• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਟੋਰਾਂਟੋ ਦੇ ਐਮ.ਪੀ. ਨੇ ਆਪਣੀ ਹਰਕਤ ਤੇ ਡਗ ਫੋਰਡ ਕੋਲੋਂ ਮੰਗੀ ਮੁਆਫੀ

  

Share
  

ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੂੰ ਲੈ ਕੇ ਕੀਤੇ ਇਕ ਟਵੀਟ ਕਾਰਨ ਐਡਮ ਵੋਅਨ ਨੇ ਮੁਆਫੀ ਮੰਗੀ ਹੈ। ਲਿਬਰਲ ਸਰਕਾਰ ਦੇ ਟੋਰਾਂਟੋ ਤੋਂ ਐਮ.ਪੀ.ਐਡਮ ਵੋਅਨ ਨੇ ਡਗ ਫ਼ੋਰਡ ਨੂੰ ਲੈ ਕੇ ਸੋਸ਼ਲ ਮੀਡੀਆ ਤੋਂ ਉਨ੍ਹਾਂ ਦਾ ਮਖੌਲ ਉਡਾਇਆ ਸੀ, ਜਿਸ ਦਾ ਵਿਰੋਧ ਹੋਣ ਮਗਰੋਂ ਹੁਣ ਵੋਅਨ ਨੇ ਮੁਆਫੀ ਮੰਗੀ ਹੈ। ਦਰਅਸਲ ਐਡਮ ਵੋਅਨ ਨੇ ਡਗ ਫ਼ੋਰਡ ਸਰਕਾਰ ਵਿਰੁੱਧ ਕਿੰਡਰਗਾਰਟਨ ਸਕੂਲਾਂ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਟਵੀਟਰ 'ਤੇ ਆਪਣੀ ਭੜਾਸ ਕੱਢੀ ਸੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਬੰਧੀ ਸਰਕਾਰ ਦੇ ਫੈਸਲਿਆਂ 'ਤੇ ਉਂਗਲ ਚੁੱਕੀ ਸੀ। ਉਨ੍ਹਾਂ ਇੱਕ ਗੇਮ ''ਵੈਕ-ਏ-ਮੋਲ'' ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਆਓ ਡਗ ਫ਼ੋਰਡ ਨੂੰ 'ਵੈਕ' ਕਰੀਏ।

ਉਨ੍ਹਾਂ ਦੇ ਟਵੀਟਰ 'ਤੇ ਆਏ ਇਸ ਬਿਆਨ ਨੂੰ ਕੁਝ ਲੋਕਾਂ ਵੱਲੋਂ 'ਕਤਲ' ਕਰਨ ਵਾਂਗ ਲਿਆ ਜਾ ਰਿਹਾ ਹੈ, ਜਿਸ ਕਰਕੇ ਉਨ੍ਹਾਂ ਦਾ ਇਹ ਟਵੀਟ ਓਨਟਾਰੀਓ ਪ੍ਰੀਮੀਅਰ ਡਗ ਫੋਰਡ ਲਈ ਖ਼ਤਰਾ ਪੈਦਾ ਕਰਨ ਵਾਲੇ ਟਵੀਟ ਵਜੋਂ ਦੇਖਿਆ ਜਾ ਰਿਹਾ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ 'ਵੈਕ' ਵਾਲੇ ਕਾਰਟੂਨਾਂ ਦੀ ਥਾਂ ਡਗ ਫ਼ੋਰਡ ਦੀ ਫ਼ੋਟੋ ਵਾਲੇ ''ਵੈਕ'' ਲਗਾ ਕੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਇਹ ਮੁੱਦਾ ਹੋਰ ਭੱਖ ਗਿਆ ਸੀ। ਵੋਅਨ ਨੇ ਇਸ ਸਭ ਵਰਤਾਰੇ ਦੇ ਚਲਦਿਆਂ ਇੱਕ ਹੋਰ ਟਵੀਟ ਕਰਕੇ ਇਸ ਸਬੰਧੀ ਮੁਆਫੀ ਮੰਗੀ ਅਤੇ ਕਿਹਾ ਕਿ ਮੇਰੀ ਇਸ ਤਰ੍ਹਾਂ ਦੀ ਬਿਲਕੁਲ ਵੀ ਇੱਛਾ ਨਹੀਂ ਸੀ ਕਿ ਇਸ ਟਵੀਟ ਦਾ ਕੋਈ ਇਸ ਦਾ ਇਹ ਮਤਲਬ ਕੱਢੇ। ਮੇਰਾ ਕਦੇ ਵੀ ਅਜਿਹਾ ਇਰਾਦਾ ਨਹੀਂ ਸੀ ਕਿ ਕਿਸੇ ਵੀ ਵਿਅਕਤੀ ਤੱਕ ਪ੍ਰੀਮੀਅਰ ਡਗ ਫ਼ੋਰਡ ਨੂੰ ਕਿਸੇ ਵੀ ਤਰ੍ਹਾਂ ਦਾ ਸਰੀਰਕ ਨੁਕਸਾਨ ਪਹੁੰਚਾਉਣ ਦਾ ਸੁਨੇਹਾ ਜਾਵੇ। ਮੈਂ ਇਸ ਪੂਰੀ ਘਟਨਾ 'ਤੇ ਮਾਫ਼ੀ ਮੰਗਦਾ ਹਾਂ। ਜ਼ਿਕਰਯੋਗ ਹੈ ਕਿ ''ਵੈਕ-ਏ-ਮੋਲ'' ਇੱਕ ਅਜਿਹੀ ਖੇਡ ਹੈ, ਜਿਸ ਵਿੱਚ ਖਿਡਾਰੀ ਆਪਣੇ ਹੱਥ 'ਚ ਹਥੌੜੇ ਵਰਗੀ ਕੋਈ ਚੀਜ਼ ਫੜਦਾ ਹੈ ਤੇ ਆਪਣੇ ਨਿਸ਼ਾਨੇ ਦੇ ਸਿਰ 'ਚ ਹਥੌੜੇ ਵਰਗੀ ਇਹ ਚੀਜ਼ ਮਾਰਦਾ ਹੈ, ਜਿਸ ਨੂੰ ''ਵੈਕ'' ਕਰਨਾ ਕਿਹਾ ਜਾਂਦਾ ਹੈ।

EpapersUpdates