• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਦੇਵ ਖਰੋੜ ਦੀ ਐਕਸ਼ਨ ਤੇ ਰੁਮਾਂਸ ਵਾਲੀ ਨਵੀਂ ਫ਼ਿਲਮ 'ਬਲੈਕੀਆ'--ਸੁਰਜੀਤ ਜੱਸਲ 9814607737

  

Share
  ਦੇਵ ਖਰੋੜ ਦੀ ਐਕਸ਼ਨ ਤੇ ਰੁਮਾਂਸ ਵਾਲੀ ਨਵੀਂ ਫ਼ਿਲਮ 'ਬਲੈਕੀਆ'--ਸੁਰਜੀਤ ਜੱਸਲ 9814607737
ਕਾਮੇਡੀ ਫ਼ਿਲਮਾਂ ਦੀ ਭੀੜ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਵਾਲਾ ਦੇਵ ਖਰੋੜ ਅੱਜ ਐਕਸ਼ਨ ਫ਼ਿਲਮਾਂ ਦਾ ਸਫ਼ਲ ਨਾਇਕ ਹੈ। ਪਿਛਲੇ ਸਮਿਆਂ 'ਚ ਆਈਆਂ 'ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਕਾਕਾ ਜੀ' ਵਰਗੀਆਂ ਫਿਲਮਾਂ ਤੋਂ ਬਾਅਦ ਹੁਣ ਦੇਵ ਖਰੌੜ ਦੀ ਇੱਕ ਨਵੀਂ ਐਕਸ਼ਨ ਤੇ ਰੁਮਾਂਟਿਕ ਫ਼ਿਲਮ 'ਬਲੈਕੀਆ' ਆ ਰਹੀ ਹੈ।
'ਬਲੈਕੀਆ' ਪੰਜਾਬ ਦੇ 1975 ਦੇ ਸਮੇਂ ਦੀ ਕਹਾਣੀ ਹੈ। ਜਿਸ ਦਾ ਨਿਰਮਾਣ ਪੰਜਾਬੀ ਸਿਨਮੇ ਲਈ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਓਹਰੀ ਪ੍ਰੋਡਕਸ਼ਨ ਦੇ ਬੈਨਰ ਨਿਰਮਾਤਾ ਵਿਵੇਕ ਓਹਰੀ ਤੇ ਅਤੁੱਲ ਓਹਰੀ ਨੇ ਕੀਤਾ ਹੈ। 'ਬਾਗੀ' ਮੇਲਾ, ਲੱਗਦਾ ਇਸ਼ਕ ਹੋ ਗਿਆ ਅਤੇ ਕਬੱਡੀ ਵੰਨਸ ਅਗੇਨ ਫ਼ਿਲਮਾਂ ਦਾ ਲੇਖਕ ਨਿਰਦੇਸ਼ਕ ਸੁਖਮੰਦਰ ਧੰਜਲ ਇਸ ਫ਼ਿਲਮ ਨਿਰਦੇਸ਼ਕ ਹੈ।
ਨਿਰਮਾਤਾ ਵਿਵੇਕ ਓਹਰੀ ਨੇ ਜਾਣਕਾਰੀ ਦਿੰਦੇ ਕਿਹਾ ਕਿ 'ਬਲੈਕੀਆ' ਪੰਜਾਬ ਦੇ ਬੀਤੇ ਉਸ ਦੌਰ ਦੀ ਇੱਕ ਜਬਰਦਸਤ ਕਹਾਣੀ ਹੈ ਜਦੋਂ ਗੈਰ ਕਾਨੂੰਨੀ ਧੰਦਿਆਂ ਦਾ ਵਪਾਰ ਕਰਨ ਵਾਲੇ ਨੂੰ ਬਲੈਕੀਆ ਕਿਹਾ ਜਾਂਦਾ ਸੀ। ਸਰਹੱਦੀ ਇਲਾਕੇ ਦਾ ਅਜਿਹਾ ਹੀ ਇੱਕ ਨੌਜਵਾਨ ਜਿਸਨੂੰ ਨਾਇਕ ਦੇਵ ਖਰੌੜ ਨੇ ਇਸ ਫ਼ਿਲਮ ਜ਼ਰੀਏ ਪਰਦੇ 'ਤੇ ਪੇਸ਼ ਕੀਤਾ ਹੈ। ਦਰਸ਼ਕ ਪਹਿਲੀ ਵਾਰੀ ਦੇਵ ਨੂੰ ਇੱਕ ਵੱਡੇ ਕੈਨਵਸ 'ਤੇ ਆਮ ਫ਼ਿਲਮਾਂ ਤੋਂ ਹਟਕੇ ਇੱਕ ਵੱਖਰੇ ਤੇ ਪ੍ਰਭਾਵਸ਼ਾਲੀ ਕਿਰਦਾਰ ਵਿੱਚ ਵੇਖਣਗੇ। ਫ਼ਿਲਮ ਦੀ ਕਹਾਣੀ ਐਕਸ਼ਨ ਦੇ ਨਾਲ ਨਾਲ ਕਾਮੇਡੀ ਅਤੇ ਰੁਮਾਂਸ ਦਾ ਹੀ ਹਿੱਸਾ ਹੇ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫ਼ਿਲਮ ਦੀ ਨਾਇਕਾ ਇਹਾਨਾ ਢਿੱਲੋਂ ਹੈ। 'ਬਲੈਕੀਆ' 1975 ਦੇ ਸਮਿਆਂ ਦੀ ਕਹਾਣੀ ਹੈ ਜਦ ਸਰਹੱਦੀ ਖੇਤਰਾਂ ਵਿੱਚ ਸੋਨੇ, ਚਾਂਦੀ ਅਤੇ ਹੋਰ ਗੈਰ ਕਾਨੂੰਨੀ ਵਸਤਾਂ ਦੀ ਸਮੱਗਲਿੰਗ ਜ਼ੋਰਾਂ 'ਤੇ ਸੀ। ਇਸ ਫ਼ਿਲਮ ਦਾ ਨਾਇਕ ਵੀ ਇਸ ਧੰਦੇ ਦੀ ਦਲਦਲ ਵਿੱਚ ਧਸਿਆ ਹੋਇਆ ਹੈ, ਜਿੱਥੋ ਉਹ ਨਿੱਕਲਣਾ ਚਾਹੁੰਦਾ ਹੈ। ਫ਼ਿਲਮ ਦੀ ਕਹਾਣੀ ਦੇ ਵੱਖ ਵੱਖ ਪਹਿਲੂ ਹਨ ਜੋ ਕਾਮੇਡੀ,ਰੁਮਾਂਸ ਅਤੇ ਐਕਸ਼ਨ ਦੇ ਨਾਲ ਜੁੜੇ ਹੋਏ ਹਨ।ਓਹਰੀ ਪ੍ਰੋਡਕਸ਼ਨ ਦੇ ਬੈਨਰ ਨਿਰਮਾਤਾ ਵਿਵੇਕ ਓਹਰੀ ਤੇ ਅਤੁੱਲ ਓਹਰੀ ਦੀ ਇਸ ਫ਼ਿਲਮ ਵਿੱਚ ਦੇਵ ਖਰੌੜ, ਇਹਾਨਾ ਢਿੱਲੋਂ, ਆਸੀਸ ਦੁੱਗਲ, ਏਕਤਾ ਬੀ ਪੀ ਸਿੰਘ, ਰਾਣਾ ਜੰਗ ਬਹਾਦਰ,ਰੂਬੀ ਅਟਵਾਲ, ਸੰਜੂ ਸੰਲੌਕੀ,ਅਰਸ਼ ਹੁੰਦਲ,ਤਰਸੇਮ ਪੌਲ, ਕੁਮਾਰ ਜੌਹਨ, ਰਵਿੰਦਰ ਮੰਡ, ਪ੍ਰਮੋਦ ਬੱਬੀ, ਨਗਿੰਦਰ ਗੱਖੜ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਇੰਦਰਪਾਲ ਸਿੰਘ ਨੇ ਲਿਖੀ ਹੈ। ਨਿਰਦੇਸ਼ਕ ਸੁਖਮੰਦਰ ਧੰਜਲ ਨੇ ਦਿੱਤਾ ਹੈ। ਫ਼ਿਲਮ ਦਾ ਸਹਾਇਕ ਨਿਰਦੇਸ਼ਕ ਜੱਸੀ ਮਾਨ ਹੈ। ਪੀ ਟੀ ਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵਲੋਂ 3 ਮਈ ਨੂੰ ਰਿਲੀਜ਼ ਕੀਤੀ ਜਾ ਰਹੀ ਇਹ ਫ਼ਿਲਮ ਪੰਜਾਬੀ ਸਿਨਮੇ ਲਈ ਮੀਲ ਪੱਥਰ ਸਾਬਿਤ ਹੋਵੇਗੀ। ਸੁਰਜੀਤ ਜੱਸਲ 9814607737

EpapersUpdates