• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਜਾਖੜ ਨੇ ਬਾਹਰੀ ਹੋਣ ਦਾ ਮਿਟਾਇਆ ਠੱਪਾ, ਪਠਾਨਕੋਟ ਚ ਖਰੀਦੀ ਕੋਠੀ

  

Share
  
ਪਠਾਨਕੋਟ--ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤੇ ਪਾਰਟੀ ਉਮੀਦਵਾਰ ਸੁਨੀਲ ਜਾਖੜ ਨੇ ਆਪਣੇ 'ਤੇ ਬਾਹਰੀ ਉਮੀਦਵਾਰ ਦੇ ਲੱਗੇ ਠੱਪੇ ਨੂੰ ਮਿਟਾਉਣ ਲਈ ਪਠਾਨਕੋਟ ਦੇ ਸਿਆਲੀ ਰੋਡ ਦੀ ਹਰੀ ਨਗਰ ਕਲੋਨੀ 'ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਕੋਠੀ ਖਰੀਦੀ ਹੈ। ਇਸ ਦੀ ਰਖਵਾਲੀ ਦੀ ਜ਼ਿੰਮੇਵਾਰੀ ਕੁੱਕ ਨੂੰ ਸੌਂਪੀ ਗਈ ਹੈ। ਉਸ ਨੇ ਦੱਸਿਆ ਕਿ 13 ਤਰੀਕ ਨੂੰ ਪੂਜਾ ਕਰਵਾਉਣ ਤੋਂ ਬਾਅਦ ਸੁਨੀਲ ਜਾਖੜ ਇਕ ਰਾਤ ਕੋਠੀ 'ਚ ਰਹੇ ਹਨ। ਇਸ ਤੋਂ ਬਾਅਦ ਕਾਂਗਰਸ ਦੇ ਵਰਕਰ ਵੀ 'ਸਾਡਾ ਜਾਖੜ, ਗੁਰਦਾਸਪੁਰ ਦਾ ਜਾਖੜ' ਬੈਨਰ ਲਗਾ ਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸੁਨੀਲ ਜਾਖੜ ਬਾਹਰ ਦੇ ਨਹੀਂ ਸਗੋਂ ਹੁਣ ਉਹ ਪਠਾਨਕੋਟ ਦੇ ਬਣ ਗਏ ਹਨ।

ਦੂਜੇ ਪਾਸੇ ਭਾਜਪਾ ਨੇ ਆਪਣੀਆਂ ਚੋਣ ਸਰਗਰਮੀਆਂ ਲਈ ਪਠਾਨਕੋਟ 'ਚ ਸਿਆਲ ਹਾਊਸ 'ਚ ਆਪਣਾ ਚੋਣ ਕੇਂਦਰ ਅੱਜ ਤੋਂ ਸਥਾਪਤ ਕਰ ਦਿੱਤਾ ਹੈ। ਇਸੇ ਹਾਊਸ 'ਚ ਭਾਜਪਾ ਦੇ ਮਰਹੂਮ ਸੰਸਦ ਮੈਂਬਰ ਵਿਨੋਦ ਖੰਨਾ ਨੇ ਵੀ 5 ਵਾਰ ਚੋਣ ਲੜਨ ਸਮੇਂ ਆਪਣਾ ਚੋਣ ਕੇਂਦਰ ਸਥਾਪਤ ਕੀਤਾ ਸੀ। ਬਾਅਦ 'ਚ ਉਨ੍ਹਾਂ ਵੀ ਪਠਾਨਕੋਟ ਦੇ ਸਿਆਲੀ ਰੋਡ 'ਤੇ ਸਾਲ 2014 'ਚ ਕੋਠੀ ਖਰੀਦੀ ਸੀ।

Epapers



Updates