• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਮਰਦੋਂ ਕੇ ਲੀਯੇ ਹਰ ਐਸ਼ ਕਾ ਹੱਕ,ਔਰਤ ਕੇ ਲੀਯੇ ਜੀਣਾ ਭੀ ਖਤਾ।-- ਮੁਹੰਮਦ ਅੱਬਾਸ ਧਾਲੀਵਾਲ,

  

Share
  
ਮਰਦੋਂ ਕੇ ਲੀਯੇ ਹਰ ਐਸ਼ ਕਾ ਹੱਕ,ਔਰਤ ਕੇ ਲੀਯੇ ਜੀਣਾ ਭੀ ਖਤਾ।
ਗੁਰੂ ਨਾਨਕ ਦੇਵ ਜੀ ਨੇ ਕਈ ਸ਼ਲੋਕਾਂ ਵਿਚ ਔਰਤ ਦੇ ਹੱਕਾਂ ਲਈ ਜਿੱਥੇ ਆਵਾਜ਼ ਉਠਾਈ ਉੱਥੇ ਹੀ ਉਹਨ੍ਹਾਂ ਔਰਤ ਨੂੰ ਸਾਰੇ ਸਮਾਜਿਕ ਰਿਸ਼ਤਿਆਂ ਦਾ ਸਰੋਤ ਮੰਨਿਆ ,ਤੇ ਫਰਮਾਇਆ:
"ਭੰਡਿ ਜੰਮੀਐ,ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ।।
ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ।।
"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।"
ਇਸਲਾਮ ਧਰਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸ)ਦੇ ਪਾਸ ਇੱਕ ਸਹਾਬੀ (ਸਹਾਬੀ ਉਸ ਆਦਮੀ ਨੂੰ ਕਹਿੰਦੇ ਹਨ ਜਿਸਨੇ ਹਜ਼ਰਤ ਮੂਹੰਮਦ (ਸ) ਨੂੰ ਜਿਊਂਦੇ ਜੀਅ ਅਪਣੀਆਂ ਅੱਖਾਂ ਨਾਲ ਵੇਖਿਆ ਹੋਵੇ ਤੇ ਉਂਨ੍ਹਾਂ ਦੁਆਰਾ ਦਿੱਤੀਆਂ ਹਦਾਇਤਾਂ ਤੇ ਅਮਲ ਕੀਤਾ ਹੋਵੇ)ਆਇਆ ਤੇ ਆਪ ਨੂੰ ਪੁਛੱਣ ਲੱਗਾ ਕਿ ਮੈਨੂੰ (ਅਲੱਾਹ ਅਤੇ ਰਸੂਲ ਤੋਂ ਬਾਅਦ) ਦੁਨੀਆਂ ਵਿਚ ਸੱਭ ਤੋਂ ਵੱਧ ਕਿਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਜਾਂ ਸੱਭ ਤੋਂ ਵੱਧ ਮੇਰੇ ਹੁਸਨੇ-ਸਲੂਕ ਦਾ ਹੱਕਦਾਰ ਕੌਣ ਹੈ, ਤਾਂ ਆਪ ਨੇ ਕਿਹਾ ਤੇਰੀ ਮਾਂ, ਤਾਂ ਉਸਨੇ ਫਿਰ ਦੁਬਾਰਾ ਪੁਛਿਆ ਕਿ ਉਸ ਤੋਂ ਬਾਅਦ , ਆਪ ਨੇ ਫਿਰ ਫਰਮਾਇਆ ਤੇਰੀ ਮਾਂ, ਉਸਨੇ ਤੀਜੀ ਵਾਰ ਪੁਛਿੱਆ ਉਸ ਤੋਂ ਬਾਅਦ ਆਪ ਨੇ ਤੀਜੀ ਵਾਰ ਵੀ ਫਰਮਾਇਆ ਤੇਰੀ ਮਾਂ, ਜਦ ਉਸਨੇ ਚੌਥੀ ਵਾਰ ਪੁਛਿਆ ਕਿ ਉਸ ਤੋਂ ਬਾਅਦ ਤਾਂ ਆਪਨੇ ਫਰਮਾਇਆ ਤੇਰਾ ਬਾਪ ।ਕਹਿਣ ਦਾ ਭਾਵ ਇਹ ਹੈ ਕਿ ਔਰਤ ਜ਼ਾਤ ਵਿਸ਼ੇਸ਼ ਰੂਪ ਚ' ਜੋ ਕੁਰਬਾਨੀ ਅਪਣੇ ਬਚਿੱਆਂ ਲਈ ਮਾਂ ਦੀ ਹੁੰਦੀ ਹੈ ਉਸਦਾ ਅਹਿਸਾਨ ਇੱਕ ਬੰਦਾ ਅਪਣੀ ਤਮਾਮ ਉਮਰ ਵੀ ਮਾਂ ਦੀ ਖਿਦਮਤ ਕਰਦਾ ਰਹੇ ਤਾਂ ਵੀ ਚੁਕਾ ਨਹੀਂ ਸਕਦਾ।
ਇਸੇ ਪਰਕਾਰ ੱਿeੱਕ ਹੋਰ ਮੌਕੇ ਤੇ' ਹਜ਼ਰਤ ਮੁਹੱਮਦ (ਸ) ਨੇ ਅਪਣੇ ਸਹਾਬੀਆਂ ਨੂੰ ਫਰਮਾਇਆ ਜਿਸ ਦੇ ਘਰ(ਤਿੰਨ) ਦੋ ਲੜਕੀਆਂ ਨੇ ਜਨਮ ਲਿਆ ਤੇ ਉਸਨੇ ਉਹਨ੍ਹਾਂ ਕੁੜੀਆਂ ਨੂੰ ਵੇਖ ਕੇ ਮੱਥੇ ਵੱਟ ਨਾ ਪਾਇਆ ਤੇ ਕੁੜੀਆਂ ਦੀ ਵਧੀਆ ਢੰਗ ਨਾਲ ਪਰਵਰਿਸ਼ ਕਰਦਿਆਂ ਉਹਨ੍ਹਾਂ ਨੂੰ ਨੇਕ ਤੇ ਚੰਗੀ ਜਗ੍ਹਾ ਵਿਆਹਿਆ ਤਾਂ ਉਹ ਜਨੱਤ ਚ' ਮੇਰੇ ਨਾਲ ਇਸ ਪਰਕਾਰ ਹੋਵੇਗਾ ਜਿਵੇਂ ਇਹ ਦੋ ਉਂਗਲਾਂ (ਵਿਕਟਰੀ ਵਾਲੀਆਂ) ਹਨ।ਸਹਾਬੀ ਦਾ ਆਖਣਾ ਹੈ ਕਿ ਜੇਕਰ ਅਸੀਂ ਇੱਕ ਲੜਕੀ ਲਈ ਪੁਛੱਦੇ ਤਾਂ ਯਕੀਨਨ ਹਜ਼ਰਤ ਮੁਹਮੱਦ (ਸ) ਦਾ ਉਕਤ ਵਾਲਾ ਉੱਤਰ ਹੀ ਹੋਣਾ ਸੀ।
ਹਜ਼ਰਤ ਲੁਕਮਾਨ(ਹਕੀਮ) ਨੇ ਇੱਕ ਵਾਰ ਅਪਣੇ ਬੇਟੇ ਨੂੰ ਕਿਹਾ ਕਿਤੋਂ ਸਵਰਗ ਦੀ ਮਿੱਟੀ ਲੈ ਕੇ ਆ,ਤਾਂ ਉਹਨ੍ਹਾਂ ਦੇ ਬੇਟੇ ਨੇ ਅਪਣੀ ਮਾਂ ਦੇ ਪੈਰਾਂ ਹੇਠਲੀ ਮਿੱਟੀ ਚੁੱਕੀ ਤੇ ਜਾ ਫੜਾਈ।
ਜੇਕਰ ਗਲ੍ਹ ਭਾਰਤ ਦੀ ਕਰੀਏ ਤਾਂ ਸਦੀਆਂ ਤੋਂ ਇਸ ਦੇਸ ਵਿਚ ਔਰਤ ਨੂੰ ਦੇਵੀ ਸਮਝ ਇਸ ਦੀ ਪੂਜਾ ਕੀਤੀ ਜਾਂਦੀ ਹੈ ਤੇ ਬੱਚੀਆਂ ਨੂੰ ਕੰਜਕਾਂ ਮਾਣਤਾ ਦੇ ਉਹਨ੍ਹਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ।
ਉਕਤ ਸਾਰੀ ਵਿਆਖਿਆ ਕਰਨ ਦਾ ਮਕਸਦ ਇਹੋ ਹੈ ਕਿ ਜਿਸ ਔਰਤ ਨੂੰ ਸਾਡੇ ਪੀਰ ਪੈਗੰਬਰਾਂ ,ਅਵਤਾਰਾਂ, ਰਿਸ਼ੀਆਂ ,ਮੁਨੀਆਂ ਨੇ ਇਨ੍ਹੀ ਇੱਜ਼ਤ ਨਾਲ ਨਿਵਾਜ਼ਿਆ ਹੈ ਅੱਜ ਉਸੇ ਔਰਤ ( ਮਾਂ,ਧੀ,ਭੈਣ ਤੇ ਪਤਨੀ)ਨੂੰ ਜਿਸ ਕਦਰ ਜ਼ਿੱਲਤ ਸਹਿਣੀ ਪੈ ਰਹੀ ਹੈ ਤੇ ਇਸ ਮਰਦ ਪ੍ਰਧਾਨ ਸਮਾਜ ਚ' ਆਂਨੀ-ਬਹਾਨੀ ਜਿਸ ਪ੍ਰਕਾਰ ਉਸ ਤੇ ਤਰ੍ਹਾਂ-੨ ਦੇ ਜ਼ਬਰ-ਓ-ਜ਼ੁਲਮ ਢਾਹ ਤਸੀਹੇ ਦਿੱਤੇ ਜਾ ਰਹੇ ਨੇ ਉਸਦੀ ਉਦਾਹਰਨ ਸ਼ਾਇਦ ਉਸ ਦੌਰ ਚ'ਵੀ ਨਹੀਂ ਮਿਲਦੀ ਜਦੋਂ ਮਨੁੱਖ ਜੰਗਲਾਂ ਵਿਚ ਰਹਿੰਦਾ ਸੀ।ਤਦੇ ਤਾਂ ਸਾਹਿਰ ਨੇ ਕਿਹਾ ਸੀ ਕਿ:
ਲੋਗ ਔਰਤ ਕੋ ਫਕਤ ਜਿਸਮ ਸਮਝ ਲੇਤੇ ਹੇਂ ।
ਰੂਹ ਭੀ ਹੋਤੀ ਹੈ ਇਸ ਮੇਂ ਯੇ ਕਹਾਂ ਸੋਚਤੇ ਹੇਂ।
ਕਿਤਨੀ ਸਦੀਓਂ ਸੇ ਯੇ ਵਹਿਸ਼ਤ ਕਾ ਚਲਣ ਜਾਰੀ ਹੈ।
ਕਿਤਨੀ ਸਦੀਓਂ ਸੇ ਕਾਇਮ ਹੈ ਯੇ ਗੁਨਾਹੋਂ ਕਾ ਰਿਵਾਜ।
ਲੋਗ ਔਰਤ ਕੀ ਹਰ ਚੀਖ ਕੋ ਨਗ਼ਮਾ (ਗੀਤ)ਸਮਝੇਂ ।
ਵੋਹ ਕਬੀਲ਼ੋਂ ਕਾ ਜ਼ਮਾਨਾ ਹੋ ਕਿ ਸ਼ਹਿਰੋਂ ਕਾ ਰਿਵਾਜ।

ਭਾਵੇਂ ਅਸੀਂ ਅੱਜ ਤੱਰਕੀ ਦੇ ਵੱਡੇ-੨ ਦਾਅਵੇ ਕਰਦੇ ਨਹੀਓ ਥੱਕਦੇ ਤੇ ਦੁਨੀਆ ਦੇ ਪਿਛਲੇ ਸੱਭ ਮਨੁੱਖਾਂ ਤੋਂ ਖੁਦ ਨੂੰ ਅੱਵਲ ਤੇ ਸਭਿੱਅਕ ਕਹਾਉਣ ਚ' ਫਖਰ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਚੰਦ ਤੇ ਕਮੰਦ ਪਾਉਣ ਉਪਰੰਤ ਮੰਗਲ-ਗ੍ਰਹਿ ਤੇ ਜਿੱਤ ਦੀ ਪ੍ਰਾਪਤੀ ਦੇ ਸੁਪਨੇ ਵੇਖ ਰਹੇ ਹਾਂ । ਪਰ ਕਿਨ੍ਹੀ ਸ਼ਰਮ ਵਾਲੀ ਗਲ੍ਹ ਹੈ ਕਿ ਇਨੀ ਤਰੱਕੀ ਕਰ ਲੈਣ ਦੇ ਬਾਵਜੂਦ , ਸਾਡੇ ਸਮਾਜ ਵਿਚ ਅੱਜ ਇੱਕ ਔਰਤ ਦੀ ਇੱਜ਼ਤ ਤੱਕ ਮਹਿਫੂਜ਼ ਨਹੀਂ ਹੈ..!ਹਾਲਾਤ ਇਸ ਕਦਰ ਗੰਭੀਰ ਹਨ ਕਿ ਮੁਟਿਆਰਾਂ ਦੀ ਗੱਲ ਛੱਡੋ ਅੱਜ ਸਮਾਜ ਵਿਚ ਵਿਚਰਦੇ ਦਰਿੰਦਿਆਂ ਹੱਥੋਂ ਅੱਠ ਮਹੀਨਿਆਂ ਤੇ ਅੱਠ ਸਾਲਾਂ ਦੀਆਂ ਬੱਚੀਆਂ ਤੋਂ ਲੈ ਕੇ ਅੱਸੀਆਂ ਸਾਲਾਂ ਦੀ ਬੇਬੇ ਤੱਕ ਵੀ ਮਹਿਫੂਜ਼ ਨਹੀਂ।ਯਕੀਨਨ ਇਹ ਸਮਾਜ ਲਈ ਇੱਕ ਕਲੰਕਿਤ ਕਰਨ ਵਾਲੀ ਗਲ ਹੈ ਨਾਲ ਹੀ ਸਾਡੀ ਸਮੁੱਚੀ ਮਨੁੱਖ ਜ਼ਾਤੀ ਲਈ ਇੱਕ ਗੰਭੀਰ ਚੁਣੋਤੀ ਭਰਪੂਰ ਚਿੰਤਾ ਦਾ ਵਿਸ਼ਾ ਹੈ।ਇਸ ਸੰਦਰਭ ਚ' ਸਾਹਿਰ ਲੁਧਿਆਣਵੀ ਕਹਿੰਦੇ ਹਨ :
ਔਰਤ ਨੇ ਜਨਮ ਦੀਯਾ ਮਰਦੋਂ ਕੋ ,ਮਰਦੋਂ ਨੇ ਉਸੇ ਬਾਜ਼ਾਰ ਦੀਯਾ।
ਜਬ ਜੀਅ ਚਾਹਾ ਮਸਲਾ,ਕੁਚਲਾ,ਜਬ ਜੀਅ ਚਾਹਾ ਧੁਤਕਾਰ ਦੀਯਾ।
ਮਰਦੋਂ ਕੇ ਲੀਯੇ ਹਰ ਜ਼ੁਲਮ ਰਵਾਅ,ਔਰਤ ਕੇ ਲੀਯੇ ਰੋਣਾ ਭੀ ਖਤਾ।
ਮਰਦੋਂ ਕੇ ਲੀਯੇ ਹਰ ਐਸ਼ ਕਾ ਹੱਕ,ਔਰਤ ਕੇ ਲੀਯੇ ਜੀਣਾ ਭੀ ਖਤਾ।
ਪਿਛਲੇ ਸਾਲ ਹੀ ਆਲਮੀ ਮਾਹਿਰਾਂ ਦੇ ਪੈਨਲ ਵਲੋਂ ਕੀਤੇ ਸਰਵੇਖਣ ਚ, ਜੋ ਤੱਥ ਉੱਭਰ ਕੇ ਸਾਹਮਣੇ ਆਏ, ਜੇਕਰ ਉਹਨ੍ਹਾਂ ਨੂੰ ਸੱਚ ਮੰਨੀਏ ਤਾਂ ਇਹ ਤੱਥ ਸਮੁੱਚੀ ਦੁਨੀਆ ਦੇ ਨਾਲ-੨ ਸਾਨੂੰ ਦੇਸ਼ ਵਾਸੀਆਂ ਨੂੰ ਵੀ ਸ਼ਰਮਸ਼ਾਰ ਕਰਨ ਵਾਲੇ ਹਨ।
ਥੌਮਸ ਰਾਇਟਰਜ਼ ਫਾaੂਂਡੇਸ਼ਨ ਦੇ ਉਕਤ ਸਰਵੇਖਣ ਅਨੁਸਾਰ ਭਾਰਤ ਦੁਨੀਆ ਭਰ ਦੇ ਦੇਸ਼ਾਂ ਵਿਚੋਂ ਔਰਤਾਂ ਲਈ ਸੱਭ ਤੋਂ ਖਤਰਨਾਕ ਤੇ ਅਸੁਰਖਿਅਤ ਮੁਲਕ ਕਰਾਰ ਦਿੱਤਾ ਗਿਆ ਸੀ ।ਜਦ ਕਿ ਹੈਰਾਨ ਕਰਨ ਵਾਲੀ ਗਲ ਇਹ ਹੈ ਕਿ ਇਸ ਫਹਿਰਿਸਤ ਵਿਚ ਦਹਿਸ਼ਤ ਗਰਦੀ ਨਾਲ ਪ੍ਰਭਾਵਿਤ ਅਫਗਾਨਿਸਤਾਨ ਤੇ ਜੰਗ ਨਾਲ ਤਬਾਹ ਹੋਇਆ ਸ਼ਾਮ(ਸੀਰੀਆ) ਵਰਗੇ ਦੇਸ਼ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਤੇ ਆਏ ਸਨ ।ਇਸ ਦੇ ਨਾਲ ਹੀ ਖੁਦ ਨੂੰ ਦੁਨੀਆ ਦਾ ਥਾਣੇਦਾਰ ਕਹਾaੇਣ ਵਾਲਾ ਅਮਰੀਕਾ ਪਛੱਮੀ ਦੇਸ਼ਾ ਵਿਚ ਇੱਕ ਅਜਿਹਾ ਦੇਸ਼ ਹੈ ਜੋ ਟੋਪ ਦੇ ੧੦ ਦੇਸ਼ਾ ਵਿਚ ਸ਼ਾਮਿਲ ਸੀ।
ਇਹ ਸਰਵੇ ਉਕਤ ਸੰਸਥਾ ਦੁਆਰਾ ੨੬ ਮਾਰਚ ਤੋਂ ੪ ਮਈ ੨੦੧੮ ਵਿਚਕਾਰ ਕਰਵਾਇਆ ਗਿਆ ਸੀ ਇਸ ਸਰਵੇ ਚ ਪੂਰੀ ਦੁਨੀਆਂ ੫੪੮ ਅਜਿਹੇ ਮਾਹਿਰੀਨ ਨੁੰ ਸ਼ਾਮਿਲ ਕੀਤਾ ਗਿਆ ਜੋ ਔਰਤਾਂ ਨਾਲ ਸੰਬੰਧਤ ਸਮਸਿਆਵਾ ਤੋਂ ਪੂਰੀ ਤਰ੍ਹਾਂ ਐਨ-ਵਾਕਿਫ ਸਨ।ਇਹਨ੍ਹਾਂ ਵਿਦਿਅਕ ਵਿਭਾਗ ਨਾਲ ਸੰਬੰਧਿਤ ,ਸਿਹਤ ਤੇ ਐਨ.ਜੀ.aਜ਼ ਵਿਚ ਕੰਮ ਕਰਦੇ ਲੋਕੀ ਵੀ ਸ਼ਾਮਿਲ ਕੀਤੇ ਗਏ ਸਨ।ਜ਼ਿਕਰ ਯੋਗ ਹੈ ਕਿ ੨੦੧੧ ਵਿਚ ਕਰਵਾਏ ਗਏ ਇੱਕ ਇਸੇ ਪ੍ਰਕਾਰ ਦੇ ਸਰਵੇ ਵਿਚ ਭਾਰਤ ਚੌਥੇ ਸਥਾਨ ਤੇ ਸੀ।
ਥੌਮਸਨ ਰਇਟਰਜ਼ ਫਾਊਂਡੇਸ਼ਨ ਦੇ ਉਕਤ ਸਰਵੇ ਵਿਚ ਸੰਸਾਰ ਦੇ ਕੁਲ ੧੯੩ ਦੇਸ਼ਾਂ ਦੀ ਔਰਤਾਂ ਦੇ ਹਾਲਾਤ ਤੇ ਅਧਾਰਿਤ ਸੀ ਇਸ ਦੇ ਅਨੁਸਾਰ ਭਾਰਤ ਨੂੰ ਔਰਤਾਂ ਦੇ ਲਈ ਸੱਭ ਤੋਂ ਵੱਧ ਗ਼ੈਰ- ਮਹਿਫੂਜ਼ ਕਰਾਰ ਦਿੰਦਿਆਂ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ ਪਹਿਲੇ ਦਸ ਦੇਸ਼ਾ ਦੀ ਸੂਚੀ ਵਿਚ ਅਮਰੀਕਾ ਦਸਵੇਂ ਸਥਾਨ ਤੇ ਪਾਕਿਸਤਾਨ ਛੇਵੇਂ ਸਥਾਨ ਤੇ ਸੋਮਾਲੀਆਂ ਚੌਥੇ ਸਥਾਨ ਤੇ ਸਓਦੀ ਅਰਬ ਪੰਜਵੇਂ ਸਥਾਨ ਤੇ ਹਨ ਜੇਕਰ ਇਸ ਸਰਵੇਖਣ ਦੀ ਤੁਲਨਾ ੨੦੧੧ ਦੇ ਸਰਵੇਖਣ ਨਾਲ ਕਰੀਏ ਤਾਂ ਦੋਵਾਂ ਵਿਚਕਾਰ ਇੱਕ ਤਰ੍ਹਾਂ ਜ਼ਮੀਨ ਆਸਮਾਨ ਦਾ ਫਰਕ ਵਿਖਾਈ ਦਿੰਦਾ ਹੈ ਕਿਉਂ ਕਿ ੨੦੧੧ ਵਾਲੇ ਸਰਵੇਖਣ ਚ'ਕ੍ਰਮਵਾਰ ਅਫਗ਼ਾਨਿਸਤਾਨ ਪਹਿਲੇ,ਕਾਂਗੂ ਦੂਜੇ, ਪਾਕਿਸਤਾਨ ਤੀਜੇ,ਭਾਰਤ ਚੌਥੇ ਅਤੇ ਸੋਮਾਲੀਆ ਪੰਜਵੇਂ ਸਥਾਨ ਤੇ ਸਨ।
ਸਰਵੇਖਣ ਇੱਕਲਾ ਜਿਨਸੀ ਸੌਸ਼ਣ ਜਾਂ ਛੇੜ-ਛਾੜ ਹੀ ਮੁੱਦੇ ਨਹੀਂ ਹਨ ਸਗੋਂ ਇਸ ਦੇ ਨਾਲ-੨ ਔਰਤਾਂ ਦੀ ਸਿਹਤ,ਸਭਿਆਚਾਰਕ ਰਵਾਇਤਾਂ,ਭੇਦ-ਭਾਵ,ਕੁੱਟ-ਮਾਰ ਅਤੇ ਮਨੁੱਖੀ ਜਿਸਮ ਦੀ ਸਮਗਲਿੰਗ ਦੇ ਮਾਮਲੇ ਵੀ ਸ਼ਾਮਿਲ ਕੀਤੇ ਗਏ ਸਨ।ਫਾਊਂਡੇਸ਼ਨ ਨੇ ਅਪਣੀ ਰਿਪੋਰਟ ਵਿਚ ਭਾਰਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ "ਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਅਬਾਦੀ ਵਾਲੇ ਦੇਸ਼ ਜਿਥੇ ੧.੩ ਬਿਲੀਅਨ ਲੋਕੀ ਰਹਿੰਦੇ ਹਨ,ਉਹ ਤਿੰਨ ਮਾਮਲਿਆਂ ਦੁਨੀਆਂ ਦਾ ਸੱਭ ਤੋਂ ਖਤਰਨਾਕ ਦੇਸ਼ ਹੈ ਅਤੇ ਇਹ ਹਨ ਔਰਤਾਂ ਦੇ ਖਿਲਾਫ ਜਿਨਸੀ ਤਸ਼ੱਦਦ,ਸਭਿਆਚਾਰਕ ਤੇ ਰਵਾਇਤੀ ਮਾਮਲੇ ਅਤੇ ਇਨਸਾਨੀ ਸਮਗਲਿੰਗ ਜਿਹਨ੍ਹਾਂ ਵਿਚ ਜ਼ਬਰਨ ਮਜ਼ਦੂਰੀ ਕਰਾਉਣਾ,ਜਿਨਸੀ ਗ਼ੁਲਾਮੀ ਕਰਵਾਉਣਾ ਅਤੇ ਘਰੇਲੂ ਮਲਾਜ਼ਿਮ ਰੱਖਣਾ ਆਦਿ ਸ਼ਾਮਿਲ ਸਨ।
ਜਦੋਂ ਕਿ ਇਸ ਸੰਬੰਧੀ ਮਹਿਲਾਵਾਂ ਬਾਰੇ ਕੌਮੀ ਕਮਿਸ਼ਨ (ਐਨ.ਸੀ.ਡਬਲਿਊ)ਨੇ ਉਕਤ ਸਰਵੇਖਣ ਦੀਆਂ ਲੱਭਤਾਂ ਨੂੰ ਖਾਰਜ ਕਰ ਦਿੱਤਾ।ਕਮਿਸ਼ਨ ਦਾ ਕਹਿਣਾ ਸੀ ਕਿ ਜਿਹਨ੍ਹਾਂ ਮੁਲਕਾਂ ਨੂੰ ਭਾਰਤ ਦੇ ਹੇਠਾਂ ਰਖਿਆ ਗਿਆ ਹੈ ਉਹਨ੍ਹਾਂ ਮੁਲਕਾਂ ਦੀਆਂ ਔਰਤਾਂ ਨੂੰ ਤਾਂ ਜਨਤਕ ਤੋਰ' ਤੇ ਬੋਲਣ ਦੀ ਵੀ ਖੁੱਲ੍ਹ ਨਹੀਂ ਹੈ ਨਾਲ ਹੀ ਉਹਨ੍ਹਾਂ ਰਿਪੋਰਟ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਸਰਵੇ ਲਈ ਜਿਹੜਾ ਨਮੂਨਾ ਵਰਤਿਆ ਗਿਆ ਉਹ ਮਾਪ ਵਿਚ ਕਾਫੀ ਛੋਟਾ ਸੀ ਤੇ ਉਹ ਪੂਰੇ ਮੁਲਕ ਦੀ ਪ੍ਰਤੀਨਿਧਤਾ ਨਹੀਂ ਕਰ ਸਕਦਾ।ਇਸ ਵਿਚ ਕੋਈ ਸ਼ੱਕ ਨਹੀਂ ਕਿ ਉਕਤ ਕਮਿਸ਼ਨ ਨੇ ਜੋ ਰਿਪੋਰਟ ਨੂੰ ਰੱਦ ਕਰਨ ਲਈ ਦਲੀਲਾਂ ਦਿੱਤੀਆਂ ਹਨ ਉਹ ਸੱਭ ਵਾਜਿਬ ਸਨ।
ਪਰ ਪਿਛਲੇ ਸਾਲ ਬਿਹਾਰ ਦੇ ਮੁਜ਼ਫਰਪੁਰ ਦੇ ਇੱਕ ਗਰਲਜ਼ ਸ਼ੈਲਟਰ ਹੋਮ ( ਬੇਸਹਾਰਾ ਲੜਕੀਆਂ ਲਈ ਬਣੇ ਆਸਰਾ ਗ੍ਰਹਿ )ਵਿਖੇ ੩੪ ਬੱਚੀਆਂ ਨਾਲ ਜਬਰ ਜਿਨਾਹ ਦੀਆਂ ਦੁੱਖ-ਦਾਈ ਵਾਰਦਾਤਾਂ ਸਾਹਮਣੇ ਆਈਆਂ ਸਨ ਯਕੀਨਨ ਉਹ ਵੀ ਅਤਿ ਦੁਖ ਦਾਈ ਸਨ ।ਉਕਤ ਘਟਨਾਵਾਂ ਨੇ ਇੱਕ ਪ੍ਰਕਾਰ ਸਮੁੱਚੇ ਦੇਸ਼ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਇਸ ਤੋਂ ਬਾਅਦ ਯੂ.ਪੀ . ਦੇ ਦੇਵਰੀਆ ਵਿਖੇ ਬੱਚੀਆਂ ਦੇ ਸੋਸ਼ਣ ਵਰਗੀਆ ਘਟਨਾਵਾਂ ਦੇ ਹਾਦਸੇ ਨੇ ਵੀ ਨਿਰਸੰਦੇਹ ਦੇਸ਼ ਨੂੰ ਔਰਤਾਂ ਦੀ ਸੁਰਖਿਆ ਦੇ ਮੁਆਮਲੇ ਚ' ਦੁਨੀਆਂ ਸਾਹਮਣੇ ਇੱਕ ਵਾਰ ਫਿਰ ਤੋਂ ਬੇ-ਹੱਦ ਸ਼ਰਮਿੰਦਾ ਕੀਤਾ ਸੀ ਤੇ ਉਕਤ ਸਾਰੀਆਂ ਘਟਨਾਵਾ ਇੱਕ ਪ੍ਰਕਾਰ ਥਾਮਸਨ ਰਾਈਟਰਜ਼ ਦੀ ਰਿਪੋਰਟ ਦੀ ਜਿਥੱੇ ਹਾਮੀ ਭਰਦੀਆਂ ਪ੍ਰਤੀਤ ਹੋਈਆਂ ਸਨ ਉਥੇ ਹੀ ਦੇਸ਼ ਅੰਦਰ "ਬੇਟੀ ਬਚਾਓ ,ਬੇਟੀ ਪੜ੍ਹਾਓ" ਮਹਿੰਮ ਅਤੇ ਨਾਅਰੇ ਦਾ ਮਜ਼ਾਕ ਉਡਾਉਂਦੀਆਂ ਮਹਿਸੂਸ ਹੋਈਆਂ ਸਨ।ਅੰਤ ਵਿਚ ਸਾਹਿਰ ਲੁਧਿਆਣਵੀ ਦੀਆਂ ਇਹਨਾਂ ਸਤਰਾਂ ਨਾਲ ਹੀ ਅਪਣੇ ਲੇਖ ਨੂ ਵਿਰਾਮ ਦੇਵਾਂਗਾ ਕਿ:
ਔਰਤ ਸੰਸਾਰ ਕੀ ਕਿਸਮਤ ਹੈ ਫਿਰ ਭੀ ਤਕਦੀਰ ਕੀ ਬੇਟੀ ਹੈ.!
ਅਵਤਾਰ, ਪੈਗੰਬਰ ਜਣਤੀ ਹੈ ਫਿਰ ਭੀ ਸ਼ੈਤਾਨ ਕੀ ਬੇਟੀ ਹੈ.!
ਯੇਹ ਵੋਹ ਬਦ-ਕਿਸਮਤ ਮਾਂ ਹੈ ਜੋ ਬੇਟੋਂ ਕੀ ਸੇਜ ਪੇ ਲੇਟੀ ਹੈ.!
ਔਰਤ ਨੇ ਜਨਮ ਦੀਯਾ ਮਰਦੋਂ ਕੋ,ਮਰਦੋਂ ਨੇ ਉਸੇ ਬਾਜ਼ਾਰ ਦੀਯਾ।

ਮੁਹੰਮਦ ਅੱਬਾਸ ਧਾਲੀਵਾਲ,
ਸੰਪਰਕ:੯੮੫੫੨੫੯੬੫੦
ਮਲੇਰਕੋਟਲਾ।

Epapers



Updates