• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

'ਲੈਕਮੇ ਫੈਸ਼ਨ ਵੀਕ' ਦੌਰਾਨ ਹੋਈ ਤੱਬੂ... ਤੱਬੂ...

  

Share
  
ਫੈਸ਼ਨ ਦੀ ਲੇਟੈਸਟ ਅਪਡੇਟ ਲਈ ਫੈਸ਼ਨ ਮੁਰੀਦਾਂ ਨੂੰ 'ਲੈਕਮੇ ਫੈਸ਼ਨ ਵੀਕ' ਦਾ ਇੰਤਜ਼ਾਰ ਬੇਸਬਰੀ ਨਾਲ ਰਹਿੰਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਕਿਉਂਕਿ ਇਸ ਸਾਲ ਦੇ 'ਲੈਕਮੇ ਫੈਸ਼ਨ ਵੀਕ ਸਮਰ ਰਿਜਾਰਟ 2019' ਦਾ ਆਗਾਜ਼ ਹੋ ਚੁੱਕਿਆ ਹੈ।ਮੁੰਬਈ ਦੇ ਰਾਇਲ ਉਪੇਰਾ ਹਾਊਸ 'ਚ ਡਿਜ਼ਾਈਨਰ ਗੌਰਵ ਗੁਪਤਾ ਦੀ ਕਲੈਕਸ਼ਨ 'ਦਿ ਫੋਲਡਿੰਗ' ਨਾਲ ਫੈਸ਼ਨ ਸ਼ੋਅ ਸ਼ੁਰੂ ਹੋਇਆ ਹੈ, ਜਿਸ 'ਚ ਹੈਂਡਵੂਵਨ ਫੈਬਰਿਕ, ਲਖਨਵੀ, ਚਿਕਨਕਾਰੀ ਵਰਕ, ਬਨਾਰਸੀ ਬਰੋਕੇਡ ਤੇ ਡਰਾਮੈਟਿਕ ਗਾਊਨ ਆਦਿ ਦੇਖਣ ਨੂੰ ਮਿਲੇ।ਕਰਨ ਜੌਹਰ ਅਤੇ ਤੱਬੂ ਨੂੰ ਗੌਰਵ ਗੁਪਤਾ ਲਈ ਇਕੱਠੇ ਰੈਂਪ ਵਾਕ ਕਰਦੇ ਦੇਖਿਆ ਗਿਆ। ਇਸ ਦੌਰਾਨ ਤੱਬੂ ਦੀ ਲੁੱਕ ਨੇ ਹਰ ਇਕ ਨੂੰ ਆਪਣਾ ਦੀਵਾਨਾ ਬਣਾ ਲਿਆ। ਤੱਬੂ ਨੇ ਸ਼ਿਮਰੀ ਗ੍ਰੇਅ ਕਲਰ ਦਾ ਫਲੋਕ ਲੈਂਥ ਗਾਊਨ ਪਾਇਆ ਹੋਇਆ ਸੀ ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਸੀ।ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਕਰਨ ਜੌਹਰ ਦੀ ਤਾਂ ਉਹ ਵੀ ਕਾਫੀ ਹੈਂਡਸਮ ਨਜ਼ਰ ਆਏ। ਕਰਨ ਜੌਹਰ ਜਿਥੇ ਸਿਲਵਰ ਸਕ੍ਰੀਨ ਵਰਕ ਵਾਲੀ ਰੈੱਡ ਜੈਕਟ ਨਾਲ ਬਲੈਕ ਪੈਂਟ 'ਚ ਨਜ਼ਰ ਆਏ। ਰੈਂਪ ਵਾਕ ਕਰਦੇ ਹੋਏ ਕਰਨ ਭਾਵੁਕ ਵੀ ਹੋ ਗਏ।ਕਰਨ ਨੇ ਦੱਸਿਆ,''ਇਹ ਮੇਰੇ ਲਈ ਬਹੁਤ ਹੀ ਭਾਵੁਕ ਸਮਾਂ ਹੈ। ਇਸ ਜਗ੍ਹਾ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਰਾਇਲ ਉਪੇਰਾ ਹਾਊਸ ਇਕ ਅਜਿਹੀ ਜਗ੍ਹਾ ਹੈ, ਜਿੱਥੇ ਬਚਪਨ 'ਚ ਵੀ ਮੈਂ ਕਈ ਵਾਰ ਆਇਆ ਹਾਂ, ਇੱਥੇ ਕਈ ਫਿਲਮਾਂ ਦੇਖੀਆਂ ਅਤੇ ਹੁਣ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ।''

Epapers



Updates