• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਕੇਨੀ ਦੀ ਜਿੱਤ ਤੋਂ ਟਰੂਡੋ ਘਬਰਾਏ?

  

Share
  ਸਾਬਕਾ ਫੈਡਰਲ ਕੰਜ਼ਰਵੇਟਿਵ ਮੰਤਰੀ ਤੇ ਇਸ ਸਮੇਂ ਯੂਸੀਪੀ ਦੇ ਆਗੂ ਜੇਸਨ ਕੇਨੀ ਦੇ ਅਲਬਰਟਾ ਵਿੱਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਵਾਉਣ ਤੋਂ ਬਾਅਦ ਵਾਲੀ ਸਵੇਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਵੱਲੋਂ ਦਿੱਤੇ ਸੁਨੇਹੇ ਵਿੱਚ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਤੇ ਵੰਨ ਸੁਵੰਨਤਾ ਦੀ ਕੀਮਤ ਉੱਤੇ ਜ਼ੋਰ ਦਿੱਤਾ।
ਵਾਟਰਲੂ, ਓਨਟਾਰੀਓ ਵਿੱਚ ਲਿਬਰਲ ਪਾਰਟੀ ਦੇ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਮੰਗਲਵਾਰ ਨੂੰ ਆਏ ਨਤੀਜਿਆਂ, ਜਿਸ ਵਿੱਚ ਕੰਜ਼ਰਵੇਟਿਵ 87 ਵਿੱਚੋਂ 63 ਸੀਟਾਂ ਜਿੱਤੇ ਹਨ ਤੇ ਐਨਡੀਪੀ ਕੋਲ ਸਿਰਫ 24 ਸੀਟਾਂ ਹੀ ਰਹਿ ਗਈਆਂ ਹਨ, ਬਾਰੇ ਕੋਈ ਗੱਲ ਨਹੀਂ ਕੀਤੀ। ਸਗੋਂ ਟਰੂਡੋ ਨੇ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆ ਫੈਡਰਲ ਚੋਣਾਂ ਵਿੱਚ ਵੋਟਰਜ਼ ਨੂੰ ਮਿਲਣ ਵਾਲੇ ਬਦਲ ਬਾਰੇ ਗੱਲ ਕੀਤੀ।
ਅਲਬਰਟਾ ਵਿੱਚ 28 ਦਿਨਾਂ ਤੱਕ ਚੱਲੀ ਪ੍ਰੋਵਿੰਸ਼ੀਅਲ ਕੈਂਪੇਨ ਉੱਤੇ ਫੈਡਰਲ ਸਿਆਸੀ ਕਮਿਊਨਿਟੀ ਵੱਲੋਂ ਕਈ ਕਾਰਨਾਂ ਕਰਕੇ ਬਾਰੀਕੀ ਨਾਲ ਨਜ਼ਰ ਰੱਖੀ ਗਈ। ਹੁਣ ਟਰੂਡੋ ਨੂੰ ਆਪਣੇ ਇੱਕ ਹੋਰ ਪ੍ਰੋਵਿੰਸ਼ੀਅਲ ਵਿਰੋਧੀ ਦਾ ਸਾਹਮਣਾ ਕਰਨਾ ਹੋਵੇਗਾ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੇਨੀ ਦੀ ਜਿੱਤ ਦਾ ਟਰੂਡੋ ਦੀ ਕੌਮੀ ਕੈਂਪੇਨ ਉੱਤੇ ਵੀ ਅਸਰ ਪਵੇਗਾ। ਟਰੂਡੋ ਨੇ ਆਖਿਆ ਕਿ ਕੈਨੇਡੀਅਨਾਂ ਕੋਲ ਜਿਹੜੇ ਬਦਲ ਹਨ ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਉਹ ਜਾਣਦੇ ਹਨ ਕਿ ਜੇ ਉਹ ਪੂਰੇ ਵਿਸ਼ਵਾਸ ਨਾਲ ਅੱਗੇ ਵੱਧਣਗੇ ਤਾਂ ਕਿਸੇ ਵੀ ਵੱਡੀ ਚੁਣੌਤੀ ਦਾ ਰਲ ਕੇ ਸਾਹਮਣਾ ਕਰ ਸਕਦੇ ਹਨ। ਸਕਾਰਾਤਮਕ ਰਹਿ ਕੇ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਨਾਲ ਵੱਡੀ ਤੋਂ ਵੱਡੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ।
ਇਸ ਤੋਂ ਅੱਗੇ ਟਰੂਡੋ ਨੇ ਆਖਿਆ ਕਿ ਇਨ੍ਹਾਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ ਕਲਾਇਮੇਟ ਚੇਂਜ। ਅਲਬਰਟਾ ਦੇ ਨਵੇਂ ਪ੍ਰੀਮੀਅਰ ਬਣਨ ਜਾ ਰਹੇ ਕੇਨੀ ਨੂੰ ਵਧਾਈ ਦਿੰਦਿਆਂ ਟਰੂਡੋ ਨੇ ਆਖਿਆ ਕਿ ਉਹ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਵਰਗੇ ਮੁੱਦੇ ਨੂੰ ਵੀ ਕੇਨੀ ਨਾਲ ਵਿਚਾਰਨਾ ਚਾਹੁੰਦੇ ਹਨ। ਪਰ ਵਾਤਾਵਰਣ ਸਬੰਧੀ ਮੁੱਦਿਆਂ ਉੱਤੇ ਦੋਵਾਂ ਆਗੂਆਂ ਦੀ ਜੋ ਵੱਖ ਵੱਖ ਰਾਇ ਹੈ ਤੇ ਅਲਬਰਟਾ ਦੇ ਊਰਜਾ ਖੇਤਰ ਦੀ ਇਸ ਸਮੇਂ ਜਿਹੜੀ ਸਥਿਤੀ ਹੈ ਉਹ ਬਹੁਤ ਫਰਕ ਹੈ। ਇਸ ਮੁੱਦੇ ਉੱਤੇ ਜਲਦ ਹੀ ਦੋਵੇਂ ਆਗੂ ਬਹਿਸਦੇ ਨਜ਼ਰ ਆ ਸਕਦੇ ਹਨ।
ਜਿੱਤ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਮੰਗਲਵਾਰ ਰਾਤ ਕੇਨੀ ਨੇ ਇਹੋ ਵਾਅਦਾ ਕੀਤਾ ਕਿ ਪ੍ਰੀਮੀਅਰ ਬਣਨ ਤੋਂ ਬਾਅਦ ਸੱਭ ਤੋਂ ਪਹਿਲਾਂ ਉਹ ਐਨਡੀਪੀ ਦੇ ਕਾਰਬਨ ਟੈਕਸ ਨੂੰ ਮਨਸੂਖ ਕਰਨਗੇ। ਇਸ ਦੇ ਨਾਲ ਹੀ ਉਹ ਉਨ੍ਹਾਂ ਸਾਰੇ ਕੰਜ਼ਰਵੇਟਿਵ ਪ੍ਰੀਮੀਅਰਜ਼ ਦੇ ਨਾਲ ਰਲ ਕੇ ਇਸ ਮੁੱਦੇ ਉੱਤੇ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਘੜੀਸਨਗੇ। ਇਸ ਤੋਂ ਇਲਾਵਾ ਕੇਨੀ ਨੇ ਪਾਈਪਲਾਈਨਾਂ ਦੇ ਨਿਰਮਾਣ ਦੀ ਖਿਲਾਫਤ ਕਰਨ ਵਾਲਿਆਂ ਖਿਲਾਫ ਜੰਗ ਵਿੱਢਣ ਤੇ ਉਨ੍ਹਾਂ ਨੂੰ ਅਦਾਲਤ ਵਿੱਚ ਇਸ ਬਾਰੇ ਚੁਣੌਤੀ ਦੇਣ ਦਾ ਐਲਾਨ ਵੀ ਕੀਤਾ। ਦੂਜੇ ਪਾਸੇ ਟਰੂਡੋ ਤੇ ਫੈਡਰਲ ਲਿਬਰਲ ਸਰਕਾਰ ਵਾਤਾਵਰਣ ਸਬੰਧੀ ਦੋਸਤਾਨਾਂ ਨੀਤੀਆਂ ਨੂੰ ਆਰਥਿਕ ਮੌਕੇ ਦੱਸ ਕੇ ਅਪਨਾਉਣ ਲਈ ਹੋਰਨਾਂ ਪ੍ਰੋਵਿੰਸਾਂ ਉੱਤੇ ਦਬਾਅ ਪਾ ਰਹੀ ਹੈ। ਹਾਲਾਂਕਿ ਅਲਬਰਟਾ ਤੇ ਬੀਸੀ ਦੇ ਰੌਲੇ ਵਿੱਚ ਫਸ ਕੇ ਟਰਾਂਸ ਮਾਊਨਟੇਨ ਪਾਈਪਲਾਈਨ ਖਰੀਦਣ ਲਈ ਕਈ ਬਿਲੀਅਨ ਡਾਲਰ ਖਰਚਣ ਕਾਰਨ ਮੂਲਵਾਸੀਆਂ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਟਰੂਡੋ ਸਰਕਾਰ ਦੀ ਨਿਖੇਧੀ ਵੀ ਕੀਤੀ ਜਾ ਚੁੱਕੀ ਹੈ।

EpapersUpdates