• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਕਰੈਸ਼ ਹੋਣ ਤੋਂ ਪਹਿਲਾਂ ਟਰੱਕ ਨੇੜਿਓਂ ਲੰਘਿਆ ਜਹਾਜ਼

  

Share
  
ਕੈਨੇਡਾ ਦੇ ਬਟਨਵਿਲੇ ਹਵਾਈ ਅੱਡੇ ਨੇੜੇ ਹਾਈਵੇਅ 'ਤੇ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਅਸਲ ਵਿਚ ਹਾਈਵੇਅ 'ਤੇ ਚੱਲ ਰਹੀਆਂ ਗੱਡੀਆਂ ਵਿਚੋਂ ਇਕ ਦੇ ਨੇੜਿਓਂ ਜਹਾਜ਼ ਕਰੀਬ ਨਾਲ ਟਕਰਾਉਣ ਤੋਂ ਬਚ ਗਿਆ। ਇਹ ਪੂਰੀ ਘਟਨਾ ਕੈਮਰੇ ਵਿਚ ਰਿਕਾਰਡ ਹੋ ਗਈ। ਅਸਲ ਵਿਚ ਹਵਾਈ ਅੱਡੇ ਦੇ ਨੇੜੇ ਹਾਈਵੇਅ 'ਤੇ ਇਕ ਛੋਟਾ ਜਹਾਜ਼ ਆਪਣਾ ਸੰਤੁਲਨ ਗਵਾ ਬੈਠਾ। ਉੱਡਦਾ-ਉੱਡਦਾ ਜਹਾਜ਼ ਹਾਈਵੇਅ ਨੇੜੇ ਪਹੁੰਚ ਗਿਆ। ਹਾਈਵੇਅ 'ਤੇ ਵੱਡੀ ਗਿਣਤੀ ਵਿਚ ਗੱਡੀਆਂ ਚੱਲ ਰਹੀਆਂ ਸਨ। ਅਜਿਹੇ ਵਿਚ ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਹਾਈਵੇਅ 'ਤੇ ਚੱਲ ਰਹੇ ਇਕ ਟਰੱਕ ਨਾਲ ਟਕਰਾਉਣ ਤੋਂ ਵਾਲ-ਵਾਲ ਬਚ ਗਿਆ।ਜਦੋਂ ਜਹਾਜ਼ ਟਰੱਕ ਨੂੰ ਛੂਹ ਕੇ ਲੰਘ ਰਿਹਾ ਸੀ ਉਦੋਂ ਇਹ ਪੂਰਾ ਘਟਨਾਕ੍ਰਮ ਕੈਮਰੇ ਵਿਚ ਕੈਦ ਹੋ ਗਿਆ। ਇਸ ਘਟਨਾ ਸਬੰਧੀ ਵੀਡੀਓ ਜਲਦ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡੀਓ ਨੂੰ ਟਵਿੱਟਰ 'ਤੇ 2,783 ਰੀਟਵੀਟ ਮਿਲੇ ਹਨ ਅਤੇ 5,040 ਲਾਈਕਸ। ਇਸ ਘਟਨਾ ਦਾ ਗਵਾਹ ਅਤੇ ਟੋਰਾਂਟੋ ਏਰੀਆ ਦਾ ਉਹ ਟਰੱਕ ਡਰਾਈਵਰ ਖੁਦ ਨੂੰ ਖੁਸ਼ਕਿਸਮਤ ਮੰਨ ਰਿਹਾ ਹੈ ਜੋ ਕਿ ਇਸ ਘਟਨਾ ਵਿਚ ਵਾਲ-ਵਾਲ ਬਚ ਗਏ। ਟਰੱਕ ਡਰਾਈਵਰ ਬਿਲ ਚੇਨ ਨੇ ਦੱਸਿਆ,''ਹਾਈਵੇਅ 'ਤੇ ਕਾਫੀ ਗੱਡੀਆਂ ਚੱਲ ਰਹੀਆਂ ਸਨ। ਮੈਂ ਵੀ ਡਰਾਈਵਿੰਗ ਕਰ ਰਿਹਾ ਸੀ। ਅਚਾਨਕ ਮੈਂ ਟਰੱਕ ਨੂੰ ਤੇਜ਼ੀ ਨਾਲ ਦੌੜਾਇਆ ਅਤੇ ਦੇਖਦੇ ਹੀ ਦੇਖਦੇ ਇਕ ਜਹਾਜ਼ ਮੇਰੇ ਸਾਹਮਣੇ ਆ ਗਿਆ। ਉਸ ਵੇਲੇ ਮੇਰੇ ਡੈਸ਼ ਕੈਮ ਵਿਚ ਇਹ ਫੁਟੇਜ ਰਿਕਾਰਡ ਹੋ ਗਈ। ਮੈਂ ਇਸ ਪੂਰੀ ਘਟਨਾ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਜਹਾਜ਼ ਕਰੈਸ਼ ਹੋ ਗਿਆ।''

Epapers



Updates