸ਼ਦ ਦੀ ਸਾਲਾਨਾ ਰਿਪੋਰਟ 'ਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਪ੍ਰੀਸ਼ਦ ਨੇ ਕਿਹਾ ਕਿ ਵਿਆਹਾਂ ਦੇ ਸ਼ੁੱਭ ਦਿਨਾਂ ਦੀ ਗਿਣਤੀ ਘੱਟ ਰਹਿਣ, ਕੀਮਤਾਂ 'ਚ ਭਾਰੀ ਉਥਲ-ਪੁਥਲ ਹੋਣ ਅਤੇ ਸਰਕਾਰ ਵੱਲੋਂ ਪਾਰਦਰਸ਼ਤਾ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਨਾਲ ਇਹ ਗਿਰਾਵਟ ਆਈ ਹੈ।

ਸਾਲ 2017 'ਚ ਘਰੇਲੂ ਸਵਰਣ ਮੰਗ 771.20 ਟਨ ਰਹੀ ਸੀ। ਪ੍ਰੀਸ਼ਦ ਮੁਤਾਬਕ, 2019 'ਚ ਸੋਨੇ ਦੀ ਮੰਗ 750-850 ਟਨ ਵਿਚਕਾਰ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਗਹਿਣਿਆਂ ਦੀ ਘਰੇਲੂ ਮੰਗ 2018 'ਚ ਇਕ ਫੀਸਦੀ ਡਿੱਗ ਕੇ 598 ਟਨ 'ਤੇ ਆ ਗਈ।
ਜ਼ਿਕਰੋਯਗ ਹੈ ਕਿ ਸੋਨੇ ਦੀ ਕੀਮਤ 33 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੇ ਪਾਰ ਹੋ ਗਈ ਹੈ। ਇਸ ਤੋਂ ਪਹਿਲਾਂ 28 ਅਗਸਤ 2013 ਨੂੰ ਸੋਨਾ ਇੰਨਾ ਮਹਿੰਗਾ ਰਿਹਾ ਸੀ। ਉਸ ਸਮੇਂ ਮੁੰਬਈ ਦੇ ਥੋਕ ਸਰਾਫਾ ਬਾਜ਼ਾਰ 'ਚ ਇਸ ਦੀ ਕੀਮਤ 33,265 ਰੁਪਏ ਪ੍ਰਤੀ ਦਸ ਗ੍ਰਾਮ ਸੀ। ਸੋਨਾ ਮਹਿੰਗਾ ਹੋਣ ਕਾਰਨ ਮੰਗ ਅਤੇ ਦਰਾਮਦ 'ਚ ਕਮੀ ਆਈ ਹੈ।

Epapers



Updates