• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਫੈਡਰਲ ਚੋਣਾਂ ਚ ਐੱਨ.ਡੀ.ਪੀ. ਦੇ ਵੋਟ ਬੈਂਕ ਨੂੰ ਲੱਗ ਸਕਦੈ ਖੋਰਾ

  

Share
  
ਓਟਾਵਾ—ਇਸ ਸਾਲ ਜਿੱਥੇ ਭਾਰਤ ਦੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਉੱਥੇ ਹੀ ਕੈਨੇਡਾ 'ਚ ਇਸੇ ਸਾਲ ਫੈਡਰਲ ਚੋਣਾਂ ਹੋਣੀਆਂ ਹਨ, ਜਿਸ ਕਾਰਨ ਇਥੇ ਵੀ ਸਿਆਸੀ ਪਾਰਾ ਕਾਫੀ ਚੜਿਆ ਦਿਖ ਰਿਹਾ ਹੈ। ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਇਸ ਵਾਰ ਚੋਣ ਮੁਕਾਬਲਾ ਇਸ ਕਰਕੇ ਵੀ ਦਿਲਚਸਪ ਬਣ ਗਿਆ ਹੈ ਕਿਉਂਕਿ ਇਸ ਵਾਰ ਸਿੱਖ ਆਗ ਜਗਮੀਤ ਸਿੰਘ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਸ਼ਾਮਲ ਹਨ। ਪਰ ਐੱਨ.ਡੀ.ਪੀ. ਦੇ ਸਾਬਕਾ ਆਗੂ ਨੇ ਇਕ ਬਿਆਨ ਦੇ ਕੇ ਜਗਮੀਤ ਸਿੰਘ ਨੂੰ ਵੱਡੀ ਟੈਨਸ਼ਨ 'ਚ ਪਾ ਦਿੱਤਾ ਹੈ।

ਦਰਅਸਲ ਉਨ੍ਹਾਂ ਐੱਨ.ਡੀ.ਪੀ. ਦੇ ਵੋਟ ਬੈਂਕ ਨੂੰ ਖੋਰਾ ਲੱਗਣ ਦਾ ਖਦਸ਼ਾ ਪ੍ਰਗਟਾਇਆ ਹੈ। ਦਰਅਸਲ ਰਿਕਾਰਡ ਤੋੜ ਫੈਡਰੇਜਿੰਗ ਅੰਕੜਿਆਂ ਦੇ ਨਾਲ-ਨਾਲ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਵੱਲੋਂ ਸਮਰੱਥਨ 'ਚ ਹੋਏ ਵਾਧੇ ਦੇ ਦਾਅਵੇ ਤੋਂ ਬਾਅਦ ਸਾਬਕਾ ਐੱਨ.ਡੀ.ਪੀ. ਆਗੂ ਥਾਮਸ ਮਲਕੇਅਰ ਦਾ ਕਹਿਣਾ ਹੈ ਕਿ 2019 ਦੀਆਂ ਚੋਣਾਂ 'ਚ ਐੱਨ.ਡੀ.ਪੀ. ਦੇ ਵੋਟਰਾਂ ਦੀ ਵੋਟ ਗ੍ਰੀਨ ਪਾਰਟੀ ਨੂੰ ਜਾ ਸਕਦੀ ਹੈ। ਉਨ੍ਹਾਂ ਇਕ ਟੀ.ਵੀ. ਚੈਨਲ ਨੂੰ ਇੰਟਰਵਿਊ ਦੌਰਾਨ ਆਖਿਆ ਗਿਆ ਕਿ ਪ੍ਰੋਗਰੈਸਿਵ ਵੋਟਰਜ਼ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਲਈ ਆਸਰਾ ਭਾਲ ਰਹੇ ਹਨ। ਉਨ੍ਹਾਂ ਆਖਿਆ ਕਿ ਹੁਣ ਲੋਕ ਦੇਖ ਰਹੇ ਹਨ ਕਿ ਲਿਬਰਲ ਵਾਤਾਵਰਣ ਦੀ ਗੱਲ ਕਰ ਰਹੇ ਹਨ, 4.5 ਬਿਲੀਅਨ ਡਾਲਰ ਦੀ ਪਾਈਪਲਾਈਨ ਖਰੀਦਣ ਬਾਰੇ ਦੱਸ ਰਹੇ ਹਨ ਤੇ ਆਇਲਸੈਂਡਜ਼ ਉੱਤੇ ਵਧੇਰੇ ਉਤਪਾਦਨ ਦਾ ਰੌਲਾ ਪਾਇਆ ਜਾ ਰਿਹਾ ਹੈ।

ਇਸ ਵਿਚਾਲੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਵੀ ਕੁਦਰਤੀ ਗੈਸ ਪਾਈਪਲਾਈਨ ਦਾ ਸਮਰੱਥਨ ਕਰਨ ਦਾ ਫੈਸਲਾ ਕੀਤਾ ਹੈ ਤੇ ਇਸੇ ਲਈ ਜਿਨ੍ਹਾਂ ਲੋਕਾਂ ਦੇ ਦਿਮਾਗ 'ਚ ਵਾਤਾਵਰਣ ਦਾ ਮੁੱਦਾ ਸਭ ਤੋਂ ਜ਼ਿਆਦਾ ਹਾਈ ਹੈ ਉਨ੍ਹਾਂ ਨੇ ਹੁਣ ਐਲਿਜ਼ਾਬੈੱਥ ਨਾਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਗ੍ਰੀਨ ਪਾਰਟੀ ਵੱਲੋਂ 1.5 ਮਿਲੀਅਨ ਡਾਲਰਜ਼ ਤੋਂ ਮਾਮੂਲੀ ਘੱਟ ਹੋਈ ਫੰਡਰੇਜ਼ਿੰਗ ਨੂੰ ਬਹੁਤ ਹੁੰਭ ਕੇ ਦੱਸਿਆ ਜਾ ਰਿਹਾ ਹੈ ਤੇ ਸਾਲ ਭਰ 'ਚ ਗ੍ਰੀਨ ਪਾਰਟੀ ਨੂੰ 3.1 ਮਿਲੀਅਨ ਡਾਲਰ ਫੰਡਰੇਜਿੰਗ ਹੋਈ ਹੈ। ਜਦਕਿ ਐੱਨ.ਡੀ.ਪੀ. ਨੂੰ ਮੁਕਾਬਲਤਨ ਸਾਲ ਭਰ 'ਚ 5.2 ਮਿਲੀਅਨ ਡਾਲਰ ਦੀ ਹੀ ਫੰਡਰੇਜ਼ਿੰਗ ਹੋਈ ਤੇ ਐੱਨ.ਡੀ.ਪੀ. ਲਈ ਅੱਠ ਸਾਲਾਂ 'ਚ ਪਹਿਲੀ ਵਾਰੀ ਚੌਥੀ ਤਿਮਾਹੀ 'ਚ ਹੋਈ ਸਭ ਤੋਂ ਘੱਟ ਫੰਡਰੇਜ਼ਿੰਗ ਹੈ। ਮਲਕੇਅਰ ਨੇ ਆਖਿਆ ਕਿ ਅਗਲੀਆਂ ਫੈਡਰਲ ਚੋਣਾਂ ਤੋਂ ਗ੍ਰੀਨ ਪਾਰਟੀ ਦੀ ਆਗੂ ਨੂੰ ਕਾਫੀ ਆਸਾਂ ਹਨ। ਉਨ੍ਹਾਂ ਨੂੰ ਕਿਊਬਿਕ 'ਚ ਚੰਗੀ ਕਾਰਗੁਜ਼ਾਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਨਵੀਂ ਬਣੀ ਪੀਪਲਜ਼ ਪਾਰਟੀ ਦੇ ਖਾਤੇ 'ਚ ਵੀ ਕੁਝ ਵੋਟਾਂ ਜਾਣ ਦੀ ਸੰਭਾਵਨਾ ਹੈ। ਇਸ ਵਾਰੀ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵ ਪਾਰਟੀ ਦੇ ਵੋਟ ਬੈਂਕ ਨੂੰ ਵੀ ਖੋਰਾ ਲੱਗ ਸਕਦਾ ਹੈ।

EpapersUpdates