• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਕੰਪਿਊਟਰ ਦੇ ਖੇਤਰ ’ਚ ਸਵੈ-ਰੁਜ਼ਗਾਰ--ਵਿਕਰਮਜੀਤ ਸਿੰਘ

  

Share
  ਕੰਪਿਊਟਰ ਅਜੋਕੇ ਯੁੱਗ ਦੀ ਇੱਕ ਹੈਰਾਨੀਜਨਕ ਪ੍ਰਾਪਤੀ ਹੈ। ਸਾਇੰਸਦਾਨਾਂ ਨੇ ਸਾਰੀਆਂ ਖੋਜਾਂ ਨੂੰ ਇੱਕ ਡੱਬੇਨੁਮਾ ਯੰਤਰ ਵਿੱਚ ਬੰਦ ਕਰ ਦਿੱਤਾ ਹੈ। ਇਸ ਤੋ ਅੱਗੇ ਇੰਟਰਨੈੱਟ ਨੇ ਸਾਰੀ ਦੁਨੀਆਂ ਨੂੰ ਜੋੜ ਕੇ ਰੱਖ ਦਿੱਤਾ ਹੈ। ਕੋਈ ਵੀ ਜਾਣਕਾਰੀ ਵੈੱਬਸਾਈਟ ਨੂੰ ਕਲਿੱਕ ਕਰਕੇ ਮਿੰਟਾਂ ਵਿੱਚ ਕੱਢੀ ਜਾ ਸਕਦੀ ਹੈ। ਅੱਜ ਕੱਲ ਹਰ ਜਾਣਕਾਰੀ ਵੈਬਸਾਈਟ ’ਤੇ ਉਪਲੱਬਧ ਹੈ।
ਅਸੀਂ ਬਹੁਤ ਸਾਰੇ ਤਰੀਕਿਆਂ ਨਾਲ ਕੰੰਪਿਊਟਰ ਰਾਹੀਂ ਘਰ ਬੈਠੇ ਹੀ ਰੋਜ਼ੀ-ਰੋਟੀ ਕਮਾ ਸਕਦੇ ਹਾਂ। ਅੱਜ ਕੱਲ ਰੋਜਗਾਰ ਦੇ ਮੌਕੇ ਘਟ ਰਹੇ ਹਨ। ਸਰਕਾਰੀ ਨੌਕਰੀਆਂ ਸੁੰਗੜ ਰਹੀਆਂ ਹਨ। ਨੌਜਵਾਨਾਂ ਨੂੰ ਰੋਜ਼ੀ ਰੋਟੀ ਦੇ ਚੱਕਰ ਨੇ ਬਹੁਤ ਉਲਝਾ ਕੇ ਰੱਖ ਦਿੱਤਾ ਹੈ। ਅਜੋਕੇ ਸਮੇਂ ਕੰਪਿਊਟਰ ਦੇ ਖੇਤਰ ਵਿੱਚ ਸਵੈ-ਰੁਜ਼ਗਾਰ ਦੇ ਅਥਾਹ ਮੌਕੇ ਹਨ। ਲੋੜ ਸਿਰਫ ਇਨ੍ਹਾਂ ਨੂੰ ਵਾਚਣ ਦੀ ਹੈ। ਜਿਨ੍ਹਾਂ ਨੌਜਵਾਨਾਂ ਨੇ ਕੰਪਿਊਟਰ ਵਿੱਚ ਬੀਸੀਏ, ਐਮਸੀਏ, ਡਿਪਲੋਮਾ ਇਨ ਕੰਪਿਊਟਰ ਸਾਇੰਸ, ਬੀਈ ਇਨ ਕੰਪਿਊਟਰ, ਐੱਮਐਸਸੀ ਇਨ ਕੰਪਿਊਟਰ, ਬੀਐੱਸਸੀ ਇਨ ਕੰਪਿਊਟਰ ਜਾਂ ਪੀਜੀਡੀਸੀਏ ਆਦਿ ਵਿੱਚੋਂ ਕੋਈ ਵੀ ਯੋਗਤਾ ਪ੍ਰਾਪਤ ਕੀਤੀ ਹੋਈ ਹੈ ਤਾਂ ਦਫਤਰਾਂ ਦੀ ਕੋਈ ਛੋਟੀ ਮੋਟੀ ਨੋਕਰੀ ਕਰਨ ਨਾਲੋਂ ਸਵੈ-ਰੁਜ਼ਗਾਰ ਕਰਨਾ ਕਿਤੇ ਵਧੀਆ ਸਿੱਧ ਹੋ ਸਕਦਾ ਹੈ। ਹੇਠਾਂ ਕੁਝ ਖੇਤਰ ਹਨ, ਜਿਨ੍ਹਾਂ ਤੋਂ ਸੇਧ ਲੈ ਕੇ ਨੌਜਵਾਨ ਕੋਈ ਵੀ ਸਵੈ ਰੁਜ਼ਗਾਰ ਅਪਣਾ ਸਕਦੇ ਹਨ।
w ਇਲੈਕਟ੍ਰੋਨਿਕ ਟਾਈਪਿੰਗ ਅਤੇ ਡਾਕੂਮੈਂਟੇਸ਼ਨ ਕਰ ਸਕਦੇ ਹਨ। ਅੱਜ-ਕੱਲ ਹਰ ਕੋਈ ਇਲੈਕਟ੍ਰੋਨਿਕ ਟਾਈਪਿੰਗ ਪਸੰਦ ਕਰਦਾ ਹੈ। ਇਸਦੇ ਨਾਲ ਹੀ ਨਾਲ ਤੁਸੀਂ ਫੋਟੋਸਟੇਟ ਵੀ ਕਰ ਸਕਦੇ ਹੋ।
* ਅੱਜ-ਕਲ੍ਹ ਅਦਾਲਤਾਂ ਦੇ ਕੰਮ ਦਾ ਕੰਪਿਊਟਰੀਕਰਨ ਹੋ ਗਿਆ ਹੈ। ਅਦਾਲਤਾਂ ਵਿੱਚ ਸਾਰਾ ਕੰਮ ਕੰਪਿਊਟਰ ਨਾਲ ਹੋਣ ਲੱਗ ਪਿਆ ਹੈ। ਇਸ ਲਈ ਕਿਸੇ ਵਕੀਲ ਨਾਲ ਜੁੜ ਕੇ ਉਸ ਦੇ ਕੰਮ ਨੂੰ ਕੰਪਿਊਟਰਾਈਜ਼ਡ ਕਰ ਸਕਦੇ ਹੋ।
* ਮੰਡੀ ਵਿੱਚ ਵੱਖ-ਵੱਖ ਤਰ੍ਹਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਕੰਮ ਨੂੰ ਸੌਖੇ ਢੰਗ ਨਾਲ ਤਰਤੀਬ ਦੇਣ ਲਈ ਕੰਪਿਊਟਰ ਦਾ ਕੰੰਮ ਅਤਿ ਜ਼ਰੂਰੀ ਜੋ ਜਾਂਦਾ ਹੈ। ਤੁਸੀਂ ਵੀ ਘਰ ਬੈਠੇ ਡਾਟਾ ਅਪਰੇਟਰ ਬਣ ਸਕਦੇ ਹੋ ਅਤੇ ਪੈਸਾ ਕਮਾ ਸਕਦੇ ਹੋ।
* ਅੱਜ-ਕਲ੍ਹ ਬਿਜ਼ਨਸਮੈਨਾਂ ਨੂੰ ਆਪਣੇ ਅਦਾਰੇ ਦਾ ਹਿਸਾਬ ਕਿਤਾਬ (ਅਕਾਊਂਟਸ) ਰੱਖਣ ਲਈ ਇਕ ਚੰਗੇ ਡਾਟਾ ਅਪਰੇਟਰ ਅਤੇ ਕੰਪਿਊਟਰ ਦੀ ਜਾਣਕਾਰੀ ਰੱਖਣ ਵਾਲੇ ਅਕਾਊਂਟੈਂਟ ਦੀ ਲੋੜ ਹੁੰਦੀ ਹੈ। ਇਸ ਖੇਤਰ ’ਚ ਸਵੈ ਰੋਜ਼ਗਾਰ ਪ੍ਰਾਪਤ ਕੀਤਾ ਜਾ ਸਕਦਾ ਹੈ।
* ਤੁਸੀਂ ਕੰਪਿਊਟਰ ’ਤੇ ਮਕਾਨਾਂ ਦੇ ਨਕਸ਼ੇ ਬਣਾ ਕੇ ਵੇਚ ਸਕਦੇ ਹੋ ਅਤੇ ਆਪਣੇ ਘਰ ਬੈਠੇ ਹੀ ਕਿਸੇ ਪ੍ਰਾਪਰਟੀ ਡੀਲਰ ਦਾ ਕੰਮ ਕਰ ਸਕਦੇ ਹੋ। ਸ਼ਹਿਰ ਦੇ ਸਾਰੇ ਸਾਈਟ ਅਤੇ ਗਲੀਆਂ, ਪਲਾਟਾਂ ਦੇ ਨਕਸ਼ੇ ਕੰਪਿਊਟਰ ਵਿੱਚ ਫੀਡ ਕੀਤੇ ਜਾ ਸਕਦੇ ਹਨ।

-ਵਿਕਰਮਜੀਤ ਸਿੰਘ 9780128180

EpapersUpdates