• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          

 View Details

<< Back    

ਕੈਨੇਡਾ ਦੀ ਨਵੀਂ ਫ਼ੂਡ ਗਾਈਡ ਸ਼ਲਾਘਾਯੋਗ : ਸੋਨੀਆ ਸਿੱਧੂ

  
  
  ਬਰੈਂਪਟਨ, - ਫ਼ੂਡ ਗਾਈਡ ਖਾਣ-ਪੀਣ ਦੇ ਪਦਾਰਥਾਂ ਦੀ ਚੋਣ ਕਰਨ ਵਿਚ ਸਾਡੀ ਸਹਾਇਤਾ ਕਰਦੀ ਹੈ ਅਤੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਦੀ ਵਰਤੋਂ ਕਰਦੇ ਰਹੇ ਹਨ। ਪ੍ਰੰਤੂ, ਹੁਣ ਪਤਾ ਲੱਗਾ ਹੈ ਕਿ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਸਾਡੀ ਸਿਹਤ ਲਈ ਕਿੰਨੀਆਂ ਮਹੱਤਵਪੂਰਨ ਹਨ। ਆਪਣੇ ਕੰਮਾਂ-ਕਾਜਾਂ ਵਿਚ ਰੁੱਝੇ ਹੋਏ ਕੰੇਨੇਡਾ-ਵਾਸੀ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਪੌਸ਼ਟਿਕ ਖਾਧ-ਪਦਾਰਥਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਜਿਸ ਉੱਪਰ ਉਹ ਪੂਰਨ ਭਰੋਸਾ ਕਰ ਸਕਣ। ਬੀਤੇ ਦਿਨੀਂ ਲਾਂਚ ਕੀਤੀ ਗਈ ਕੈਨੇਡਾ ਦੀ ਨਵੀਂ ਫ਼ੂਡ-ਗਾਈਡ ਨੂੰ ਤਿਆਰ ਕਰਨ ਲਈ ਸਰਕਾਰ ਨੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਆਲ ਪਾਰਟੀ ਡਾਇਬੇਟੀਜ਼ ਕਾੱਕਸ ਦੀ ਚੇਅਰਪਰਸਨ ਵਜੋਂ 2017 ਵਿਚ ਹਫ਼ਤਾ-ਭਰ ਚਲਾਈ ਗਈ ਕੌਮੀ ਪੱਧਰ ਦੀ ਮੁਹਿੰਮ ਵਿਚ ਪੌਸ਼ਟਿਕ ਆਹਾਰ ਸਬੰਧੀ ਲੋਕਾਂ ਨਾਲ ਹੋਈ ਗੱਲਬਾਤ ਦੇ ਸਿੱਟਿਆਂ ਨੂੰ ਆਧਾਰ ਬਣਾਇਆ ਗਿਆ ਹੈ। ਇਹ ਨਵੀਂ ਫ਼ੂਡ-ਗਾਈਡ ਆਨ-ਲਾਈਨ ਉਪਲੱਭਧ ਹੈ ਅਤੇ ਇਹ ਆਮ ਲੋਕਾਂ ਦੀਆਂ ਵੱਖ-ਵੱਖ ਖਾਧ-ਪਦਾਰਥਾਂ ਦੀ ਚੋਣ ਦੀ ਲੋੜ ਪੂਰੀ ਕਰਨ, ਇਸ ਸਬੰਧੀ ਸਰਕਾਰੀ ਪਾਲਸੀਆਂ ਬਨਾਉਣ ਵਾਲਿਆਂ ਅਤੇ ਸਿਹਤ ਨਾਲ ਸਬੰਧਿਤ ਪ੍ਰੋਫ਼ੈਨਲਾਂ ਸਾਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਸਹਾਈ ਹੋਵੇਗੀ। ਇਸ ਵਿਚ 'ਮੋਬਾਇਲ ਫ਼ਰੈਂਡਲੀ ਵੈੱਬ' ਵੀ ਮੌਜੂਦ ਹੈ ਜੋ ਕੈਨੇਡਾ-ਵਾਸੀਆਂ ਨੂੰ ਕਿਧਰੇ ਵੀ ਅਤੇ ਕਿਸੇ ਸਮੇਂ ਵੀ ਵਧੀਆ ਪੌਸ਼ਟਿਕ ਖਾਣਾ ਖਾਣ ਲਈ ਉਤਸ਼ਾਹਿਤ ਕਰਦੀ ਹੈ। ਇਸ ਨਵੀਂ ਫ਼ੂਡ ਗਾਈਡ ਵਿਚ ਕੈਨੇਡਾ-ਵਾਸੀਆਂ ਲਈ ਖਾਣੇ ਦੀ ਚੋਣ ਬਾਰੇ ਹੇਠ ਲਿਖੇ ਸਾਰਥਿਕ ਮਸ਼ਵਰੇ ਸ਼ਾਮਲ ਹਨ: ਬਹੁਤ ਸਾਰੀਆਂ ਸਬਜ਼ੀਆਂ ਤੇ ਫਲ ਖਾਣੇ। ਪ੍ਰੋਟੀਨ ਭਰਪੂਰ ਖਾਧ-ਪਦਾਰਥ ਸੇਵਨ ਕਰਨੇ। ਛਿਲਕੇ ਸਮੇਤ ਅਨਾਜ (ੱਹੋਲੲ ਘਰਅਨਿ) ਦੀ ਵਰਤੋਂ ਕਰਨਾ ਪੀਣ ਲਈ ਪਾਣੀ ਦਾ ਪ੍ਰਯੋਗ ਕਰਨਾ। ਪੌਸ਼ਟਿਕ ਖ਼ੁਰਾਕ ਆਮ ਖਾਣ-ਪੀਣ ਨਾਲੋਂ ਵਧੇਰੇ ਮਹੱਤਵਪੂਰਨ ਹੈ ਅਤੇ ਇਹ ਫ਼ੂਡ ਗਾਈਡ ਕੈਨੇਡਾ-ਵਾਸੀਆਂ ਨੂੰ ਇਨ੍ਹਾਂ ਨੁਕਤਿਆਂ ਵੱਲ ਪ੍ਰੇਰਿਤ ਕਰਦੀ ਹੈ: ਖਾਣਾ ਜਿ਼ਆਦਾ ਵਾਰੀ ਬਣਾਓ, ਭਾਵ ਬੇਹਾ ਖਾਣਾ ਨਾ ਖਾਓ। ਖਾਣਾ ਮਜ਼ੇ ਨਾਲ ਖਾਓ ਅਤੇ ਖਾਣ ਸਮੇਂ ਕਾਹਲੀ ਨਾ ਕਰੋ। ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਸੇਚੇਤ ਰਹੋ। ਦੂਸਰਿਆਂ ਨਾਲ ਮਿਲ ਕੇ ਖਾਣਾ ਖਾਓ। ਇਹ ਨਵੀਂ ਕੈਨੇਡਾ ਫ਼ੂਡ ਗਾਈਡ ਸਮੂਹ ਕੈਨੇਡਾ-ਵਾਸੀਆਂ ਲਈ ਹੈ। ਹੈੱਲਥ ਕੈਨੇਡਾ ਇਹ ਯਕੀਨੀ ਬਨਾਉਣਾ ਚਾਹੁੰਦਾ ਹੈ ਕਿ ਇਸ ਵਿਚ ਸਮਾਜ ਦੇ ਸਾਰੇ ਵਰਗਾਂ ਜਿਨ੍ਹਾਂ ਵਿਚ ਕੈਨੇਡਾ ਦੇ ਪੁਰਾਣੇ ਵਸਨੀਕ ਵੀ ਸ਼ਾਮਲ ਹਨ, ਦੇ ਲਈ ਖਾਣੇ ਪ੍ਰਤੀ ਜਾਣਕਾਰੀ ਸ਼ਾਮਲ ਹੋਵੇ। ਇਸ ਦੇ ਨਾਲ ਹੀ ਇਸ ਸਬੰਧੀ ਹੈੱਲਥ ਕੈਨੇਡਾ ਤੇ ਇੰਡੀਜੀਨੀਅਸ ਸਰਵਿਸ ਕੈਨੇਡਾ ਫ਼ਸਟ ਨੇਸ਼ਨ, ਇਨੂਇਟ ਤੇ ਮੈਟੀਜ਼ ਦੇ ਨਾਲ ਮਿਲ ਕੇ ਕੰਮ ਰਹੇ ਹਨ। ਇਹ ਕੈਨੇਡਾ ਦੀ ‘ਹੈੱਲਥੀ ਈਟਿੰਗ ਸਟਰੈਟਿਜੀ’ ਦਾ ਅਨਿੱਖੜਵਾਂ ਅੰਗ ਹੈ ਜਿਸ ਦਾ ਮਕਸਦ ਸਾਰੇ ਕੈਨੇਡਾ-ਵਾਸੀਆਂ ਲਈ ਪੌਸ਼ਟਿਕ ਖਾਣੇ ਦੀ ਚੋਣ ਕਰਨਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ,"ਅਸੀਂ ਜਾਣਦੇ ਹਾਂ ਕਿ ਪੌਸ਼ਟਿਕ ਖਾਣਾ ਸਾਡੀ ਸਮੁੱਚੀ ਸਿਹਤ, ਖ਼ਾਸ ਤੌਰ 'ਤੇ ਡਾਇਬੇਟੀਜ਼ ਵਰਗੀ ਘਾਤਕ ਬੀਮਾਰੀ ਨਾਲ ਲੜਨ ਲਈ ਕਿੰਨਾ ਜ਼ਰੂਰੀ ਹੈ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਇਸ ਨਵੀਂ ਫ਼ੂਡ ਗਾਈਡ ਵਿਚ ਕੌਮੀ-ਪੱੱਧਰ 'ਤੇ ਲੋਕਾਂ ਨਾਲ ਹਫ਼ਤਾ-ਭਰ ਚੱਲੀ ਗੱਲਬਾਤ ਦੇ ਬਹੁਤ ਸਾਰੇ ਅੰਸ਼ ਸ਼ਾਮਲ ਕੀਤੇ ਗਏ ਹਨ। ਮੈਂ ਜਾਣਦੀ ਹਾਂ ਕਿ ਇਹ ਮਹੱਤਵਪੂਰਨ ਗਾਈਡ ਕੈਨੇਡਾ-ਵਾਸੀਆਂ ਨੂੰ ਸਹੀ ਖਾਣ-ਪਾਨ ਅਤੇ ਸਿਹਤਮੰਦ ਜੀਵਨ ਜਿਊਣ ਲਈ ਸਹਾਈ ਹੋਵੇਗੀ।"

Epapers



Updates