• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਉਚੇਰੀ ਸਿੱਖਿਆ: ਚੰਗੀ ਨੀਅਤ ਤੇ ਨੀਤੀ ਦੀ ਲੋੜ----ਵਿਕਰਮਜੀਤ ਸਿੰਘ 9780128180

  

Share
  ਸਰਕਾਰੀ ਸਿੱਖਿਆ ਸ਼ੁਰੂੁ ਤੋਂ ਹੀ ਗ਼ਰੀਬਾਂ ਤੇ ਦਰਮਿਆਨੇ ਲੋਕਾਂ ਲਈ ਆਸ ਦੀ ਕਿਰਨ ਰਹੀ ਹੈ। ਵੱਕਾਰੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨਾ ਮਾਣ ਵਾਲੀ ਗੱਲ ਹੁੰਦੀ ਹੈ, ਪਰ ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਹਾਲਾਤ ਬਦਲ ਰਹੇ ਹਨ। ਜਿਹੜੇ ਕਾਲਜਾਂ ਵਿੱਚ ਨਵੇਂ ਦਾਖ਼ਲਿਆਂ ਲਈ ਕਤਾਰਾਂ ਲੱਗ ਜਾਂਦੀਆਂ ਸਨ, ਇਸ ਵਾਰ ਉਹ ਕਾਲਜ ਬੇਵੱਸ ਨਜ਼ਰਾਂ ਨਾਲ ਵਿਦਿਆਰਥੀਆਂ ਨੂੰ ਉਡੀਕਦੇ ਰਹਿ ਗਏ। ਜਿੱੱਥੇ ਕਾਲਜਾਂ ਵਿੱਚ ਨਵੇਂ ਦਾਖ਼ਲਿਆਂ ਦੀ ਗਿਣਤੀ ਇੱਕ ਹਜ਼ਾਰ ਤੱਕ ਅੱਪੜ ਜਾਂਦੀ ਸੀ, ਉਥੇ ਇਸ ਵਾਰ ਛੇ-ਸੱਤ ਸੌ ਵਿਦਿਆਰਥੀ ਹੀ ਰਹਿ ਗਏ ਹਨ।
ਛੋਟੇ ਕਾਲਜਾਂ ਦੀ ਸਥਿਤੀ ਦਾਖ਼ਲਿਆਂ ਦੇ ਸਬੰਧ ਵਿੱਚ ਬਦਤਰ ਹੋ ਗਈ ਹੈ। ਢਾਈ-ਤਿੰਨ ਸੌ ਵਿਦਿਆਰਥੀਆਂ ਦੀ ਗਿਣਤੀ ਰੱਖਣ ਵਾਲੇ ਇਨ੍ਹਾਂ ਕਾਲਜਾਂ ਵਿੱਚ ਇਸ ਸਾਲ ਉਮੀਦ ਤੋਂ ਕਿਤੇ ਘੱਟ ਦਾਖ਼ਲੇ ਹੋਏ ਹਨ। ਇਹ ਵਰਤਾਰਾ ਦੇਖ ਕੇ ਉੱਚ ਸਿੱਖਿਆ ਵਿਭਾਗ ਨਾਲ ਜੁੜੇ ਵੱਡੇ ਤੋਂ ਲੈ ਕੇ ਛੋਟੇ ਮੁਲਾਜ਼ਮ ਹੈਰਾਨ ਹਨ। ਪਿਛਲੇ ਤਕਰੀਬਨ ਤਿੰਨ-ਚਾਰ ਦਹਾਕਿਆਂ ਤੋਂ ਨੌਕਰੀ ਕਰ ਰਹੇ ਅਧਿਆਪਕ ਜਾਂ ਮੁਲਾਜ਼ਮ ਦੱਸਦੇ ਹਨ ਕਿ ਜੋ ਨਿਘਾਰ ਦਾਖ਼ਲਿਆਂ ਵਿੱਚ ਇਸ ਵਾਰ ਆਇਆ ਹੈ, ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਸ ਦੀ ਵਜ੍ਹਾ ਰੁਜ਼ਗਾਰ ਦੇ ਮੌਕੇ ਘਟਣ ਕਾਰਨ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਮੂੰਹ ਕਰਨਾ ਹੈ। ਅਠਾਰਾਂ-ਵੀਹ ਸਾਲ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਕੋਈ ਚੰਗਾ ਰੁਜ਼ਗਾਰ ਨਹੀਂ ਮਿਲਦਾ ਤਾਂ ਇਹ ਨੌਜਵਾਨਾਂ ਲਈ ਉਦਾਸੀ ਦਾ ਕਾਰਨ ਬਣਦਾ ਹੈ। ਮਾਂ ਬਾਪ ਦੀਆਂ ਆਪਣੇ ਨੌਜਵਾਨ ਧੀਆਂ-ਪੁੱਤਾਂ ਨੂੰ ਕਿਸੇ ਚੰਗੇ ਅਹੁਦੇ ’ਤੇ ਦੇਖਣ ਦੀਆਂ ਰੀਝਾਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਹਨ। ਇਸ ਬੇਵਸੀ ਦੇ ਮਾਹੌਲ ਨੇ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਰਸਤੇ ਪਾ ਦਿੱਤਾ ਹੈ। ਬਾਰ੍ਹਵੀਂ ਤੋਂ ਬਾਅਦ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਜਾਣ ਲਈ ਆਈਲਸ ਸੈਂਟਰਾਂ ਦੇ ਚੱਕਰ ਕੱਟਦੇ ਦੇਖੇ ਜਾ ਸਕਦੇ ਹਨ ਤੇ ਸਵਦੇਸ਼ੀ ਕਾਲਜ ਦੀ ਪੜ੍ਹਾਈ ਨੂੰ ਅਲਵਿਦਾ ਆਖ ਜਾਂਦੇ ਹਨ। ਇਸ ਵਾਰ ਸਰਕਾਰੀ ਕਾਲਜਾਂ ਦੇ ਦਾਖ਼ਲਿਆਂ ਵਿੱਚ ਆਈ ਗਿਰਾਵਟ ਦਾ ਇਹੀ ਮੁੱਖ ਕਾਰਨ ਹੈ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਤਸਵੀਰ ਨੂੰ ਸਪਸ਼ਟ ਦਿਸਣ ਲੱਗ ਪੈਂਦੀ ਹੈ। ਬੇਰੁਜ਼ਗਾਰੀ ਦੀ ਦਰ ਵਿੱਚ ਆਏ ਸਾਲ ਹੁੰਦਾ ਵਾਧਾ ਕਾਲਜਾਂ ਦਾ ਮੂੰਹ ਚਿੜਾਉਂਦਾ ਹੈ।ਗੈਸਟ ਫੈਕਲਟੀ ਅਧਿਆਪਕਾਂ ਦੇ ਸਿਰ ’ਤੇ ਚੱਲਦੇ ਇਹ ਸਰਕਾਰੀ ਕਾਲਜ, ਗੈਸਟ ਅਧਿਆਪਕਾਂ ਨਾਲ ਵੀ ਇਨਸਾਫ਼ ਕਰਦੇ ਨਜ਼ਰ ਨਹੀਂ ਆ ਰਹੇ। ਤਕਰੀਬਨ 2004 ਤੋਂ ਸ਼ੁਰੂ ਹੋਈ ਗੈਸਟ ਫੈਕਲਟੀ ਦੀ ਗਿਣਤੀ 2018 ਵਿੱਚ 925 ਦੇ ਕਰੀਬ ਪਹੁੰਚ ਗਈ ਹੈ। ਮਾਮੂਲੀ ਤਨਖ਼ਾਹ ’ਤੇ ਕੰਮ ਕਰਨ ਵਾਲੇ ਇਨ੍ਹਾਂ ਅਧਿਆਪਕ ਦੀਆਂ ਨੌਕਰੀਆਂ ’ਤੇ ਵੀ ਘੱਟ ਦਾਖ਼ਲਿਆਂ ਕਾਰਨ ਤਲਵਾਰ ਲਟਕੀ ਹੋਈ ਹੈ। ਸਰਕਾਰ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਹੀ। ਕੁਝ ਸਮਾਂ ਪਹਿਲਾਂ ਪੰਜਾਬ ਦੇ ਦੋ-ਤਿੰਨ ਸਰਕਾਰੀ ਕਾਲਜਾਂ ਨੇ ਗੈਸਟ ਫਕੈਲਟੀ ਅਧਿਆਪਕਾਂ ਨੂੰ ਨੌਕਰੀ ਤੋਂ ਇਸ ਕਰਕੇ ਫਾਰਗ਼ ਕਰ ਦਿੱਤਾ ਕਿ ਦਾਖ਼ਲੇ ਘੱਟ ਹੋਏ ਹਨ, ਜਦੋਂਕਿ ਪੱਕੇ ਅਧਿਆਪਕ ਨੂੰ ਕੋਈ ਨਹੀਂ ਪੁੱਛਦਾ। ਕੀ ਦਾਖ਼ਲੇ ਘਟਣ ਲਈ ਸਿਰਫ਼ ਗੈਸਟ ਅਧਿਆਪਕ ਹੀ ਜ਼ਿੰਮੇਵਾਰ ਹਨ ? ਅਜਿਹੀ ਬੇਵਿਸ਼ਵਾਸੀ ਅਤੇ ਬੇਇਨਸਾਫੀ ਨੇ ਉੱਚ ਸਿੱਖਿਆ ਦੇ ਇਨ੍ਹਾਂ ਮੰਦਿਰਾਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ।
ਵਿਦਿਆਰਥੀਆਂ ਦਾ ਦੁਬਾਰਾ ਰੁਝਾਨ ਉੱਚ ਸੰਸਥਾਵਾਂ ਵੱਲ ਕਰਨਾ ਬਹੁਤਾ ਮੁਸ਼ਕਿਲ ਕੰਮ ਨਹੀਂ ਹੈ, ਲੋੜ ਹੈ ਸਿੱਖਿਆ ਨੀਤੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੀ ਹੈ। ਜੋ ਵਿਦਿਆਰਥੀ ਬਾਰ੍ਹਵੀਂ ਕਰਨ ਤੋਂ ਬਾਅਦ ਆਈਲਸ ਕਰਨ ਲਈ ਪ੍ਰਾਈਵੇਟ ਸੈਂਟਰਾਂ ਦੇ ਚੱਕਰ ਕੱਟਦੇ ਹਨ, ਉਨ੍ਹਾਂ ਨੂੰ ਉਹੀ ਸਹੂਲਤ ਕਾਲਜ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਅਜਿਹਾ ਹੋਣ ਨਾਲ ਵਿਦਿਆਰਥੀ ਆਈਲਸ ਦੀ ਤਿਆਰੀ ਦੇ ਨਾਲ ਨਾਲ ਗ੍ਰੈਜੂਏਸ਼ਨ ਵੀ ਕਰ ਸਕਦੇ ਹਨ ਤੇ ਅਧਿਆਪਕਾਂ ਦੇ ਹੁਨਰ ਦਾ ਵੀ ਫਾਇਦਾ ਮਿਲੇਗਾ। ਸਰਕਾਰੀ ਕਾਲਜਾਂ ਵਿੱਚ ਛੋਟੇ ਛੋਟੇ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ, ਜੋ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਤਰੁੰਤ ਬਾਅਦ ਕਮਾਈ ਦਾ ਸਾਧਨ ਬਣ ਸਕਣ। ਇਸ ਸਭ ਲਈ ਚੰਗੀ ਨੀਤੀ ਤੇ ਨੀਅਤ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੇ ਹਿੱਤਾਂ ਅਤੇ ਭਵਿੱਖ ਦੇ ਮੱਦੇਨਜ਼ਰ ਫੌਰੀ ਕੋਈ ਤਰਕਸੰਗਤ ਨੀਤੀ ਬਣਾਵੇ, ਜਿਸ ਨਾਲ ਉਚੇਰੀ ਸਿੱਖਿਆ ਹਾਸਲ ਕਰਨ ਪਾੜ੍ਹੇ ਅਤੇ ਪੜ੍ਹਾਉਣ ਵਾਲੇ ਅਧਿਆਪਕ ਆਪਣਾ ਭਵਿੱਖ ਸੁਰੱਖਿਅਤ ਮਹਿਸੂਸ ਕਰਨ।
ਵਿਕਰਮਜੀਤ ਸਿੰਘ 9780128180

EpapersUpdates