• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          

 View Details

<< Back    

ਕ੍ਰਾਊਨ ਵੱਲੋਂ ਬਰੌਂਕੌਸ ਹਾਦਸੇ ਦੇ ਜਿੰਮੇਵਾਰ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਦੇਣ ਦੀ ਅਪੀਲ

  
  
  ਮੈਲਫੋਰਟ, ਸਸਕੈਚਵਨ, : ਘਾਤਕ ਹੰਬੋਲਡਟ ਬਰੌਂਕੌਸ ਬੱਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਟਰੱਕ ਡਰਾਈਵਰ ਨੇ ਆਖਿਆ ਕਿ ਉਹ ਹਾਦਸੇ ਦੀ ਪੂਰੀ ਜਿ਼ੰਮੇਵਾਰੀ ਲੈਂਦਾ ਹੈ। ਜਿ਼ਕਰਯੋਗ ਹੈ ਕਿ ਇਸ ਹਾਦਸੇ ਵਿੱਚ 16 ਵਿਅਕਤੀ ਮਾਰੇ ਗਏ ਸਨ ਜਦਕਿ 13 ਹੋਰ ਜ਼ਖ਼ਮੀ ਹੋ ਗਏ ਸਨ। ਵੀਰਵਾਰ ਨੂੰ ਮੈਲਫੋਰਟ, ਸਸਕੈਚਵਨ ਦੀ ਅਦਾਲਤ ਵਿੱਚ ਖੜ੍ਹੇ ਹੋ ਕੇ ਜਸਕੀਰਤ ਸਿੰਘ ਸਿੱਧੂ ਨੇ ਆਖਿਆ ਕਿ ਇਹ ਹਾਦਸਾ ਉਸ ਦੇ ਤਜਰਬੇ ਦੀ ਘਾਟ ਕਾਰਨ ਵਾਪਰਿਆ ਤੇ ਉਸ ਨੂੰ ਇਸ ਦਾ ਬਹੁਤ ਅਫਸੋਸ ਹੈ। ਸਿੱਧੂ ਨੇ ਅਦਾਲਤ ਵਿੱਚ ਮੌਜੂਦ ਪਰਿਵਾਰਾਂ ਨੂੰ ਆਖਿਆ ਕਿ ਉਹ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦਾ ਕਿ ਉਹ ਕਿਹੋ ਜਿਹੇ ਹਾਲਾਤ ਵਿੱਚੋਂ ਲੰਘ ਰਹੇ ਹਨ। ਉਸ ਨੇ ਆਖਿਆ ਕਿ ਉਸ ਨੂੰ ਇਹ ਅਹਿਸਾਸ ਹੈ ਕਿ ਉਨ੍ਹਾਂ ਦੀ ਜਿੰ਼ਦਗੀ ਦੀ ਸੱਭ ਤੋਂ ਕੀਮਤੀ ਚੀਜ਼ ਉਸ ਨੇ ਖੋਹ ਲਈ ਹੈ। ਇਸ ਮੌਕੇ ਜੱਜ ਨੇ ਆਖਿਆ ਕਿ ਉਹ 22 ਮਾਰਚ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਵੇਗੀ। ਸਿੱਧੂ ਦੇ ਬਚਾਅ ਪੱਖ ਦੇ ਵਕੀਲਾਂ ਨੇ ਇਸ ਬਾਰੇ ਕੋਈ ਸਿਫਾਰਿਸ਼ ਨਹੀਂ ਕੀਤੀ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਕਿੰਨੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਪਰ ਕ੍ਰਾਊਨ ਨੇ 10 ਸਾਲ ਦੀ ਸਜ਼ਾ ਦੀ ਤਜਵੀਜ਼ ਪੇਸ਼ ਕੀਤੀ। ਮਾਰਕ ਬ੍ਰੇਅਫੋਰਡ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਮੁਵੱਕਿਲ ਗੈਰਤਜ਼ਰਬੇਕਾਰ ਸੀ, ਉਹ ਇਲਾਕੇ ਨੂੰ ਵੀ ਨਹੀਂ ਸੀ ਜਾਣਦਾ, ਉਸ ਦਾ ਧਿਆਨ ਟਰੇਲਰ ਉੱਤੇ ਬੰਨ੍ਹੀ ਤਿਰਪਾਲ ਉੱਤੇ ਹੋ ਗਿਆ ਸੀ ਜਿਹੜੀ ਢਿੱਲੀ ਪੈ ਗਈ ਸੀ। ਬ੍ਰੇਅਫੋਰਡ ਨੇ ਆਖਿਆ ਕਿ ਉਸ ਨੂੰ ਇਸ ਗੱਲ ਦੀ ਨਿਰਾਸ਼ਾ ਹੈ ਕਿ ਉਹ ਲੋਕਾਂ ਨੂੰ ਕੀ ਦੱਸੇ ਕਿਉਂਕਿ ਉਸ ਦੇ ਮੁਵੱਕਿਲ ਨੂੰ ਹੀ ਇਹ ਨਹੀਂ ਸੀ ਪਤਾ ਕਿ ਕੀ ਹੋਇਆ? ਉਹ ਰੋਜ਼ ਆਪਣੇ ਆਪ ਨੂੰ ਕੋਸਦਾ ਹੈ ਕਿ ਆਖਿਰਕਾਰ ਕੀ ਹੋਇਆ। ਉਹ ਸਾਰੇ ਸਾਈਨ ਕਿਉਂ ਨਹੀਂ ਵੇਖ ਸਕਿਆ? ਉਹ ਕਿਉਂ ਨਹੀਂ ਰੁਕਿਆ? ਬ੍ਰੇਅਫੋਰਡ ਨੇ ਦੱਸਿਆ ਕਿ ਜਦੋਂ ਹਾਦਸਾ ਹੋਇਆ ਤਾਂ ਸਿੱਧੂ ਨੂੰ ਸਮਝ ਨਹੀਂ ਆਈ ਕਿ ਕੀ ਹੋ ਰਿਹਾ ਹੈ। ਉਹ ਆਪਣੇ ਉਲਟੇ ਹੋਏ ਸੈਮੀ ਟਰੱਕ ਵਿੱਚੋਂ ਰੇਂਗ ਕੇ ਬਾਹਰ ਨਿਕਲਿਆ ਤਾਂ ਉਸ ਨੇ ਵੇਖਿਆ ਕਿ ਬੱਚੇ ਰੋ ਰਹੇ ਹਨ। ਉਸ ਨੂੰ ਸਮਝ ਹੀ ਨਹੀਂ ਆਈ ਕਿ ਸੱਭ ਕਿਵੇਂ ਹੋ ਗਿਆ?

EpapersUpdates