• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਹੁੱਬ ਏ ਹਿਯਾਤ ਔਰ ਸਬਰ-ਓ-ਸ਼ੁਕਰ-- ਸਰਬਜੀਤ ਕੌਰ 'ਸਰਬ'

  

Share
   ਹੁੱਬ ਏ ਹਿਯਾਤ ਔਰ ਸਬਰ-ਓ-ਸ਼ੁਕਰ-- ਸਰਬਜੀਤ ਕੌਰ 'ਸਰਬ'
ਹੁੱਬ ਦਾ ਸ਼ਬਦੀ ਅਰਥ 'ਮੁਹੱਬਤ' ਤੇ ਹਿਯਾਤ ਦਾ ਅਰਥ 'ਜ਼ਿੰਦਗੀ'। ਸਾਡੀ ਅਸਲ ਜ਼ਿੰਦਗੀ ਦਾ ਕਿ ਅਰਥ ਹੈ? ਕਾਦਿਰ ਦੀ ਸੱਭ ਤੋਂ ਸੁੰਦਰ ਰਚਨਾ ਇਨਸਾਨ ਹੈ, ਜਿਸ ਨੂੰ ਸੋਚਣ, ਤੇ ਸਮਝਣ ਦੀ ਸ਼ਕਤੀ ਉਸ ਅਕਾਲ-ਪੁਰਖ ਤੋਂ ਪ੍ਰਾਪਤ ਹੈ। ਪਰ ਫਿਰ ਵੀ ਅਯੋਕਾ ਇਨਸਾਨੀ ਜ਼ਾਮਾ ਇਸ ਸ਼ਕਤੀ ਦੀ ਵਰਤੋਂ ਬਹੁਤ ਘੱਟ ਕਰ ਰਿਹਾ ਹੈ। ਪੁਰਾਣੇ ਸਮੇਂ ਵਿਚ ਘਰ ਦੇ ਵੱਡੇ-ਵਡੇਰੇ ਦੁਆਰਾ ਲਏ ਗਏ, ਫ਼ੈਸਲੇ ਤੇ ਕਿਸੇ ਪ੍ਰਕਾਰ ਦੀ ਕੋਈ ਵੀ ਨਿਦਾਮਤ (ਸ਼ਰਮਿੰਦਗੀ) ਨਹੀਂ ਸੀ ਹੁੰਦੀ, ਤੇ ਜਿਸ ਦਾ ਅਸਰ ਇਹ ਹੁੰਦਾ ਸੀ, ਕਿ ਬਜ਼ੁਰਗ ਦੁਆਰਾ ਲਿਆ ਹਰ ਇਕ ਫ਼ੈਸਲਾ ਸਾਰੇ ਪਰਿਵਾਰ ਨੂੰ ਇਕ ਮੋਤੀਆਂ ਦੀ ਮਾਲਾ ਵਾਂਗ ਪਰੋ ਕੇ ਰੱਖਦਾ ਹੁੰਦਾ ਸੀ। ਪਰਿਵਾਰ ਦੇ ਹਰ ਇਕ ਮੈਂਬਰ ਦਾ ਇਕ ਦੂਸਰੇ ਪ੍ਰਤੀ ਰੂਹ ਵਾਲੀ ਹੁੱਬ (ਮੁਹੱਬਤ) ਦਾ ਰਿਸ਼ਤਾ ਹੁੰਦਾ ਸੀ।

ਪਰ ਜਦੀਦ (ਆਧੁਨਿਕ) ਸਮੇਂ ਵਿਚ ਅਜਿਹੀਆਂ ਗੱਲਾਂ ਕੇਵਲ ਕਲਬ ਦੀ ਸ਼ੁਆ ਬਣ ਕੇ ਰਹਿ ਗਈਆ ਹਨ। ਕਿਸੇ ਦੁਆਰਾ ਦਿੱਤੀ ਕੋਈ ਵੀ ਚੰਗੀ ਨਸੀਹਤ ਤੇ ਕੋਈ ਵੀ ਅਸਰ ਨਹੀਂ ਹੁੰਦਾ ਸਗੋਂ ਅੱਜ ਦੀ ਨੋਜਵਾਨ ਪੀੜੀ ਅਪਣੀ ਤਰਜ਼ ਨਾਲ ਹੀ ਅੱਗੇ ਵੱਧਣ ਦੀ ਸੋਚ ਨੂੰ ਪਹਿਲ ਦੇ ਰਹੀ ਹੈ। ਤੇ ਇਸ ਗ਼ਰਦਿਸ਼ ਕਾਰਣ ਉਹ ਆਪਣੇ ਆਪ ਨੂੰ ਅਨੇਕਾਂ ਗਰਦਾਬ (ਘੁੰਮਰ-ਘੇਰੀ) ਵਿਚ ਪਾ ਰਹੀ ਹੈ। ਜਿਸ ਦਾ ਮੁੱਢਲਾ ਅਸਰ ਸਾਡੇ ਘਰਾਂ ਵਿਚ ਹੀ ਵਿਚ ਵੱਧ ਰਹੇ ਸ਼ਰ (ਝਗੜੇ) ਦਾ ਪੈਦਾ ਹੋਣਾ ਹੈ।

ਅੱਜ ਦੇ ਸਮੇਂ ਇਸ ਗਰਦਾਬ ਭਰੀ ਹਿਯਾਤ (ਜ਼ਿੰਦਗੀ) ਵਿਚ ਅਨੇਕਾਂ ਫ਼ਰੇਬੀ ਕੰਮ, ਇਨਸਾਨ ਹੀ ਇਨਸਾਨ ਨਾਲ ਕਮਾ ਰਿਹਾ ਹੈ। ਜਿਸ ਨਾਲ ਨਿਜ਼ਾਅ (ਤਕਰਾਰ) ਏਨਾਂ ਜਇਦਾ ਵੱਧ ਗਿਆ ਹੈ, ਕਿ ਆਉਣ ਵਾਲੀ ਨਸਬ (ਵੰਸ਼) ਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪਵੇਗਾ । ਆਪਸੀ ਪਿਆਰ ਦਿਨ ਪ੍ਰਤੀ ਦਿਨ ਖ਼ਤਮ ਹੋ ਰਿਹਾ ਹੈ, ਇਕ ਦੂਸਰੇ ਤੋਂ ਅੱਗੇ ਵੱਧਣ ਦੀ ਤਹਿਕੀਕ ਨੇ ਚਿਹਰੇ ਦੀ ਤਬੱਸੁਮ (ਮੁਸਕਰਾਹਟ) ਨੂੰ ਖ਼ਤਮ ਕਰ ਦਿੱਤਾ ਹੈ। ਸਾਡੀਆ ਲੋੜਾਂ ਨੇ ਹੀ ਸਾਨੂੰ ਇਕ ਦੂਸਰੇ ਵਿਚ ਤਜ਼ਾਦ (ਵਿਰੋਧਤਾ) ਪੈਦਾ ਕੀਤੀ ਹੈ। ਜੇਕਰ ਅਸੀਂ ਹੀ ਆਪਣੀਆ ਲੋੜਾਂ ਨੂੰ ਇਕ ਸੀਮਤ ਅਕਾਰ ਵਿਚ ਰੱਖ ਕੇ ਹਮ ਸਰ ਦੀ ਅਵਾਜ਼ ਨੂੰ ਵਜਾਹਤ (ਵਿਸਥਾਰ ਪੂਰਵਕ ਬਿਆਨ ਕਰਨਾ) ਕੀਤਾ ਜਾਵੇ ਤਦ ਕਿਸੇ ਦੇ ਘਰ ਵਿਚ ਕਿਸੇ ਵੀ ਤਰ੍ਹਾਂ ਦੀ ਫ਼ਿਰਾਕ (ਜੁਦਾਈ) ਨਹੀਂ ਹੋਵੇ ਗੀ। ਜੇ ਅਸੀਂ ਆਪਣੇ ਅਤੀਤ ਵੱਲ ਝਾਤੀ ਮਾਰ ਕੇ ਵੇਖ ਲਈ ਏ ਤਦ ਸਾਨੂੰ ਇਨਾਂ ਤਾ ਪਤਾ ਲੱਗ ਜਾਵੇਗਾ ਕਿ ਉਹ ਸਮਾਂ ਜਦੀਦ ਤੋਂ ਕਿਤੇ ਵਧੀਆ ਸੀ।

ਮਕਰ ਸੀ ਹੈ ਜਿਹ ਸਰਵਤ, ਹਰ ਤਰਫ਼ ਸ਼ਰ ਕੀ ਸ਼ੁਆ ਹੈ ।

'ਸਰਬ' ਬੋ ਦਿਨ ਥੇ ਸਾਬਰ ਕੇ, ਜਬ ਹਿਯਾਤ ਥੀ ਸ਼ਾਦ ਮੈਂ।

ਆਉਣ ਵਾਲਾ ਸਮਾਂ ਕਿ ਰੰਗ ਲੈ ਕੇ ਆਉਂਦਾ ਹੈ ਇਹ ਸਿਰਫ਼ ਸ੍ਰਿਸ਼ਟੀ ਨੂੰ ਸਾਜਣ ਵਾਲਾ ਜਾਣਦਾ ਹੈ। ਜੋ ਕਣ-ਕਣ ਵਿਚ ਨਿਵਾਸ ਕਰਦਾ ਹੈ। ਅਸੀਂ ਜੋ ਅੱਜ ਜ਼ਿੰਦਗੀ ਮਾਣ ਰਹੇ ਹਾਂ ਉਹ ਵੀ ਉਸ ਅਣਦਿਖ ਸ਼ਕਤੀ ਦੀ ਦੇਣ ਹੈ। ਭਾਵੇਂ ਬਹੁ-ਗਿਣਤੀ ਇਸ ਤੇ ਵਿਸ਼ਵਾਸ ਨਹੀ ਕਰਦੀ ਪਰ ਸਾਡੇ ਸੱਭ ਦੇ ਅੰਦਰ ਇਕ ਜੋਤ ਹੈ, ਜੋ ਪੂਰਣ-ਰੂਪੀ ਪਰਮ ਸੱਤਾ ਦੇ ਗਿਆਨ ਨੂੰ ਜਗਾਈ ਰੱਖਦੀ ਹੈ। ਇਸ ਲਈ ਅਸੀਂ ਕਿਸੇ ਵੀ ਹਲਾਤ ਵਿਚ ਰਹਿ ਕੇ ਜ਼ਿੰਦਗੀ ਨੂੰ ਬਤੀਤ ਕਰੀਏ ਪਰ ਉਸ ਸੱਚ ਕਰਤਾਰ ਦਾ ਸਬਰ-ਓ-ਸ਼ੁਕਰ ਹਰ ਸਮੇਂ ਕਰਦੇ ਰਹਿਣਾ ਚਾਹੀਦਾ ਹੈ।ਸਰਬਜੀਤ ਕੌਰ 'ਸਰਬ'


EpapersUpdates