• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਕਿਤਾਬ ਚੋਂ ਮਿਲੀ ਲਾਟਰੀ ਦੀ ਟਿਕਟ, ਜਿੱਤੇ 10 ਲੱਖ ਕੈਨੇਡੀਅਨ ਡਾਲਰ

  

Share
  ਕੈਨੇਡਾ ਦੇ ਇਕ ਜੇੜੋ ਨੇ ਕਿਤਾਬ ਦੇ ਪੰਨਿਆਂ 'ਚ ਮਹੀਨਿਆਂ ਤੋਂ ਗੁੰਮ ਹੋਈ ਲਾਟਰੀ ਦੀ ਟਿਕਟ ਨਾਲ 10 ਲੱਖ ਕੈਨੇਡੀਅਨ ਡਾਲਰ ਜਿੱਤੇ ਹਨ। ਲੋਟੋ-ਕਿਊਬਿਕ ਸੰਗਠਨ ਨੇ ਬੁੱਧਵਾਰ ਨੂੰ ਇਸ ਜੋੜੇ ਦੇ 7.5 ਲੱਖ ਅਮਰੀਕੀ ਡਾਲਰ ਜਿੱਤਣ ਦੀ ਘੋਸ਼ਣਾ ਕੀਤੀ। ਨਿਕੋਲ ਪੇਡਨਾਲਟ ਅਤੇ ਰਾਜਰ ਲਾਰੋਕ ਨੂੰ ਪਿਛਲੇ ਹੀ ਵੀਕਐਂਡ 'ਤੇ ਪਤਾ ਲੱਗਾ ਕਿ ਉਨ੍ਹਾਂ ਕੋਲ 5 ਅਪ੍ਰੈਲ 2018 ਦੀ ਇਕ ਲਾਟਰੀ ਪਈ ਹੋਈ ਹੈ, ਜਿਸ 'ਤੇ 10 ਲੱਖ ਕੈਨੇਡੀਅਨ ਡਾਲਰਾਂ ਦਾ ਇਨਾਮ ਨਿਕਲਿਆ ਹੈ।

ਪੇਡਨਾਲਟ ਆਪਣੇ ਪੋਤੇ ਨੂੰ ਹੋਮਵਰਕ ਕਰਵਾ ਰਹੀ ਸੀ। ਉਸ ਦੌਰਾਨ ਉਨ੍ਹਾਂ ਨੂੰ ਇਹ ਲਾਟਰੀ ਟਿਕਟ ਮਿਲੀ। ਜੋੜੇ ਨੇ ਇਹ ਟਿਕਟ ਵੈਲੇਨਟਾਈਨ ਡੇਅ 'ਤੇ ਖਰੀਦੀ ਸੀ। ਪੇਡਨਾਲਟ ਦਾ ਕਹਿਣਾ ਹੈ ਕਿ ਜੇਕਰ ਮੇਰੇ ਪੋਤੇ ਨੇ ਹੋਮਵਰਕ 'ਚ ਮਦਦ ਨਾ ਮੰਗੀ ਹੁੰਦੀ ਤਾਂ ਇਹ ਲਾਟਰੀ ਟਿਕਟ ਉਸ ਨੂੰ ਕਦੇ ਨਾ ਮਿਲਦੀ। ਲਾਟਰੀ ਦੇ ਮਾਮਲੇ 'ਚ ਪੇਡਨਾਲਟ ਡਬਲ ਲੱਕੀ ਰਹੀ ਕਿਉਂਕਿ ਇਕ ਤਾਂ ਉਸ ਦੀ ਟਿਕਟ 'ਤੇ 10 ਲੱਖ ਕੈਨੇਡੀਅਨ ਡਾਲਰ ਦਾ ਇਨਾਮ ਨਿਕਲਿਆ ਤੇ ਦੂਜਾ ਇਸ ਦੀ ਵੈਲਡਿਟੀ ਖਤਮ ਹੋਣ ਦੇ ਕੁੱਝ ਹੀ ਦਿਨ ਪਹਿਲਾਂ ਉਨ੍ਹਾਂ ਨੂੰ ਇਹ ਟਿਕਟ ਵਾਪਸ ਮਿਲਿਆ। ਜੇਕਰ ਇਹ ਟਿਕਟ ਬਾਅਦ 'ਚ ਮਿਲਦਾ ਤਾਂ ਉਹ ਇੰਨੀ ਵੱਡੀ ਰਾਸ਼ੀ ਦੇ ਮਾਲਕ ਨਾ ਬਣ ਪਾਉਂਦੇ।

EpapersUpdates