• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਰਿਸ਼ਤਿਆਂ ਦੇ ਮੋਹ ਦੀ ਤਰਜਮਾਨੀ ਕਰਦਾ ਗੀਤ “ਭਾਬੀਏ ਨੱਚ ਲੈ ਨੀ”

  

Share
  ਸਾਫ-ਸੁਥਰੇ ਅਕਸ ਅਤੇ ਸਾਫ ਸੁਥਰੇ ਗੀਤ ਗਾਉਣ ਵਾਲੇ ਗਾਇਕਾਂ ਦੀ ਗਿਣਤੀ 'ਚ ਆਉਣ ਵਾਲੇ ਗਾਇਕ ਅਮਰੀਕ ਜੱਸਲ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਜੋ ਵੀ ਗੀਤ ਗਾਇਆ ਜਾਵੇ ਉਹ ਪੂਰੀ ਤਰਾਂ ਪਰਿਵਾਰਕ ਹੋਵੇ ਤੇ ਉਸ ਗੀਤ ਦੀ ਸ਼ਬਦਾਵਲੀ ਵੀ ਸੱਭਿਅਕ ਹੋਵੇ। ਇਸੇ ਤਰਾਂ ਇੱਕ ਨਵੀਂ ਕੋਸ਼ਿਸ਼ ਨੂੰ ਲੈ ਕੇ ਆਪਣੇ ਚਹੇਤਿਆ ਵਿੱਚ ਇੱਕ ਵਾਰ ਫੇਰ ਗਾਇਕ ਅਮਰੀਕ ਜੱਸਲ ਪਹੁੰਚ ਰਿਹਾ ਹੈ। ਉਨ•ਾਂ ਦਾ ਨਵਾਂ ਦੋਗਾਣਾ ਗੀਤ “ ਭਾਬੀਏ ਨੱਚ ਲੈ ਨੀ” ਬਹੁਤ ਹੀ ਜਲਦ ਰਿਲੀਜ ਹੋਣ ਜਾ ਰਿਹਾ ਹੈ। ਇਸ ਦੋਗਾਣੇ ਗੀਤ ਵਿੱਚ ਅਮਰੀਕ ਜੱਸਲ ਦਾ ਸਾਥ ਖੂਬਸੂਰਤ ਅਵਾਜ ਦੀ ਮਲਿਕਾ 'ਮਾਹੀ ਧਾਲੀਵਾਲ” (ਯੂ ਕੇ ) ਨੇ ਦਿੱਤਾ ਹੈ।
ਗੀਤ ਦਿਓਰ ਭਰਜਾਈ ਦੀ ਨੋਕ-ਝੋਕ ਅਤੇ ਆਪਣੇਪਣ ਦੀ ਗੱਲ ਕਰਦਾ ਹੈ। ਵੈਸੇ ਅਕਸਰ ਵੇਖਿਆ ਜਾਂਦਾ ਹੈ ਕਿ ਦਿਓਰ ਭਰਜਾਈ ਦੇ ਜਿਆਦਾਤਰਗੀਤ ਲਚਰਤਾ 'ਚ ਲਬਰੇਜ ਹੁੰਦੇ ਹਨ ਪਰ ਇਸ ਗੀਤ ਬਾਰੇ ਗਾਇਕ ਜੋੜੀ ਦਾ ਕਹਿਣਾ ਹੈ ਕਿ ਦਿਓਰ ਅਤੇ ਭਰਜਾਈ ਦਾ ਰਿਸ਼ਤਾ ਬਹੁਤ ਹੀ ਸੂਖਮ ਅਤੇ ਕੋਮਲ ਹੁੰਦਾ ਹੈ ਇਸ ਰਿਸ਼ਤੇ ਵਿੱਚ ਕੁੱਝ ਚੋਹਲ ਮੋਹਲ ਅਤੇ ਹਾਸਾ-ਮਜਾਕ ਆਮ ਜਿਹੀ ਗੱਲ ਹੈ ਅਤੇ ਕਈਂ ਲੋਕ ਇਸ ਰਿਸ਼ਤੇ ਨੂੰ ਗੀਤਾਂ ਰਾਹੀਂ ਬਦਨਾਮ ਵੀ ਕਰਦੇ ਹਨ। ਜਿਵੇਂ ਆਪਾਂ ਬਹੁਤ ਸਾਰੇ ਗੀਤਾਂ ਵਿੱਚ ਆਮ ਹੀ ਸੁਣਦੇ ਹਾਂ। ਪਰ “ਭਾਬੀਏ ਨੱਚ ਲੈ ਨੀ” ਗੀਤ ਇੱਕ ਅਜਿਹੀ ਸ਼ਬਦਾਵਲੀ ਹੈ ਜਿਸ ਵਿੱਚੋਂ ਸਰੋਤਿਆਂ ਨੂੰ ਲੱਚਰਤਾ ਦੀ ਬੋਅ ਬਿਲਕੁੱਲ ਨਹੀਂ ਆਵੇਗੀ। ਪੂਰਾ ਗੀਤ ਫਿਲਮ ਦੀ ਇੱਕ ਕਹਾਣੀ ਵਾਗੂੰ ਚਲਦਾ ਹੈ ਅਤੇ ਪੁੱਤਾਂ ਵਾਗੂੰ ਲਾਡ-ਪਿਆਰ ਨਾਲ ਆਪਣੇ ਛੋਟੇ ਦਿੳਰ ਦੇ ਵਿਆਹ ਵਿੱਚ ਭਾਬੀ ਕਿਵੇਂ ਆਪਣੇ ਦਿਲ ਦੀਆਂ ਰੀਝਾਂ ਨੂੰ ਪੂਰਾ ਕਰਦੀ ਹੈ ਅਤੇ ਇਸ ਨੂੰ ਇੱਕ ਕਹਾਣੀ ਵਾਂਗ ਦਰਸਾਉਂਣ ਦੀ ਕੋਸ਼ਿਸ਼ ਕੀਤੀ ਗਈ ਹੈ।

ਗੀਤ ਨੂੰ ਸੰਗੀਤਕ ਧੁੰਨਾ ਵਿੱਚ ਯੂ ਐਸ ਏ ਤੋਂ ਟੀ ਐੱਮ ਟੀ ਸਾਅਬ ਨੇ ਪਰੋਇਆ ਹੈ। ਅਤੇ ਗੀਤ ਦੇ ਬੋਲ ਗੁਰਪ੍ਰੀਤ ਸਿੰਘ ਤੰਗੌਰੀ ਦੁਆਰਾ ਲਿਖੇ ਹਨ। ਗੀਤ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਣ ਜਾ ਰਿਹਾ ਹੈ।

Epapers



Updates