• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

‘ਗਲੋਬਲ ਵਾਰਮਿੰਗ’ ਸ਼ਬਦ ਨੂੰ ਪ੍ਰਚੱਲਿਤ ਕਰਨ ਵਾਲੇ ਵਿਗਿਆਨੀ ਦਾ ਦਿਹਾਂਤ

  

Share
  ‘ਗਲੋਬਲ ਵਾਰਮਿੰਗ’ ਸ਼ਬਦ ਨੂੰ ਪ੍ਰਚੱਲਿਤ ਕਰਨ ਵਾਲੇ ਜਲਵਾਯੂ ਵਿਗਿਆਨੀ ਵਾਲੇਸ ਸਮਿਥ ਬ੍ਰੋਕਰ ਦਾ ਦਿਹਾਂਤ ਹੋ ਗਿਆ, ਉਹ 87 ਸਾਲ ਦੇ ਸਨ। ਕਲੰਬੀਆ ਯੂਨੀਵਰਸਿਟੀ ਨੇ ਦੱਸਿਆ ਕਿ ਪ੍ਰੋਫੈਸਰ ਅਤੇ ਖੋਜਕਾਰ ਬ੍ਰੋਕਰ ਦਾ ਨਿਊਯਾਰਕ ਸਿਟੀ ਹਸਪਤਾਲ ’ਚ ਸੋਮਵਾਰ ਨੂੰ ਦਿਹਾਂਤ ਹੋ ਗਿਆ। ਯੂਨੀਵਰਸਿਟੀ ਦੀ ‘ਲਾਮੋਂਟ-ਡੋਹਰਟੀ ਅਰਥ ਆਬਜ਼ਰਵੇਟਰੀ’ ਦੇ ਬੁਲਾਰੇ ਨੇ ਦੱਸਿਆ ਕਿ ਬ੍ਰੋਕਰ ਪਿਛਲੇ ਕੁਝ ਸਮੇਂ ਤੋਂ ਬੀਮਾਰ ਸੀ।

ਬ੍ਰੋਕਰ ਨੇ 1975 ’ਚ ਆਪਣੇ ਇਕ ਪੱਤਰ ’ਚ ‘ਗਲੋਬਲ ਵਾਰਮਿੰਗ’ ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਸਹੀ ਭਵਿੱਖਬਾਣੀ ਕੀਤੀ ਸੀ ਕਿ ਵਾਯੂਮੰਡਲ ’ਚ ਕਾਰਬਨਡਾਇਆਕਸਾਈਡ ਦਾ ਪੱਧਰ ਵਧਣ ਨਾਲ ਗਲੋਬਲ ਵਾਰਮਿੰਗ ਵਧੇਗੀ। ਪਾਣੀ ਅਤੇ ਪੋਸ਼ਕ ਤੱਤਾਂ ਦਾ ਸੰਚਾਰ ਕਰਨ ਵਾਲੀਅਾਂ ਸਮੁੰਦਰੀ ਧਾਰਾਵਾਂ ਦੀ ਸੰਸਾਰਿਕ ਪ੍ਰਣਾਲੀ ‘ਮਹਾਸਾਗਰ ਕਨਵੇਅਰ ਬੈਲਟ’ ਨੂੰ ਪਛਾਣਨ ਵਾਲੇ ਉਹ ਪਹਿਲੇ ਵਿਗਿਆਨੀ ਸਨ। ਬ੍ਰੋਕਰ ਦਾ ਜਨਮ 1931 ’ਚ ਸ਼ਿਕਾਗੋ ’ਚ ਹੋਇਆ ਸੀ ਅਤੇ ਉਹ ਉਪਨਗਰ ਓਕ ਪਾਰਕ ’ਚ ਪਲੇ ਅਤੇ ਵੱਡੇ ਹੋਏ। ਉਹ 1959 ’ਚ ਕੋਲੰਬੀਆ ਯੂਨੀਵਰਸਿਟੀ ਨਾਲ ਜੁੜੇ ਸਨ। ਉਨ੍ਹਾਂ ਨੂੰ ਵਿਗਿਆਨ ਜਗਤ ’ਚ ‘ਜਲਵਾਯੂ ਵਿਗਿਆਨ ਦੇ ਪਿਤਾਮਾ’ ਦੇ ਰੂਪ ’ਚ ਜਾਣਿਆ ਜਾਂਦਾ ਸੀ।

EpapersUpdates