• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

"ਮਅਰਕਾ ਦਾ ਵੀਰ ਨਾਇਕ"--ਸਰਬਜੀਤ ਕੌਰ "ਸਰਬ"

  

Share
  "ਮਅਰਕਾ ਦਾ ਵੀਰ ਨਾਇਕ"

ਰਣ ਖੇਤਰ ਵਿਚ ਸ਼ਹੀਦੀ ਪਾਉਣ ਵਾਲੇ ਸਾਡੇ ਜੁਝਾਰੂ ਸੂਰਮੀਆਂ ਨੂੰ ਹੀ ਮਅਰਕਾ (ਯੁੱਧ ਭੂਮੀ) ਦਾ ਵੀਰ ਨਾਇਕ ਆਖਿਆ ਗਿਆ ਹੈ। ਪੰਜਾਬ ਦੀ ਧਰਤੀ ਤੇ ਸੱਭ ਤੋਂ ਵੱਧ ਤਸ਼ੱਦਦ ਹੋਇਆ, ਪਰ ਫੇਰ ਵੀ ਜਾਂ-ਬਾਜ਼ਾ ਦੀ ਗਿਣਤੀ ਅਣਗਿਣਤ ਰਹੀ, ਅਤੇ ਇਨ੍ਹਾਂ ਸਾਬਿਤ ਕਦਮਾਂ ਵਾਲਿਆ ਨੇ ਆਪਣੇ ਵਜੂਦ ਦੀ ਪਰਵਾਹ ਕਿਤੇ ਬਿਨਾਂ ਆਮ ਲੋਕਾਈ ਦੀ ਰੱਖਿਆ ਕੀਤੀ, ਤੇ ਨਾਲ ਹੀ ਹਰ ਦੁਸ਼ਵਾਰ ਸਮੇਂ ਨੂੰ ਹੱਸ ਕੇ ਸਹਿਣ ਕੀਤਾ। ਸਿੱਖ ਕੌਮ ਨਾਲ ਸਿਤਮ ਭਾਵੇਂ ਇਸ ਕੌਮ ਦੇ ਆਗ਼ਾਜ਼ ਤੋਂ ਹੀ ਹੋ ਰਿਹਾ ਹੈ। ਪਰ ਫਿਰ ਵੀ ਇਹ ਲੱਖਾਂ ਅਜ਼ੀਯਤ (ਕਸ਼ਟ) ਝੱਲ ਕੇ ਵੀ ਆਪਣੀ ਪਹਿਚਾਣ ਨੂੰ ਕਾਇਮ ਰੱਖਿਆ। ਜਦੀਦ (ਆਧੁਨਿਕ) ਸਮੇਂ ਸਿੱਖ ਕੌਮ ਦੁਨੀਆਂ ਦੇ ਹਰ ਇਕ ਕੋਨੇ ਵਿਚ ਆਪਣੀ ਹੋਂਦ ਨੂੰ ਪੱਕਾ ਕਰ ਰਹੀ ਹੈ।

ਇਹ ਕੌਮ ਇਕ ਅਜਿਹੀ ਕੌਮ ਹੈ ਜਿਸ ਦਾ ਇਤਿਹਾਸ ਹਠੀਆਂ, ਤਪੀਆਂ, ਜੁਝਾਰੂਆਂ ਤੇ ਸ਼ਹੀਦਾਂ ਨਾਲ ਭਰਿਆ ਹੋਇਆ ਹੈ। ਸਿੱਖ ਇਤਿਹਾਸ, ਸੱਭਿਆਚਾਰ ਅਤੇ ਪੰਰਪਰਾ ਦੇ ਅੰਦਰ ਸ਼ਹੀਦਾਂ ਤੇ ਵੀਰ ਨਾਇਕਾਂ ਦਾ ਸਥਾਨ ਬਹੁਤ ਉੱਚਾ ਤੇ ਪੂਜਣਯੋਗ ਹੈ।"ਸੰਸਾਰ ਦੇ ਕਿਸੇ ਵੀ ਧਰਮ ਜਾਂ ਕੌਮ ਦੇ ਇਤਿਹਾਸ ਵੱਲ ਜੇਕਰ ਝਾਤ ਮਾਰੀ ਜਾਵੇ, ਤਾਂ ਕੁਝ ਲੋਕ ਅਜਿਹੇ ਵੀ ਨਜ਼ਰ ਆਉਂਦੇ ਹਨ ਜਿਹੜੇ ਮੌਤ ਤੋਂ ਬੇਖੋਫ਼,ਮੌਤ ਨੂੰ ਮਖੌਲਾਂ ਕਰਨ ਵਾਲਿਆ ਦੀ ਪੰਗਤੀ ਵਿੱਚ ਖੜ੍ਹੇ ਹਨ।" ਸਮਾਜ ਵਿਚਲੀ ਅਜਿਹੀ ਬੇਖੋਫ਼ ਰੂਹ, ਜੋ ਕਿ ਹਰ ਪ੍ਰਕਾਰ ਦੇ ਰਾਜਨੀਤਿਕ ਜ਼ੁਲਮ, ਸਮਾਜਿਕ ਪੱਖਪਾਤ,ਧਾਰਮਿਕ ਅਨਿਆਂ ਅਤੇ ਆਮ ਲੋਕਾਈ ਦੇ ਹੁੰਦੇ ਸ਼ੋਸ਼ਨ ਵਿਰੁੱਧ ਮਾਨਵਤਾ ਦੀ ਭਲਾਈ ਲਈ, ਜ਼ੁਲਮ ਨੂੰ ਮਟਾਉਣ ਲਈ ਜੁੜ ਪੈਂਦੇ ਹਨ, ਤੇ ਅਜਿਹੀ ਬਿਰਤੀ ਵਾਲੇ ਲੋਕ ਆਪਣੀ ਕੁਦਰਤੀ ਮੌਤ ਦੀ ਉਡੀਕ ਨਹੀਂ ਕਰਦੇ,ਸਗੋਂ ਜ਼ੁਲਮ ਦਾ ਮੁਕਾਬਲਾ ਕਰਦੇ ਹੋਏ ਅਪਣਾ ਬੰਦ-ਬੰਦ ਕਟਵਾ ਕੇ ਸ਼ਹੀਦੀ ਪਾ ਜਾਦੇਂ ਹਨ ।

ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਹਾਂ ਸਿੰਘ, ਤਾਰਾ ਸਿੰਘ ਵਾਂ, ਭਾਈ ਮਨੀ ਸਿੰਘ, ਬਾਬਾ ਬੋਤਾ ਸਿੰਘ, ਭਾਈ ਹਕੀਕਤ ਰਾਏ, ਭਾਈ ਮਹਿਤਾਬ ਸਿੰਘ, ਭਾਈ ਤਾਰੂ ਸਿੰਘ, ਭਾਈ ਸੁੱਖਾ ਸਿੰਘ, ਭਾਈ ਸੁਬੇਗ ਸਿੰਘ, ਭਾਈ ਸਾਹਿਬਾਜ਼ ਸਿੰਘ, ਬਾਬਾ ਦੀਪ ਸਿੰਘ, ਸ਼ਹੀਦ ਗੁਰਬਖਸ਼ ਸਿੰਘ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ ਆਦਿ ਅਜਿਹੇ ਹੋਰ ਬਹੁਤ ਸਾਰੇ ਹਿੰਮਤ,ਸ਼ੇਰ-ਦਿਲ, ਬਹਾਦਰੀ, ਤੇ ਨਿਰਸੁਆਰਥ ਦੀ ਭਾਵਨਾ ਨਾਲ ਕੰਮ ਕਾਰਨ ਵਾਲੇ ਅਤੇ ਸੱਭ ਤੋਂ ਅੱਗੇ ਹੋ ਕੇ ਮਅਰਕਾ ਵਿਚ ਸ਼ਹੀਦੀ ਪਾਉਣ ਵਾਲੇ ਇਹ ਬਹਾਦਰ ਸੂਰਮੇਂ ਬਿਨਾਂ ਕਿਸੇ ਡਰ ਤੋਂ ਹਰ ਇਕ ਖ਼ਤਰੇ ਦਾ ਡਟ ਕੇ ਮੁਕਾਬਲਾ ਕਰਦੇ ਹਨ। ਇਸ ਕਰਕੇ ਹੀ ਇਹ ਸਾਡੇ ਸਿੰਘ ਸੂਰਮੇਂ ਰਹਿੰਦੀ ਦੁਨੀਆਂ ਤੱਕ ਇਕ ਮਾਜਿਦ (ਸਤਿਕਾਰ ਯੋਗ) ਰੁਤਬਾ ਪਾਉਦੇਂ ਹਨ। ਅਜਿਹੇ ਮੁਖ਼ਲਿਸ ਬੰਦੇ ਉਸ ਅਕਾਲ ਪੁਰਖ ਪਰਮਾਤਮਾ ਦੁਆਰਾ ਆਮ ਲੋਕਾਈ ਲਈ ਇਕ ਗੋਹਰ (ਮੋਤੀ) ਹੁੰਦੇ ਹਨ, ਤੇ ਜਿਨ੍ਹਾਂ ਦੇ ਨਾਮ ਇਤਿਹਾਸ ਦੇ ਸੁਨਿਹਰੀ ਅੱਖਰਾਂ ਤੇ ਨਜ਼ਮ (ਮੋਤੀਆਂ ਦੀ ਲੜੀ) ਵਾਂਗ ਪਰੋਏ ਗਏ ਹਨ। ਸ੍ਰੀ ਗੁਰੂ ਗ੍ਰੰਥ ਜੀ ਦੇ ਅੰਗ 20 ਵਿਚ ਅਜਿਹੇ ਗ਼ਾਜ਼ੀ ਨੂੰ ਨਿਡਰ ਕਿਹਾ ਗਿਆ ਹੈ:

"ਮਰਣੈ ਕੀ ਚਿੰਤਾ ਨਹੀ ਜੀਵਣ ਕੀ ਆਸ"।।

ਮੌਤ ਨਾਲ ਇਹਨਾਂ ਦਾ ਨਜ਼ਦੀਕੀ ਰਿਸ਼ਤਾ ਹੁੰਦਾ ਹੈ। ਸਾਦੀਕ (ਸੱਚ) ਦੇ ਰਸਤੇ ਭਾਵੇਂ ਅਨੇਕਾਂ ਔਕੜਾਂ ਤੇ ਜਫ਼ਾ (ਅੱਤਿਆਚਾਰ) ਦਾ ਸਹਮਣਾ ਕਰਨਾ ਪੈਦਾਂ ਹੈ, ਪਰ ਫਿਰ ਵੀ ਇਹ ਜ਼ਫ਼ਰ (ਫਤਿਹ) ਪ੍ਰਾਪਤ ਕਰਦੇ ਹਨ। ਗੁਰੂ ਕਾਲ ਦੇ ਸਮੇਂ ਦੋਰਾਨ ਵੀ ਇਹ ਸੂਰਮੇਂ ਸ਼ੁਮਾਰ ਵਿਚ ਸਨ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਤੇ ਉਹਨਾਂ ਤੋਂ ਬਆਦ ਇਨ੍ਹਾਂ ਬਹਾਦਰ ਸੂਰਮੀਆਂ ਦੀ ਗਿਣਤੀ ਅਣਗਿਣਤ ਹੋ ਗਈ ਸੀ। ਜਿਵੇਂ-ਜਿਵੇਂ ਸਿਤਮ ਵੱਧਦਾ ਗਿਆ, ਉਵੇਂ ਹੀ ਜੱਰਾਰ (ਬਹਾਦਰ) ਸ਼ੁਮਾਰ ਹੁੰਦੇ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਰਮਾਇਆ ਸੀ ਕਿ ਜਦੋਂ ਸਭ ਹੀਲਿਆਂ ਤੋਂ ਗੱਲ ਪਾਰ ਲੰਘ ਜਾਏ, ਉਦੋਂ ਤਲਵਾਰ ਧੂ ਲੈਣਾ ਵੀ ਯੋਗ ਹੈ।

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।

ਹਲਾਲਲੱਸਤ ਬੁਰਦਨ ਬ ਸ਼ਮਸ਼ੀਰ।।

ਗੁਰੂ ਨਾਨਕ ਪਾਤਸ਼ਾਹ ਜੀ ਨੇ,ਸਿੱਖ ਧਰਮ ਦੀ ਨੀਂਹ ਹੀ "ਕੁਰਬਾਨੀ" ਤੇ ਰੱਖੀ ਸੀ। ਤੇ ਫ਼ੁਰਮਾਇਆ ਸੀ, ਜਿਸ ਨੇ ਇਸ ਧਰਮ ਵਿਚ ਦਾਖ਼ਲਾ ਲੈਣਾ ਹੈ ਉਹ ਆਪਣਾ 'ਸੀਸ ਧਰ ਤਲੀ' ਤੇ ਆਵੇ ।'ਨਾਨਕ ਪਾਤਸ਼ਾਹ ਦਾ ਐਲਾਨ ਨਾਮਾ ਜਿਥੇ ਮਨੁੱਖੀ ਮਨਾਂ ਵਿੱਚ ਸ਼ਹੀਦੀ ਦਾ ਚਾਉ ਭਰਦਾ ਹੈ, ਉਥੇ ਮਨੁੱਖ ਲਈ ਵੰਗਾਰ ਵੀ ਹੈ।" ਗੁਰੂ ਜੀ ਦਾ ਹੁਕਮ ਹੈ:

" ਜਉ ਤਉ ਪ੍ਰੇਮ ਖੇਲਣ ਕਾ ਚਾਉ।।

ਸਿਰ ਧਰਿ ਤਲੀ ਗਲੀ ਮੇਰੀ ਆਉ।।"

" ਗੁਰਮਤਿ ਸਿਧਾਂਤ ਹੈ ਕਿ ਮਨੁੱਖ ਜਿਥੇ ਆਪ ਬਿਨਾ ਭੈਅ ਦੇ ਨਿਰਭੈਤਾ ਨਾਲ ਜੀਵਨ ਬਤੀਤ ਕਰਦਾ ਹੈ, ਉਥੇ ਉਹ ਦੂਜਿਆਂ ਨੂੰ ਵੀ ਨਿਰਭੈ ਹੋ ਕੇ ਜਿਊਣ ਦੀ ਪ੍ਰੇਣਨਾ ਦਾ ਸਰੋਤ ਬਣੇ। ਸਿੱਖ ਧਰਮ ਦੇ ਇਸ ਪਵਿੱਤਰ ਸਿਧਾਂਤ ਦਾ ਸਿੱਖ ਮਨਾਂ 'ਤੇ ਅਸਰ ਹੋਣਾ ਕੁਦਰਤੀ ਸੀ। ਸੋ ਸਿੱਖ ਵਿਚ ਜੋ ਨਿਰਭੈਤਾ ਅਤੇ ਨਿਡਰਤਾ ਗੁਰੂ ਚਿੰਤਨ ਨੇ ਭਰੀ, ਉਸ ਦਾ ਸਪਸ਼ਟ ਪ੍ਰਗਟਾਵਾ ਸਿੱਖ ਇਤਿਹਾਸ ਵਿਚੋਂ ਹੋ ਜਾਦਾਂ ਹੈ। ਸਾਡੇ ਇਹ ਵੀਰ ਨਾਇਕ ਆਮ ਲੋਕਾਂ ਨੂੰ ਮਿਨਹਾਜ (ਰਾਹ) "ਤੇ ਲੈ ਕੇ ਆਉਦੇਂ ਹਨ, ਜਿਸ ਤੇ ਚੱਲ ਕੇ ਉਹ ਅਪਣੇ ਅਸਲ ਉਦੇਸ਼ਾ ਨੂੰ ਪ੍ਰਾਪਤ ਕਰਦੇ ਹਨ।

ਸਰਬਜੀਤ ਕੌਰ "ਸਰਬ"

EpapersUpdates