• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਵਿਆਹ ਤੋਂ ਬਾਅਦ ਇਨ੍ਹਾਂ ਜੋੜਿਆਂ ਦਾ ਹੈ ਪਹਿਲਾ ‘ਵੈਲੇਨਟਾਈਨ ਡੇਅ’

  

Share
  
ਬਾਲੀਵੁੱਡ ਇੰਡਸਟਰੀ 'ਚ ਲਵ ਮੈਰਿਜ ਬਹੁਤ ਹੀ ਆਮ ਗੱਲ ਹੈ, ਹਰ ਜੋੜਾ ਕਿਸੇ ਨਾ ਕਿਸੇ ਸੈੱਟ 'ਤੇ ਆਪਣੇ ਕੋ-ਸਟਾਰ ਨਾਲ ਪਿਆਰ ਕਰ ਬੈਠਦਾ ਹੈ। ਉੱਥੇ ਹੀ ਦੁਨੀਆ ਭਰ 'ਚ ਇਸ ਸਮੇਂ ਵੈਲੇਨਟਾਈਨ ਵੀਕ ਦੀ ਧੂਮ ਚਲ ਰਹੀ ਹੈ। ਬੀਤਿਆ ਸਾਲ 2018 ਵਿਆਹਾਂ ਦਾ ਸਾਲ ਰਿਹਾ। ਅਜੇ ਤੱਕ ਇਨ੍ਹਾਂ ਵਿਆਹਾਂ ਨੂੰ 1 ਸਾਲ ਵੀ ਨਹੀਂ ਹੋਇਆ ਹੈ ਕਿ ਇਹ ਕਪੱਲਸ ਵੈਲੇਨਟਾਈਨ ਡੇਅ ਮਨਾ ਹਨ। ਆਓ ਜਾਣਦੇ ਹਾਂ ਇਨ੍ਹਾਂ ਜੋੜੀਆਂ ਬਾਰੇ।
ਸੋਨਮ ਕਪੂਰ ਤੇ ਆਨੰਦ ਆਹੂਜਾ

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਬੀਤੇ ਸਾਲ ਮਈ 2018 'ਚ ਬੁਆਏਫਰੈਂਡ ਨਾਲ ਵਿਆਹ ਕੀਤਾ ਸੀ। ਇਨ੍ਹਾਂ ਦੇ ਵਿਆਹ ਨੂੰ 1 ਸਾਲ ਹੋਣ ਵਾਲਾ ਹੈ ਪਰ ਇਨ੍ਹਾਂ ਦਾ ਪਿਆਰ ਬਿਲਕੁੱਲ ਵੀ ਘੱਟ ਨਹੀਂ ਹੋਇਆ ਹੈ। ਪਿਆਰ ਦਾ ਇਹ ਦਿਨ ਵੀ ਇਹ ਕਿਸੇ ਸਪੈਸ਼ਲ ਤਰੀਕੇ ਨਾਲ ਸੈਲੀਬ੍ਰੇਟ ਕਰਨਗੇ। ਉਮੀਦ ਹੈ ਕਿ ਪਿਆਰ ਦਾ ਇਹ ਦਿਨ ਸੋਨਮ ਅਤੇ ਆਨੰਦ ਸਪੈਸ਼ਲ ਤਰੀਕੇ ਨਾਲ ਸੈਲੀਬ੍ਰੇਟ ਕਰਨਗੇ।
ਨੇਹਾ ਧੂਪੀਆ ਤੇ ਅੰਗਦ ਬੇਦੀ

10 ਮਈ 2018 ਨੂੰ ਨੇਹਾ ਨੇ ਗੁਪਤ ਤਰੀਕੇ ਨਾਲ ਬੁਆਏਫਰੈਂਡ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਵਿਆਹ ਦੇ 6 ਮਹੀਨੇ ਬਾਅਦ ਹੀ ਉਨ੍ਹਾਂ ਦੀ ਧੀ ਮੇਹਰ ਦਾ ਜਨਮ ਹੋਇਆ। ਵਿਆਹ ਤੋਂ ਬਾਅਦ ਇਹ ਕਪੱਲ ਧੀ ਨਾਲ ਆਪਣਾ ਵੈਲਨਟਾਈਨ ਡੇਅ ਮਨਾਉਣਗੇ।
ਦੀਪਿਕਾ ਤੇ ਰਣਵੀਰ ਸਿੰਘ

ਬਾਲੀਵੁੱਡ ਦੇ ਸਭ ਤੋਂ ਕਿਊਟ ਜੋੜੀ ਦੀਪਿਕਾ ਅਤੇ ਰਣਵੀਰ ਨੇ ਬੀਤੇ ਸਾਲ 2018 ਦੇ ਨਵੰਬਰ 'ਚ ਸੱਤ ਫੇਰੇ ਲਏ ਸਨ। ਵਿਆਹ ਤੋਂ ਬਾਅਦ ਦੋਵਾਂ ਦਾ ਇਹ ਪਹਿਲਾ ਵੈਲੇਨਟਾਈਨ ਡੇਅ ਹੈ।
ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ

ਬਾਲੀਵੁੱਡ ਦੀ 'ਦੇਸੀ ਗਰਲ' ਪ੍ਰਿਅੰਕਾ ਨੇ ਵੀ ਸਾਲ 2018 ਦੇ ਆਖੀਰ 'ਚ ਨਿੱਕ ਜੋਨਸ ਨਾਲ ਆਲੀਸ਼ਾਨ ਤਰੀਕੇ ਨਾਲ ਵਿਆਹ ਕੀਤਾ ਸੀ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਪ੍ਰਿਅੰਕਾ ਅਤੇ ਨਿੱਕ ਦਾ ਇਹ ਪਹਿਲਾ ਵੈਲੇਨਟਾਈਨ ਡੇਅ ਹੈ।
ਯੂਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ

ਫਿਲਮ 'ਓਮ ਸ਼ਾਂਤੀ ਓਮ' 'ਚ ਕੰਮ ਕਰ ਚੁੱਕੀ ਯੂਵਿਕਾ ਨੇ ਬੁਆÎਏਫਰੈਂਡ ਪ੍ਰਿੰਸ ਨਾਲ 11 ਅਕਤੂਬਰ 2018 ਨੂੰ ਵਿਆਹ ਕੀਤਾ ਸੀ। ਦੋਵੇਂ ਇਕ-ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ। ਪ੍ਰਿੰਸ ਅਤੇ ਯੂਵਿਕਾ ਨੇ ਸਿੱਖ ਰੀਤੀ-ਰਿਵਾਜ਼ਾਂ ਨਾਲ ਵਿਆਹ ਕੀਤਾ ਸੀ।

EpapersUpdates