• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਪੈਰਿਸ ਚਰਚ ਲਈ ਹੁਣ ਤੱਕ ਇਕੱਠੇ ਹੋਏ ਇਕ ਅਰਬ ਡਾਲਰ

  

Share
  
ਪੈਰਿਸ— ਪੈਰਿਸ ਦੀ ਇਤਿਹਾਸਿਕ ਅਤੇ ਦੁਨੀਆ ਭਰ ਵਿਚ ਮਸ਼ਹੂਰ ਨੋਟਰੇ-ਡੈਮ ਕੈਥੇਡ੍ਰਲ ਵਿਚ ਸੋਮਵਾਰ ਸ਼ਾਮ ਭਿਆਨਕ ਅੱਗ ਲੱਗ ਗਈ ਸੀ। ਇਸ ਅੱਗ ਵਿਚ ਇਮਾਰਤ ਦਾ ਉੱਪਰੀ ਹਿੱਸਾ ਅਤੇ ਮੀਨਾਰ ਨਸ਼ਟ ਹੋ ਗਏ। ਭਾਵੇਂਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੱਲੋਂ ਇਸ ਦੀ ਮੁੜ ਉਸਾਰੀ ਦਾ ਐਲਾਨ ਕੀਤਾ ਗਿਆ ਜਿਸ ਮਗਰੋਂ ਫੰਡ ਇਕੱਠਾ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ। ਇਸ ਫੰਡ ਵਿਚ ਬਹੁਤ ਸਾਰੇ ਲੋਕਾਂ ਨੇ ਦਾਨ ਕੀਤਾ। ਹੁਣ ਤੱਕ ਚਰਚ ਦੀ ਮੁੜ ਉਸਾਰੀ ਲਈ ਕਰੀਬ ਇਕ ਅਰਬ ਡਾਲਰ ਦਾ ਫੰਡ ਆ ਚੁੱਕਾ ਹੈ।

ਫਰਾਂਸ ਦੇ ਤਿੰਨ ਵੱਡੇ ਅਮੀਰ ਪਰਿਵਾਰਾਂ ਨੇ ਇਸ ਫੰਡ ਵਿਚ ਵੱਡਾ ਯੋਗਦਾਨ ਦਿੱਤਾ ਹੈ। ਇਨ੍ਹਾਂ ਅਰਬਪਤੀਆਂ ਵਿਚ ਐੱਲ.ਵੀ.ਐੱਮ.ਐੱਚ. ਗਰੁੱਪ, ਕੇਰਿੰਗ ਅਤੇ ਲੌਰੀਆਲ ਦੇ ਦਿੱਗਜ ਸ਼ਾਮਲ ਹਨ। ਮੰਗਲਵਾਰ ਤੱਕ ਤਿੰਨਾਂ ਵੱਲੋਂ ਦਿੱਤਾ ਗਿਆ ਕੁੱਲ ਫੰਡ 56.5 ਕਰੋੜ ਡਾਲਰ ਪਹੁੰਚ ਗਿਆ। ਐੱਲ.ਵੀ.ਐੱਮ.ਐੱਚ. ਅਤੇ ਉਸ ਦੇ ਸੀ.ਈ.ਓ. ਬਰਨਾਰਡ ਅਰਨਾਲਟ ਨੇ 22.6 ਕਰੋੜ ਡਾਲਰ ਦੇਣ ਦਾ ਵਾਅਦਾ ਕੀਤਾ। ਉੱਥੇ ਲੌਰੀਆਲ ਕੰਪਨੀ ਚਲਾਉਣ ਵਾਲੇ ਬੇਟੇਨਕੋਰਟ ਮੇਅਰਸ ਪਰਿਵਾਰ ਨੇ ਵੀ ਕਰੀਬ ਇੰਨੀ ਹੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਇਲਾਵਾ ਕੈਰਿੰਗ ਕੰਪਨੀ ਚਲਾਉਣ ਵਾਲੇ ਪਿਨੌਲਟ ਪਰਿਵਾਰ ਨੇ 11.3 ਕਰੋੜ ਡਾਲਰ ਦੇਣ ਦਾ ਵਾਅਦਾ ਕੀਤਾ।

ਕੇਰਿੰਗ ਗਰੁੱਪ ਦੇ ਸੀ.ਈ.ਓ. ਫ੍ਰੈਂਕੋਇਸ-ਹੇਨਰੀ ਪਿਨੌਲਟ ਨੇ ਸੋਮਵਾਰ ਨੂੰ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਨੋਟਰੇ ਡੈਮ ਇਮਾਰਤ ਦੀ ਮੁੜ ਉਸਾਰੀ ਲਈ ਰਾਸ਼ੀ ਪਿਨੌਲਟ ਪਰਿਵਾਰ ਦੀ ਨਿਵੇਸ਼ ਫਰਮ ਵੱਲੋਂ ਭੁਗਤਾਨ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਪਿਨੌਲਟ ਗੁੱਚੀ ਅਤੇ ਯਵੇਸ ਸੈਂਟ ਲਾਰੇਂਟ ਫੈਸ਼ਨ ਹਾਊਸ ਦੇ ਮਾਲਕ ਵੀ ਹਨ। ਇਨ੍ਹਾਂ ਵੱਡੇ ਪਰਿਵਾਰਾਂ ਤੋਂ ਇਲਾਵਾ ਫਰਾਂਸ ਦੀ ਹੋਰ ਕੰਪਨੀਆਂ ਨੇ ਵੀ ਚਰਚ ਦੀ ਮੁੜ ਉਸਾਰੀ ਲਈ ਰਾਸ਼ੀ ਦੇਣ ਦਾ ਵਾਅਦਾ ਕੀਤਾ ਹੈ। ਇੱਥੇ ਤੇਲ ਅਤੇ ਗੈਸ ਦੀ ਕੰਪਨੀ ਟੋਟਲ (ਟੀ.ਓ.ਟੀ.) ਨੇ 11.3 ਕਰੋੜ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਟੇਕ ਆਰ ਕੰਸਲਟਿੰਗ ਕੰਪ
ਨੀ ਕੈਪਜੇਮਿਨੀ ਨੇ 11 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ।

EpapersUpdates