• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਚੀਨੀ ਵਿਦਿਆਰਥੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਤੀਜੇ ਮਸ਼ਕੂਕ ਦੇ ਨਿਕਲੇ ਗ੍ਰਿਫਤਾਰੀ ਵਾਰੰਟ

  

Share
  ਪਿਛਲੇ ਮਹੀਨੇ ਟੋਰਾਂਟੋ ਦੇ ਏਰੀਆ ਵਿੱਚ ਚੀਨੀ ਵਿਦਿਆਰਥੀ ਨੂੰ ਕਥਿਤ ਤੌਰ ਉੱਤੇ ਹਥਿਆਰਾਂ ਦੀ ਨੋਕ ਉੱਤੇ ਅਗਵਾ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤੀਜੇ ਮਸ਼ਕੂਕ ਦੇ ਕੈਨੇਡਾ ਭਰ ਵਿੱਚ ਵਾਰੰਟ ਜਾਰੀ ਕੀਤੇ ਗਏ ਹਨ।
ਵੀਰਵਾਰ ਨੂੰ ਯੌਰਕ ਰੀਜਨਲ ਪੁਲਿਸ ਨੇ ਇਸ ਮਾਮਲੇ ਵਿੱਚ ਤੀਜੇ ਮਸ਼ਕੂਕ ਵਜੋਂ ਟੋਰਾਂਟੋ ਦੇ 28 ਸਾਲਾ ਮੁਜ਼ੱਮਿਲ ਐਡੋਅ ਦੀ ਸ਼ਨਾਖਤ ਕੀਤੀ। ਉਨ੍ਹਾਂ ਐਡੋਅ ਨੂੰ ਆਤਮ ਸਮਰਪਣ ਕਰਨ ਲਈ ਵੀ ਆਖਿਆ। ਐਡੋਅ ਕਿਡਨੈਪਿੰਗ, ਕਿਸੇ ਨੂੰ ਜ਼ਬਰਦਸਤੀ ਰੋਕ ਕੇ ਰੱਖਣ, ਹਮਲਾ ਕਰਨ ਤੇ ਹਮਲੇ ਲਈ ਹਥਿਆਰ ਦੀ ਵਰਤੋਂ ਕਰਨ ਵਰਗੇ ਦੋਸ਼ਾਂ ਲਈ ਲੋੜੀਂਦਾ ਹੈ। ਪ੍ਰੈੱਸ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਹੋਰ ਮਸ਼ਕੂਕ ਵੀ ਫਰਾਰ ਹੋ ਸਕਦੇ ਹਨ ਤੇ ਉਹ ਹਥਿਆਰਬੰਦ ਤੇ ਖਤਰਨਾਕ ਹੋ ਸਕਦੇ ਹਨ।
ਦੋ ਮਸ਼ਕੂਕਾਂ ਨੂੰ ਤਾਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਉਨ੍ਹਾਂ ਨੂੰ ਮਾਰਖਮ ਦੇ 22 ਸਾਲਾ ਵਾਨਜੈ਼ਨ ਲੂ ਨੂੰ 23 ਮਾਰਚ ਨੂੰ ਅਗਵਾ ਕਰਨ ਦੇ ਸਬੰਧ ਵਿੱਚ ਚਾਰਜ ਵੀ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਵਿੱਚੋਂ ਇੱਕ ਮਸ਼ਕੂਕ 37 ਸਾਲਾ ਅਬਦੁੱਲਾਹੀ ਅਦਾਨ ਹੈ। ਉਸ ਨੂੰ ਸੁੱ਼ਕਰਵਾਰ ਨੂੰ ਜ਼ਮਾਨਤ ਦੀ ਸੁਣਵਾਈ ਲਈ ਨਿਊਮਾਰਕਿਟ, ਓਨਟਾਰੀਓ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਬਰੈਂਪਟਨ, ਓਨਟਾਰੀਓ ਦੇ ਹੀ 33 ਸਾਲਾ ਹਾਸਿ਼ਮ ਅਬਦੁੱਲਾਹੀ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੋਵਾਂ ਉੱਤੇ ਕਿਡਨੈਪਿੰਗ, ਕਿਸੇ ਨੂੰ ਜ਼ਬਰਦਸਤੀ ਰੋਕ ਕੇ ਰੱਖਣ, ਹਮਲਾ ਕਰਨ ਤੇ ਹਮਲੇ ਲਈ ਹਥਿਆਰ ਦੀ ਵਰਤੋਂ ਕਰਨ ਵਰਗੇ ਚਾਰਜ ਲੱਗੇ ਹਨ।

Epapers



Updates