• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਇਥੋਪੀਆ ਜਹਾਜ਼ ਹਾਦਸਾ : ਮ੍ਰਿਤਕਾਂ ਚ ਸਨ ਭਾਰਤੀ ਮੂਲ ਦੇ 6 ਕੈਨੇਡੀਅਨ

  

Share
  

ਕੈਨੇਡਾ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਪਰਿਵਾਰ ਲਈ ਕੀਨੀਆ ਦੇ ਸਫਾਰੀ ਪਾਰਕ ਵਿਚ ਘੁੰਮਣ ਦਾ ਟ੍ਰਿਪ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਸਫਰ ਸਾਬਤ ਹੋਇਆ। ਇਥੋਪੀਅਨ ਏਅਰਲਾਈਨਜ਼ ਜਹਾਜ਼ ਹਾਦਸੇ ਵਿਚ ਮਾਰੇ ਗਏ 157 ਲੋਕਾਂ ਵਿਚ ਇਕ ਭਾਰਤੀ ਪਰਿਵਾਰ ਦੇ 6 ਮੈਂਬਰ ਵੀ ਸ਼ਾਮਲ ਹਨ। ਕੈਨੇਡਾ ਦੇ ਪ੍ਰਸਾਰਨ ਨਿਗਮ ਨੇ ਬ੍ਰਹੈਮਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੇ ਹਵਾਲੇ ਨਾਲ ਦੱਸਿਆ ਕਿ ਪੰਨਾਗੇਸ਼ ਵੈਦ (73), ਉਨ੍ਹਾਂ ਦੀ ਪਤਨੀ ਹੰਸਿਨੀ ਵੈਦ (67), ਬੇਟੀ ਕੋਸ਼ਾ ਵੈਦ (37), ਜਵਾਈ ਪ੍ਰੇਰਿਤ ਦੀਕਸ਼ਿਤ (45) ਅਤੇ ਦੋ ਦੋਤੀਆਂ ਅਨੁਸ਼ਕਾ ਅਤੇ ਆਸ਼ਕਾ ਦੀ ਜਹਾਜ਼ ਹਾਦਸੇ ਵਿਚ ਮੌਤ ਹੋ ਗਈ।

ਸੂਰਤ ਦਾ ਰਹਿਣ ਵਾਲਾ ਵੈਦ ਜੋੜਾ ਭਾਰਤੀ ਨਾਗਰਿਕ ਸੀ। ਉਨ੍ਹਾਂ ਦੀ ਬੇਟੀ, ਜਵਾਈ ਅਤੇ ਦੋਵੇਂ ਦੋਤੀਆਂ ਭਾਰਤੀ ਮੂਲ ਦੇ ਕੈਨੇਡੀਅਨ ਸਨ। ਬ੍ਰਾਊਨ ਨੇ ਦੱਸਿਆ ਕਿ ਕੈਨੇਡਾ ਵਿਚ ਰਹਿਣ ਵਾਲਾ ਇਹ ਪਰਿਵਾਰ ਕੀਨੀਆ ਵਿਚ ਛੁੱਟੀਆਂ ਮਨਾਉਣ ਲਈ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ,''ਇਹ ਇਸ ਪਰਿਵਾਰ ਲਈ ਇਕ ਦੁਖਦਾਈ ਸਮਾਂ ਹੈ।'' ਉੱਥੇ ਦੀਕਸ਼ਿਤ ਦੇ ਮਾਤਾ-ਪਿਤਾ ਮੁਤਾਬਕ ਉਨ੍ਹਾਂ ਦਾ ਬੇਟਾ ਤੇ ਨੂੰਹ ਆਪਣੀਆਂ ਬੇਟੀਆਂ ਨਾਲ ਆਪਣੇ ਸਹੁਰੇ ਪੰਨਾਗੋਸ਼ ਵੈਦ ਤੇ ਸੱਸ ਹੰਸਿਨੀ ਵੈਦ ਨਾਲ ਮੋਮਬਾਸਾ ਜਾ ਰਹੇ ਸਨ।
ਇੱਥੇ ਦੱਸ ਦਈਏ ਕਿ ਇਥੋਪੀਅਨ ਏਅਰਲਾਈਨਜ਼ ਦਾ ਬੋਇੰਗ 737 ਮੈਕਸ8 ਐਤਵਾਰ ਨੂੰ ਨੈਰੋਬੀ ਲਈ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਵਿਚ ਸਵਾਰ ਸਾਰੇ 149 ਯਾਤਰੀਆਂ ਸਮੇਤ ਚਾਲਕ ਦਲ ਦੇ 8 ਮੈਂਬਰਾਂ ਦੀ ਮੌਤ ਹੋ ਗਈ। ਸਰਕਾਰੀ ਪ੍ਰਸਾਰਣ ਕਰਤਾ ਨੇ ਦੱਸਿਆ ਕਿ ਪੀੜਤਾਂ ਵਿਚ 33 ਦੇਸ਼ਾਂ ਦੇ ਨਾਗਰਿਕ ਸਨ। ਏਅਰਲਾਈਨਜ਼ ਦੇ ਸੀ.ਈ.ਓ. ਨੇ ਦੱਸਿਆ ਕਿ ਮ੍ਰਿਤਕਾਂ ਵਿਚ ਕੀਨੀਆ ਦੇ 32 ਅਤੇ ਇਥੋਪੀਆ ਦੇ 9 ਨਾਗਰਿਕ ਸ਼ਾਮਲ ਹਨ। ਹੋਰ ਪੀੜਤਾਂ ਵਿਚ ਕੈਨੇਡਾ ਦੇ 18, ਚੀਨ, ਅਮਰੀਕਾ ਤੇ ਇਟਲੀ ਦੇ 8, ਫਰਾਂਸ ਤੇ ਬ੍ਰਿਟੇਨ ਦੇ 7, ਮਿਸਰ ਦੇ 6, ਨੀਦਰਲੈਂਡ ਦੇ 5 ਅਤੇ ਭਾਰਤ ਤੇ ਸਲੋਵਾਕੀਆ ਦੇ 4 ਨਾਗਰਿਕ ਸ਼ਾਮਲ ਹਨ।

EpapersUpdates