• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਆਦਿਲ ਰੂਮੀ ਨਾਲ ਫਿਰ ਦਿਸੀ ਪਲੇਅ ਬੁਆਏ ਮਾਡਲ ਪਾਮੇਲਾ ਐਂਡਰਸਨ

  

Share
  
ਫਰਾਂਸ ਦੇ ਫੁੱਟਬਾਲਰ ਆਦਿਲ ਰੂਮੀ ਤੇ ਪਲੇਅ ਬੁਆਏ ਦੀ ਮਸ਼ਹੂਰ ਮਾਡਲ ਰਹਿ ਚੁੱਕੀ ਪਾਮੇਲਾ ਐਂਡਰਸਨ ਇਕ ਵਾਰ ਫਿਰ ਤੋਂ ਇਕੱਠੇ ਦੇਖੇ ਜਾ ਚੁੱਕੇ ਹਨ। ਪਿਛਲੇ ਸਾਲ ਦੋਵਾਂ ਵਿਚ ਉਦੋਂ ਅਣਬਣ ਹੋ ਗਈ ਸੀ, ਜਦੋਂ ਆਦਿਲ ਨੇ ਪਾਮੇਲਾ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਸੀ। ਹੁਣ ਪਾਮੇਲਾ ਵਲੋਂ ਵਿਆਹ ਲਈ ਮਨ੍ਹਾ ਕਰਨ ਦੀ ਅਸਲੀਅਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਮੇਲਾ ਨੂੰ ਲੱਗਣ ਲੱਗਾ ਸੀ ਕਿ ਆਦਿਲ ਉਸ ਦੇ ਕਾਰਨ ਆਪਣੇ ਬੱਚਿਆਂ ਨਾਲ ਲੋੜੀਂਦਾ ਸਮਾਂ ਨਹੀਂ ਬਿਤਾਉਂਦਾ, ਇਸ ਲਈ ਉਸ ਨੇ ਖੁਦ ਹੀ ਉਸ ਦੀ ਜ਼ਿੰਦਗੀ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਹ ਆਪਣੇ ਬੱਚਿਆਂ ਨਾਲ ਵਕਤ ਬਿਤਾ ਸਕੇ। ਪਾਮੇਲਾ ਦੇ ਇਸ ਕਦਮ ਦੀ ਸੋਸ਼ਲ ਸਾਈਟਸ 'ਤੇ ਕਾਫੀ ਸ਼ਲਾਘਾ ਵੀ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪਾਮੇਲਾ ਨੇ ਨਿਰਸਵਾਰਥ ਹੋ ਕੇ ਚੰਗਾ ਕਦਮ ਚੁੱਕਿਆ ਸੀ। ਇਹ ਇਕ ਸੱਚੀ ਰੋਮਾਂਟਿਕ ਸਟੋਰੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਆਦਿਲ ਤੇ ਪਾਮੇਲਾ ਦੀ ਪਹਿਲੀ ਮੁਲਾਕਾਤ ਇਕ ਪਾਰਟੀ ਵਿਚ ਹੋਈ ਸੀ। ਦਰਅਸਲ, ਆਦਿਲ ਸ਼ੁਰੂ ਤੋਂ ਹੀ ਪਾਮੇਲਾ ਦਾ ਦੀਵਾਨਾ ਸੀ। ਉਸ ਨੇ ਮੁਲਾਕਾਤ ਦੌਰਾਨ ਪਾਮੇਲਾ ਦੀਆਂ ਅਜਿਹੀਆਂ ਤਾਰੀਫਾਂ ਕੀਤੀਆਂ ਕਿ ਪਾਮੇਲਾ ਉਸ ਦੀ ਦੀਵਾਨੀ ਹੋ ਗਈ। ਦੋਵੇਂ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਬੀਤੇ ਸਾਲ ਫੀਫਾ ਵਿਸ਼ਵ ਕੱਪ ਦੌਰਾਨ ਵੀ ਪਾਮੇਲਾ ਆਦਿਲ ਨੂੰ ਚੀਅਰਸ ਕਰਨ ਲਈ ਸਟੇਡੀਅਮ 'ਚ ਪਹੁੰਚੀ ਸੀ।

Epapers



Updates