• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

FaceTime ਐਪ ’ਚ ਬਗ ਆਉਣ ’ਤੇ ਨਿਊਯਾਰਕ ਨੇ ਲਿਆ ਐਕਸ਼ਨ, ਸ਼ੁਰੂ ਕੀਤੀ ਜਾਂਚ

  

Share
  
ਹਾਲ ਹੀ ’ਚ ਆਈਫੋਨ ਦੇ ਫੇਸ ਟਾਈਮ ਫੀਚਰ ’ਚ ਬਗ ਦੀ ਸਮੱਸਿਆ ਆਉਣ ਨਾਲ ਬਿਨਾਂ ਕਾਲ ਰਿਸੀਵ ਕੀਤੇ ਵੀ ਦੂਜੇ ਯੂਜ਼ਰਜ਼ ਦੀਆਂ ਗੱਲਾਂ ਸੁਣੀਆਂ ਜਾ ਰਹੀਆਂ ਸਨ ਅਤੇ ਵੀਡੀਓ ਵੀ ਦਿਖਾਈ ਦੇ ਰਹੀ ਸੀ। ਇਸ ਨਾਲ ਯੂਜ਼ਰਜ਼ ਦੀ ਪ੍ਰਾਈਵੇਸੀ ਖਤਰੇ ’ਚ ਪੈ ਗਈ ਸੀ। ਇਸ ਨੂੰ ਦੇਖਦੇ ਹੋਏ ਐਪਲ ਨੇ ਇਸ ਫੀਚਰ ਨੂੰ ਆਪਣੇ ਸਰਵਰ ’ਤੇ ਡਿਸੇਬਲ ਕਰ ਦਿੱਤਾ ਸੀ, ਉਥੇ ਹੀ ਨਿਊਯਾਰਕ ਦੇ ਗਵਰਨਰ ਐਂਡਰਿਊ ਐੱਮ.ਕਿਊਮੋ ਨੇ ਇਕ ਬਿਆਨ ਜਾਰੀ ਕਰਕੇ ਯੂਜ਼ਰਜ਼ ਨੂੰ ਇਸ ਐਪ ਨੂੰ ਡਿਸੇਬਲ ਕਰਨ ਲਈ ਕਿਹਾ ਸੀ। ਦੱਸ ਦੇਈਏ ਕਿ ਨਿਊਯਾਰਕ ਦੇ ਪ੍ਰਸ਼ਾਸ਼ਨ ਨੇ ਇਸ ਮਾਮਲੇ ਨੂੰ ਬਹੁਤ ਹੀ ਗੰਭੀਰ ਮੰਨਿਆ ਹੈ ਅਤੇ ਹੁਣ ਇਸ ਦੀ ਜਾਂਚ ਨਿਊਯਾਰਕ ਦੀ ਅਟਾਰਨੀ ਜਨਰਲ ਲੈਟਿਟਾ ਜੇਮਸ ਕਰੇਗੀ।

ਯੂਜ਼ਰਜ਼ ਦੀਆਂ ਸ਼ਿਕਾਇਤਾਂ
ਨਿਊਯਾਰਕ ਦੇ ਗਵਰਨਰ ਦਾ ਕਹਿਣਾ ਹੈ ਕਿ ਐਪਲ ਨੇ ਇਹ ਜਾਣਦੇ ਹੋਏ ਕਿ ਉਸ ਦੇ ਫੇਸ ਟਾਈਮ ਫੀਚਰ ’ਚ ਬਗ ਦੀ ਸਮੱਸਿਆ ਗਈ ਹੈ, ਕੰਪਨੀ ਨੇ ਇਸ ਬਾਰੇ ਯੂਜ਼ਰਜ਼ ਨੂੰ ਅਲਰਟ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਯੂਜ਼ਰਜ਼ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਉਨ੍ਹਾਂ ਦੇ ਫੋਨ ਸੇਫ ਹਨ ਜਾਂ ਨਹੀਂ। ਗਵਰਨਰ ਨੇ ਇਹ ਵੀ ਕਿਹਾ ਕਿ ਐਪਲ ਨੇ ਇਸ ਮਾਮਲੇ ਨੂੰ ਲੈ ਕੇ ਜਲਦੀ ਕੋਈ ਕਦਮ ਨਹੀਂ ਚੁੱਕਿਆ ਅਤੇ ਯੂਜ਼ਰਜ਼ ਦੀਆਂ ਕਾਫੀ ਸ਼ਿਕਾਇਤਾਂ ਸਾਹਮਣੇ ਆਈਆਂ।

ਹੋ ਸਕਦੀ ਹੈ ਕਾਨੂੰਨੀ ਕਾਰਵਾਈ
ਫਿਲਹਾਲ, ਇਹ ਪਤਾ ਨਹੀਂ ਲੱਗ ਸਕਿਆ ਕਿ ਜਾਂਚ ਤੋਂ ਬਾਅਦ ਐਪਲ ’ਤੇ ਕੀ ਕਾਰਵਾਈ ਕੀਤੀ ਜਾਵੇਗੀ ਪਰ ਕੰਪਨੀ ਨੇ ਕਿਹਾ ਹੈ ਕਿ ਉਹ ਬਗ ਦੀ ਇਸ ਸਮੱਸਿਆ ਦਾ ਹੱਲ ਇਸ ਹਫਤੇ ’ਚ ਕਰ ਦੇਵੇਗੀ। ਅਜੇ ਐਪਲ ਨੇ ਗਰੁੱਪ ਫੇਸ ਟਾਈਮ ਨੂੰ ਫਿਲਹਾਲ ਡਿਸੇਬਲ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਸਾਬਤ ਹੋਣ ’ਤੇ ਕੰਪਨੀ ਖਿਲਾਫ ਕਾਨੂੰਨੀ ਕਾਰਬਾਈ ਵੀ ਹੋ ਸਕਦੀ ਹੈ।

Epapers



Updates