• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਭਾਰਤ ਵਰਗੀ ਮਜ਼ਬੂਤ ਟੀਮ ਨੂੰ 100 ਤੋਂ ਘੱਟ ਦੇ ਸਕੋਰ ਤੇ ਰੋਕਣਾ ਵੱਡੀ ਗੱਲ : ਵਿਲੀਅਮਸਨ

  

Share
  ਹੈਮਿਲਟਨ : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਭਾਰਤ ਨੂੰ 100 ਤੋਂ ਘੱਟ ਦੇ ਸਕੋਰ 'ਤੇ ਰੋਕਣ ਲਈ ਆਪਣੇ ਗੇਂਦਬਾਜ਼ਾਂ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ, ''ਸਾਨੂੰ ਉਮੀਦ ਨਹੀਂ ਸੀ ਕਿ ਵਿਕਟ ਇਸ ਤਰ੍ਹਾਂ ਦਾ ਰਵੱਈਆ ਕਰੇਗਾ। ਭਾਰਤ ਨੂੰ 90 ਦੌੜਾਂ ਦੇ ਆਲੇ-ਦੁਆਲੇ ਰੋਕਣਾ ਚੰਗਾ ਹੈ। ਗੇਂਦ ਰਫਤਾਰ ਨਾਲ ਆ ਰਹੀ ਸੀ ਅਤੇ ਸਪਿਨ ਵੀ ਹੋ ਰਹੀ ਸੀ। ਅਜਿਹਾ ਦਿਨ ਜਦੋਂ ਚੀਜ਼ਾਂ ਸਹੀ ਰਹੀਆਂ। ਗੇਂਦਬਾਜ਼ਾਂ ਨੂੰ ਜਿੱਤ ਦਾ ਸਿਹਰਾ ਜਾਂਦਾ ਹੈ। ਅਸੀਂ ਹਮੇਸ਼ਾ ਤੋਂ ਜਲਦੀ ਵਿਕਟਾਂ ਹਾਸਲ ਕਰਨਾ ਚਾਹੁੰਦੇ ਸੀ, ਅਜਿਹਾ ਕਰ ਸਕਣਾ ਸਹੀ ਦਿਸ਼ਾ ਵਿਚ ਵਧਾਇਆ ਕਦਮ ਹੈ। ਭਾਰਤ ਵਰਗੀ ਮਜ਼ਬੂਤ ਟੀਮ ਖਿਲਾਫ ਖੇਡਣ ਨਾਲ ਕਿਸੇ ਵੀ ਟੀਮ ਵਿਚ ਸੁਧਾਰ ਹੀ ਹੋਵੇਗਾ।'ਮੈਨ ਆਫ ਦਿ ਮੈਚ' ਬੋਲਟ ਨੇ ਕਿਹਾ, ''ਭਾਰਤ ਵਰਗੀ ਟੀਮ ਖਿਲਾਫ ਹਾਲਾਤ ਦਾ ਫਾਇਦਾ ਚੁੱਕਣਾ ਸ਼ਾਨਦਾਰ ਹੈ। ਗੇਂਦ ਨੂੰ ਮੂਵ ਹੁੰਦਿੰਆਂ ਦੇਖ ਕੇ ਚੰਗਾ ਲੱਗਾ। ਟੀਚੇ ਦਾ ਪਿੱਛਾ ਕਰਨ ਵੀ ਚੰਗਾ ਰਿਹਾ। ਗੇਂਦ ਸਵਿੰਗ ਕਰ ਰਹੀ ਸੀ, ਕਾਫੀ ਤਸੱਲੀ ਬਖਸ਼ ਮਜ਼ਾ ਆਇਆ, ਭਾਰਤ ਨੂੰ ਘੱਟ ਸਕੋਰ 'ਤੇ ਆਊਟ ਕਰਨਾ ਚੰਗਾ ਰਿਹਾ।''

Epapers



Updates