• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਬਰਫ ਨਾਲ ਜੰਮੇ ਝਰਨੇ ਚੋਂ ਲਾਵਾ ਨਿਕਲਣ ਦਾ ਦ੍ਰਿਸ਼

Indo Canadian Post Indo Canadian Post Indo Canadian Post
  

Share
  
ਅਮਰੀਕਾ ਦੇ ਕੈਲੀਫੋਰਨੀਆ ਸਥਿਤ ਯੋਸੇਮਾਈਟ ਨੈਸ਼ਨਲ ਪਾਰਕ ਦੀ ਇਕ ਪਹਾੜੀ 'ਚੋਂ 1500 ਫੁੱਟ ਹੇਠ ਝਰਨੇ ਦੀ ਤਰ੍ਹਾਂ 'ਲਾਵਾ' ਹੇਠਾਂ ਡਿੱਗਦਾ ਨਜ਼ਰ ਆ ਰਿਹਾ ਹੈ। ਅਸਲ 'ਚ ਇਹ ਲਾਵਾ ਨਹੀਂ ਬਲਕਿ ਇਕ ਤਰ੍ਹਾਂ ਦਾ ਵਹਿਮ ਹੈ। ਇਹ ਉਸ ਸਮੇਂ ਹੋ ਰਿਹਾ ਹੈ ਜਦ ਪਹਾੜਾਂ 'ਤੇ ਬਰਫ ਜੰਮੀ ਹੋਈ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ, ਜਦ ਜੰਮੇ ਹੋਏ ਝਰਨੇ 'ਤੇ ਇਕ ਨਿਸ਼ਚਿਤ ਵਾਤਾਵਰਣ 'ਚ ਧੁੱਪ ਪੈਣ 'ਤੇ ਕੈਮੀਕਲ ਰਿਐਕਸ਼ਨ ਹੁੰਦਾ ਹੈ ਅਤੇ ਲਾਵਾ ਨਿਕਲਣ ਦਾ ਵਹਿਮ ਹੁੰਦਾ ਹੈ। ਪਾਰਕ ਦੇ ਅਫਸਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਸਾਲ 'ਚ ਇਕ ਵਾਰ ਫਰਵਰੀ ਤੋਂ ਕੁਝ ਦਿਨਾਂ ਲਈ ਹੁੰਦੀ ਹੈ।ਇਸ ਘਟਨਾ ਨੂੰ ਕੈਮਰੇ 'ਚ ਕੈਦ ਕਰਨ ਲਈ ਵੱਡੀ ਗਿਣਤੀ 'ਚ ਫੋਟੋਗ੍ਰਾਫਰ ਪੁੱਜਣ ਲੱਗ ਗਏ ਹਨ। ਲਾਵਾ ਡਿੱਗਣ ਨੂੰ 'ਫਾਇਰ ਫਾਲ' ਨਾਮ ਦਿੱਤਾ ਗਿਆ ਹੈ। ਯੋਸੇਮਾਈਟ 'ਚ ਇਸ ਨੂੰ ਦੇਖਣ ਲਈ ਕਾਫੀ ਲੋਕ ਆ ਰਹੇ ਹਨ। ਜਦ ਇਸ 'ਤੇ ਡੁੱਬਦੇ ਸੂਰਜ ਦੀ ਰੌਸ਼ਨੀ ਪੈਂਦੀ ਹੈ, ਤਾਂ ਇਹ ਕਾਫੀ ਖੂਬਸੂਰਤ ਦਿਖਾਈ ਦਿੰਦੀ ਹੈ। ਕੁਦਰਤ ਦਾ ਅਜੂਬਾ ਦੇਖਣ ਆ ਰਹੇ ਨੇ ਸੈਲਾਨੀ—
ਕੈਲੀਫੋਰਨੀਆ ਦੇ ਯੇਸੋਮਾਈਟ ਨੈਸ਼ਨਲ ਪਾਰਕ 'ਚ ਇਸ ਨਜ਼ਾਰੇ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਪੁੱਜਣ ਲੱਗ ਗਏ ਹਨ। ਫੋਟੋਗ੍ਰਾਫਰ ਵਾਸ਼ੇ ਗੇਓਗਲਿਆਨ ਨੇ ਫਾਇਰਫਾਲ ਦੀਆਂ ਤਸਵੀਰਾਂ ਖਿੱਚ ਕੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ। ਲੋਕਾਂ ਨੇ ਕਿਹਾ ਕਿ ਇਹ ਕੁਦਰਤ ਦਾ ਨਜ਼ਾਰਾ ਹਰੇਕ ਦੇ ਦਿਲ ਨੂੰ ਮੋਹ ਰਿਹਾ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇੱਥੇ ਬਰਫੀਲੇ ਤੂਫਾਨ ਆਉਂਦੇ ਰਹਿੰਦੇ ਹਨ।

EpapersUpdates