• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਬੇਰੁਜ਼ਗਾਰ ਇੰਝ ਬਣਿਆ ਬਿਲੀਅਨਰ, ਲੱਗੀ 2000 ਕਰੋੜ ਦੀ ਲਾਟਰੀ

  

Share
  ਵਾਸ਼ਿੰਗਟਨ— ਅਮਰੀਕਾ 'ਚ ਇਕ ਨੌਜਵਾਨ ਨੇ ਇਕ ਅਜਿਹੀ ਟਿਕਟ ਤੋਂ 27 ਕਰੋੜ ਡਾਲਰ (ਲਗਭਗ 2000 ਕਰੋੜ ਰੁਪਏ) ਦੀ ਲਾਟਰੀ ਜਿੱਤ ਲਈ, ਜੋ ਗੁਆਚ ਚੁੱਕੀ ਸੀ। ਮਾਮਲਾ ਨਿਊਜਰਸੀ ਦੇ ਫਿਲਸਬਰਗ ਸ਼ਹਿਰ ਦਾ ਹੈ। ਇਥੇ ਪਿਛਲੇ 15 ਸਾਲਾਂ ਤੋਂ ਬੇਰੋਜ਼ਗਾਰੀ ਕੱਟ ਰਹੇ ਮਾਈਕਲ ਜੇ ਵ੍ਹਿਸਕੀ ਨੇ ਇਕ ਦੁਕਾਨ ਤੋਂ ਲਾਟਰੀ ਡਰਾਅ ਨਿਕਲਣ ਤੋਂ ਠੀਕ ਇਕ ਦਿਨ ਪਹਿਲਾਂ ਦੋ ਟਿਕਟਾਂ ਖਰੀਦੀਆਂ ਸਨ। ਮੀਡੀਆ ਨਾਲ ਗੱਲਬਾਤ 'ਚ ਮਾਈਕਲ ਨੇ ਦੱਸਿਆ ਕਿ ਜਦੋਂ ਉਹ ਟਿਕਟ ਖਰੀਦ ਰਹੇ ਸਨ ਤਾਂ ਜ਼ਿਆਦਾਤਰ ਸਮਾਂ ਉਨ੍ਹਾਂ ਦਾ ਧਿਆਨ ਆਪਣੇ ਫੋਨ 'ਚ ਸੀ। ਇਸ ਦੌਰਾਨ ਉਨ੍ਹਾਂ ਨੇ ਟਿਕਟ ਦੇ ਪੈਸੇ ਦਿੱਤੇ ਅਤੇ ਉਸ ਨੂੰ ਟੇਬਲ 'ਤੇ ਹੀ ਛੱਡ ਕੇ ਚਲੇ ਗਏ। ਘਰ ਪਹੁੰਚਣ 'ਤੇ ਮਾਈਕਲ ਨੂੰ ਜੇਬ 'ਚ ਟਿਕਟ ਨਹੀਂ ਮਿਲੀ।

ਕਾਫੀ ਲੱਭਣ ਤੋਂ ਬਾਅਦ ਉਨ੍ਹਾਂ ਨੂੰ ਲੱਗਾ ਕਿ ਹੁਣ ਕੁਝ ਨਹੀਂ ਹੋ ਸਕਦਾ। ਇਕ ਆਖਰੀ ਕੋਸ਼ਿਸ਼ ਦੇ ਤੌਰ 'ਤੇ ਉਹ ਲਾਟਰੀ ਵਾਲੀ ਦੁਕਾਨ 'ਤੇ ਪਹੁੰਚੇ। ਉਥੇ ਪਤਾ ਲੱਗਾ ਕਿ ਕਾਊਂਟਰ 'ਤੇ ਇਕ ਅਜਨਬੀ ਨੂੰ ਟਿਕਟ ਮਿਲੀ ਸੀ ਪਰ ਉਸ ਨੇ ਈਮਾਨਦਾਰੀ ਦਿਖਾਉਂਦੇ ਹੋਏ ਉਹ ਦੁਕਾਨਦਾਰ ਨੂੰ ਮੋੜ ਦਿੱਤੀ। ਮਾਈਕਲ ਤੋਂ ਲੰਮੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਟਿਕਟ ਮੋੜੀ ਗਈ। ਮਾਈਕਲ ਨੇ ਦੱਸਿਆ ਕਿ ਉਸੇ ਦਿਨ ਲੱਕੀ ਡਰਾਅ ਨਿਕਲਣਾ ਸੀ, ਜਿਸ ਦਿਨ ਉਸ ਨੂੰ ਟਿਕਟ ਮਿਲੀ। ਅਜਿਹੇ 'ਚ ਟਿਕਟ ਪਾ ਕੇ ਉਸ ਨੂੰ ਕਾਫੀ ਚੰਗਾ ਮਹਿਸੂਸ ਹੋਇਆ। ਮਾਈਕਲ ਨੂੰ ਡਰਾਅ ਨਿਕਲਣ ਤੋਂ ਦੋ ਦਿਨ ਬਾਅਦ ਇਸ ਦੀ ਸੂਚਨਾ ਨਹੀਂ ਮਿਲੀ। ਉਨ੍ਹਾਂ ਦੀ ਮਾਂ ਦੀ ਦੋਸਤ ਨੇ ਇਸ ਦੀ ਜਾਣਕਾਰੀ ਦਿੱਤੀ। ਮਾਈਕਲ ਨੇ ਜਦੋਂ ਲਾਟਰੀ ਸਕ੍ਰੈਚ ਕੀਤੀ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਮਾਈਕਲ ਨੇ ਕਿਹਾ ਕਿ ਉਹ 15 ਸਾਲ ਤੋਂ ਬੇਰੋਜ਼ਗਾਰ ਹੈ।

Epapers



Updates