• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਫੋਰਡ ਕਾਰਾਂ ਦੇ ਟਾਇਰਾਂ ਵਿੱਚ ਪਾ ਕੇ ਕੈਨੇਡਾ ਲਿਆਂਦੇ ਜਾ ਰਹੇ ਸਨ ਨਸ਼ੇ : ਪੁਲਿਸ

  

Share
  ਮੈਕਸਿਕੋ ਵਿੱਚ ਤਿਆਰ ਹੋਣ ਵਾਲੀਆਂ ਨਵੀਆਂ ਕਾਰਾਂ ਵਿੱਚ ਲੁਕੋ ਕੇ ਰੇਲ ਗੱਡੀਆਂ ਰਾਹੀਂ ਕੈਨੇਡਾ ਸਮਗਲ ਕੀਤੀ ਜਾਣ ਵਾਲੀ ਮੈਥਾਮਫੈਟਾਮਾਈਨ ਸਬੰਧੀ ਰੈਕੇਟ ਦਾ ਪਰਦਾਫਾਸ਼ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਚਾਰ ਫੋਰਡ ਡੀਲਰਸਿ਼ਪਜ਼ ਦੇ ਕਰਮਚਾਰੀਆਂ ਨੇ ਪਾਇਆ ਕਿ ਵਾਧੂ ਟਾਇਰ ਕਾਰਾਂ ਨਾਲ ਮੈਚ ਨਹੀਂ ਸਨ ਕਰਦੇ ਤੇ ਨਸੇ਼ ਉਨ੍ਹਾਂ ਵਿੱਚ ਹੀ ਭਰੇ ਹੁੰਦੇ ਸਨ। ਦਸੰਬਰ ਵਿੱਚ ਪੁਲਿਸ ਨੇ ਵੀ ਕਾਰ ਕੰਪਨੀ ਨਾਲ ਰਲ ਕੇ ਕੰਮ ਕੀਤਾ ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਿਊਬਿਕ ਤੇ ਨਿਊ ਬਰੰਜ਼ਵਿੱਕ ਭੇਜੀਆਂ ਜਾਣ ਵਾਲੀਆ ਗੱਡੀਆਂ ਵਿੱਚ ਗੜਬੜ ਸੀ।
ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਉਨ੍ਹਾਂ ਨੂੰ 180 ਕਿੱਲੋ ਮੈੱਥ ਮਿਲੀ। ਉਨ੍ਹਾਂ ਆਖਿਆ ਕਿ ਇਸ ਗੱਲ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਨਸ਼ੀਲੇ ਪਦਾਰਥ ਕਦੋਂ ਤੇ ਕਿੱਥੇ ਇਨ੍ਹਾਂ ਗੱਡੀਆਂ ਵਿੱਚ ਛੁਪਾਏ ਗਏ। ਓਪੀਪੀ ਡਿਪਟੀ ਕਮਿਸ਼ਨਰ ਰਿੱਕ ਬਾਰਨਨ ਨੇ ਦੱਸਿਆ ਕਿ ਸਮਗਲਰਜ਼ ਦੇਸ਼ ਵਿੱਚ ਨਸੇ਼ ਲਿਆਉਣ ਦੇ ਨਵੇਂ ਨਵੇਂ ਰਾਹ ਲੱਭਦੇ ਰਹਿੰਦੇ ਹਨ।

Epapers



Updates