• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਤੁਹਾਡੇ ਮੋਬਾਇਲ ਦੀ ਬੈਟਰੀ ਲਾਈਫ ਖਤਮ ਕਰ ਰਿਹੈ ਇਹ ‘ਐਡ ਸਕੈਮ’

  

Share
  ਕਰ ਤੁਸੀਂ ਵੀ ਐਂਡਰਾਇਡ ਸਮਾਰਟਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਇਕ ਅਜਿਹੇ ਐਡ ਫਰਾਡ ਸਕੈਮ ਦਾ ਪਤਾ ਲਗਾਇਆ ਗਿਆ ਹੈ ਜੋ ਬਿਨਾਂ ਇਜਾਜ਼ਤ ਤੁਹਾਡੇ ਐਂਡਰਾਇਡ ਸਮਾਰਟਫੋਨ ਦਾ ਡਾਟਾ ਅਤੇ ਬੈਟਰੀ ਖਤਮ ਕਰ ਰਹੇ ਹਨ। ਰਿਪੋਰਟ ਮੁਤਾਬਕ, ਕੁਝ ਸਕੈਮਰ ਭਾਰੀ ਲਾਭ ਕਮਾਉਣ ਲਈ ਇਸ ਤਰ੍ਹਾਂ ਦੇ ਅਟੈਕ ਦਾ ਸ਼ਿਕਾਰ ਐਂਡਰਾਇਡ ਯੂਜ਼ਰਜ਼ ਨੂੰ ਬਣਾ ਰਹੇ ਹਨ। ਇਸ ਐਡ ਫਰਾਡ ਸਕੈਮ ਦਾ ਪਰਦਾਫਾਸ਼ ਅਮਰੀਕੀ ਨਿਊਜ਼ ਵੈੱਬਸਾਈਟ BuzzFeed News ਨੇ ਕੀਤਾ ਹੈ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਜਾਂਚ ਜਾਰੀ ਹੈ।

ਇਸ ਤਰ੍ਹਾਂ ਹੋ ਰਿਹਾ ਐਂਡਰਾਇਡ ਯੂਜ਼ਰਜ਼ ’ਤੇ ਅਟੈਕ
ਇਸ ਤਰ੍ਹਾਂ ਦਾ ਅਟੈਕ ਕਰਨ ਲਈ ਸਕੈਮਰ ਵੱਡੇ ਬੈਨਰ ਵਾਲੀਆਂ ਐਡਸ ਨੂੰ ਹਾਈਜੈਕ ਕਰ ਲੈਂਦੇ ਹਨ। ਜਿਸ ਤੋਂ ਬਾਅਦ ਇਨ੍ਹਾਂ ਵਿਗਿਆਪਨਾਂ ਦੇ ਪਿੱਛੇ ਵੀਡੀਓ ਐਡਸ ਆਟੋਪਲੇਅ ਹੁੰਦੀਆਂ ਰਹਿੰਦੀਆਂ ਹਨ ਪਰ ਯੂਜ਼ਰ ਨੂੰ ਇਹ ਦਿਖਾਈ ਨਹੀਂ ਦਿੰਦੀਆਂ। ਇਸ ਦੌਰਾਨ ਯੂਜ਼ਰ ਦੇ ਫੋਨ ਦੀ ਬੈਟਰੀ ਅਤੇ ਡਾਟਾ ਖਤਮ ਹੁੰਦਾ ਰਹਿੰਦਾ ਹੈ। ਸਕੈਮਰ ਆਪਣੀ ਐਡਸ ਨੂੰ ਪਲੇਅ ਕਰਕੇ ਪੈਸਾ ਕਮਾ ਲੈਂਦੇ ਹਨ ਜਿਨ੍ਹਾਂ ਨੂੰ ਅਸਲ ’ਚ ਕਿਸੇ ਨੇ ਵੀ ਨਹੀਂ ਦੇਖਿਆ ਹੁੰਦਾ।
ਹੁਣ ਤਕ ਸਾਹਮਣੇ ਆਏ ਨਤੀਜੇ
ਇਨ੍ਹਾਂ ਫਰਾਡ ਐਡਸ ’ਤੇ ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ, ਇਜ਼ਰਾਈਲ ਦੀ ਕੰਪਨੀ ਐਨੀਵਿਊ ਅਤੇ ਉਨ੍ਹਾਂ ਦੀ ਸਹਾਇਕ ਕੰਪਨੀ ਆਊਟਸਟਰੀਮ ਮੀਡੀਆ ਨੂੰ ਇਸ ਸਕੈਮ ਦਾ ਇਕ ਹਿੱਸਾ ਦੱਸਿਆ ਜਾ ਰਿਹਾ ਹੈ। ਪਤਾ ਲਗਾਇਆ ਗਿਆ ਹੈ ਕਿ ਆਊਟਸਟਰੀਮ ਮੀਡੀਆ ਕੰਪਨੀ ਹੀ ਅਜਿਹੇ ਕੋਡਸ ਬਣਾਉਂਦੀ ਹੈ ਜਿਨ੍ਹਾਂ ਰਾਹੀਂ ਘਟੀਆ ਤਰੀਕੇ ਨਾਲ ਵਿਗਿਆਪਨ ਦਿਖਾ ਕੇ ਪੈਸੇ ਕਮਾਏ ਜਾਂਦੇ ਹਨ।ਕੰਪਨੀ ਨੇ ਦਿੱਤੀ ਪ੍ਰਤੀਕਿਰਿਆ
Aniview ਕੰਪਨੀ ਦੇ ਚੀਫ ਐਲਨ ਕਾਰਮੇਲ ਨੇ BuzzFeed News ਨੂੰ ਦੱਸਿਆ ਕਿ ਅਪਰਾਧੀ ਇਕ ਅਣਜਾਣ ਵਿਅਕਤੀ ਹੈ ਜਿਸ ਨੇ ਉਨ੍ਹਾਂ ਦੇ ਪਲੇਟਫਾਰਮ ’ਤੇ ਖਾਤਾ ਬਣਾਇਆ ਹੋਇਆ ਹੈ। ਹੋ ਸਕਦਾ ਹੈ ਕਿ ਇਹ ਕਿਸੇ ਹੋਰ ਮੀਡੀਆ ਕੰਪਨੀ ਤੋਂ ਤਿਆਰ ਕੀਤੇ ਗਏ ਬੈਨਰ ਵਿਗਿਆਪਨ ਇਮੇਜ ਦਾ ਇਸਤੇਮਾਲ ਕਰਕੇ ਅਜਿਹਾ ਕਰ ਰਿਹਾ ਹੋਵੇ। ਅਸੀਂ ਪਤਾ ਲਗਾਵਾਂਗੇ ਕਿ ਜੇਕਰ ਇਹ ਸਾਡੇ Aniview ਪਲੇਅਰ ਕਾਰਨ ਹੋ ਰਿਹਾ ਹੈ ਤਾਂ ਅਸੀਂ ਇਸ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਾਂਗੇ।ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਪਲੇਟਫਾਰਮ ’ਤੇ ਹੋ ਰਹੀਆਂ ਗਲਤ ਤਰ੍ਹਾਂ ਦੀਆਂ ਗਤੀਵਿਧੀਆਂ ਖਿਲਾਫ ਲੜ ਰਹੇ ਹਾਂ ਪਰ ਸਾਡੇ ਪਲੇਟਫਾਰਮ ਦਾ ਗਲਤ ਇਸਤੇਮਾਲ ਹੋਣ ’ਤੇ ਇਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।

EpapersUpdates