• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਪਹਿਲੀ ਅਪਰੈਲ ਤੋਂ ਲਾਗੂ ਹੋਣ ਜਾ ਰਹੇ ਕਾਰਬਨ ਟੈਕਸ ਨਾਲ 4 ਪ੍ਰੋਵਿੰਸਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹੋਵੇਗਾ ਵਾਧਾ : ਮੈਕੇਨਾ

  

Share
  ਐਨਵਾਇਰਮੈਂਟ ਮੰਤਰੀ ਕੈਥਰੀਨ ਮੈਕੇਨਾ ਨੇ ਸਪਸ਼ਟ ਕੀਤਾ ਕਿ ਸੋਮਵਾਰ ਤੋਂ ਚਾਰ ਪ੍ਰੋਵਿੰਸਾਂ ਵਿੱਚ ਲਾਗੂ ਹੋਣ ਜਾ ਰਹੇ ਫੈਡਰਲ ਕਾਰਬਨ ਟੈਕਸ ਨਾਲ ਇਨ੍ਹਾਂ ਪ੍ਰੋਵਿੰਸਾਂ ਦੇ ਵਾਸੀਆਂ ਨੂੰ ਪੰਪ ਉੱਤੇ ਪ੍ਰਤੀ ਲੀਟਰ ਪਿੱਛੇ ਔਸਤਨ ਚਾਰ ਸੈਂਟ ਵਾਧੂ ਦੇਣੇ ਪੈਣਗੇ।
ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਇਸ ਆਮਦਨ ਦਾ 90 ਫੀ ਸਦੀ ਕੈਨੇਡੀਅਨਾਂ ਨੂੰ ਟੈਕਸ ਛੋਟ ਰਾਹੀਂ ਵਾਪਿਸ ਕਰ ਦਿੱਤਾ ਜਾਵੇਗਾ। ਜਿ਼ਕਰਯੋਗ ਹੈ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਨੂੰ ਕਾਰਬਨ ਦੇ ਰਿਸਾਅ ਉੱਤੇ ਟੈਕਸ ਲਾਉਣ ਲਈ ਦਬਾਅ ਪਾਉਂਦੀ ਆ ਰਹੀ ਹੈ। ਫੈਡਰਲ ਸਰਕਾਰ ਚਾਹੁੰਦੀ ਹੈ ਕਿ ਇਸ ਸਾਲ 10 ਡਾਲਰ ਪ੍ਰਤੀ ਟੰਨ ਤੋਂ ਸ਼ੁਰੂ ਹੋ ਕੇ ਇਹ ਟੈਕਸ 2022 ਤੱਕ ਹੌਲੀ ਹੌਲੀ 50 ਡਾਲਰ ਪ੍ਰਤੀ ਟੰਨ ਤੱਕ ਵਧਾਇਆ ਜਾਵੇ।
ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ, ਸਸਕੈਚਵਨ, ਮੈਨੀਟੋਬਾ ਤੇ ਨਿਊ ਬਰੰਜ਼ਵਿੱਕ ਵੱਲੋਂ ਅਜੇ ਤੱਕ ਇਸ ਸਬੰਧ ਵਿੱਚ ਆਪਣੀ ਕੋਈ ਯੋਜਨਾ ਪੇਸ਼ ਨਹੀਂ ਕੀਤੀ ਗਈ ਹੈ ਇਸ ਲਈ ਲਿਬਰਲ ਸਰਕਾਰ ਇਨ੍ਹਾਂ ਪ੍ਰੋਵਿੰਸਾਂ ਉੱਤੇ ਆਪਣੇ ਵੱਲੋਂ ਟੈਕਸ ਮੜ੍ਹ ਰਹੀ ਹੈ। ਇਹ ਟੈਕਸ ਪਹਿਲੀ ਅਪਰੈਲ ਤੋਂ ਪ੍ਰਭਾਵੀ ਹੋਵੇਗਾ। ਇੱਕ ਇੰਟਰਵਿਊ ਵਿੱਚ ਮੈਕੇਨਾ ਨੇ ਆਖਿਆ ਕਿ ਇਸ ਨਾਲ ਲੋਕ ਸ਼ਾਇਦ ਇਹ ਸੋਚਣ ਕਿ ਉਨ੍ਹਾਂ ਨੂੰ ਐਨਰਜੀ ਐਫੀਸ਼ੀਐਂਟ ਗੱਡੀਆਂ ਲੈਣੀਆਂ ਚਾਹੀਦੀਆਂ ਹਨ ਜਾਂ ਪਬਲਿਕ ਟਰਾਂਸਪੋਰਟੇਸ਼ਨ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ।
ਇਸ ਦੌਰਾਨ ਫੈਡਰਲ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਆਪਣੇ ਉਨ੍ਹਾਂ ਕਈ ਕੰਜ਼ਰਵੇਟਿਵ ਪ੍ਰੀਮੀਅਰਜ਼ ਨਾਲ ਖੜ੍ਹੇ ਹਨ ਜਿਹੜੇ ਫੈਡਰਲ ਸਰਕਾਰ ਦੇ ਇਸ ਕਾਰਬਨ ਟੈਕਸ ਦਾ ਵਿਰੋਧ ਕਰ ਰਹੇ ਹਨ। ਇਸ ਲਈ ਇਨ੍ਹਾਂ ਪ੍ਰੋਵਿੰਸਾਂ ਵਿੱਚ ਇਹ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ ਕਿ ਵੀਕੈਂਡ ਉੱਤੇ ਆਪਣੀਆਂ ਗੱਡੀਆਂ ਦੇ ਟੈਂਕ ਪੂਰੇ ਭਰਵਾ ਲਏ ਜਾਣ ਕਿਉਂਕਿ ਪਹਿਲੀ ਅਪਰੈਲ ਤੋਂ ਕਾਰਬਨ ਟੈਕਸ ਲਾਇਆ ਜਾ ਰਿਹਾ ਹੈ।

EpapersUpdates