• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          

 View Details

<< Back    

ਬਿਟਕੁਆਇਨ : ਕੰਪਨੀ ਦੇ CEO ਦੀ ਮੌਤ, ਪਾਸਵਰਡ ਪਤਾ ਨਾ ਹੋਣ ਕਾਰਨ ਨਿਵੇਸ਼ਕਾਂ ਦੇ ਫਸੇ 1300 ਕਰੋੜ

  
  
  ਟੋਰਾਂਟੋ/ਨਿਊਯਾਰਕ-ਕੈਨੇਡਾ ਦੀ ਵੱਡੀ ਕ੍ਰਿਪਟੋ ਕਰੰਸੀ (ਵਰਚੁਅਲ ਕਰੰਸੀ) ਐਕਸਚੇਂਜ ਫਰਮ ਦੇ ਸੀ. ਈ. ਓ. ਅਤੇ ਸਹਿ-ਬਾਨੀ ਦੀ ਮੌਤ ਤੋਂ ਬਾਅਦ ਨਿਵੇਸ਼ਕਾਂ ਦੇ 190 ਮਿਲੀਅਨ ਡਾਲਰ (ਲਗਭਗ 1300 ਕਰੋੜ ਰੁਪਏ) ਦੇ ਬਿਟਕੁਆਇਨ ਫਸ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕ੍ਰਿਪਟੋ ਕਰੰਸੀ ਐਕਸਚੇਂਜ ਫਰਮ ਕਵਾਡਰਿਗਾ ਸੀ. ਐਕਸ. ਦੇ ਸੀ. ਈ. ਓ. ਗੇਰਾਲਡ ਕੋਟੇਨ (30) ਦੀ ਮੌਤ ਨਾਲ 1300 ਕਰੋੜ ਰੁਪਏ ਦੀ ਬਿਟਕੁਆਇਨ ਸਮੇਤ ਹੋਰ ਡਿਜੀਟਲ ਕਰੰਸੀਆਂ ਵੀ ਫਰੀਜ਼ ਹੋ ਗਈਆਂ ਹਨ। ਇਸ ਕਰੰਸੀ ਨੂੰ ਅਨਲਾਕ ਕਰਨ ਦਾ ਪਾਸਵਰਡ ਸਿਰਫ ਕੋਟੇਨ ਦੇ ਕੋਲ ਹੀ ਸੀ। ਇਕ ਹਫ਼ਤਾ ਪਹਿਲਾਂ ਕਵਾਡਰਿਗਾ ਸੀ. ਐਕਸ. ਨੇ ਕੈਨੇਡਾ ਦੀ ਅਦਾਲਤ ਵਿਚ ਕ੍ਰੈਡਿਟ ਪ੍ਰੋਟੈਕਸ਼ਨ ਲਈ ਅਪੀਲ ਕੀਤੀ ਤਾਂ ਹਜ਼ਾਰਾਂ ਕਰੋੜ ਦੀ ਕ੍ਰਿਪਟੋ ਕਰੰਸੀ ਲਾਕ ਹੋਣ ਦੀ ਜਾਣਕਾਰੀ ਸਾਹਮਣੇ ਆਈ। ਉਥੇ ਹੀ ਕੋਟੇਨ ਦੀ ਭਾਰਤ ਵਿਚ ਅਚਾਨਕ ਹੋਈ ਮੌਤ ਤੋਂ ਬਾਅਦ ਸੀ. ਐਕਸ. ਐਕਸਚੇਂਜ ਨੂੰ ਦੀਵਾਲੀਆ ਕਾਨੂੰਨ ਤਹਿਤ ਹਿਫਾਜ਼ਤ ਦਿੱਤੀ ਗਈ ਹੈ। ਮੀਡੀਆ ਰਿਪੋਟਰਸ ਵਿਚ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੌਰੇ 'ਤੇ ਆਉਣ ਦੌਰਾਨ ਕੋਟੇਨ ਦੀ ਮੌਤ ਹੋ ਗਈ। ਖਬਰਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਕੋਟੇਨ ਦੀ ਮੌਤ ਦਸੰਬਰ 2018 ਦੇ ਅੰਤ ਵਿਚ ਅੰਤੜੀਆਂ ਨਾਲ ਜੁੜੀ ਬੀਮਾਰੀ ਕਾਰਨ ਹੋਈ ਹੈ। ਕੰਪਨੀ ਨੇ ਕੋਟੇਨ ਦੀ ਮੌਤ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਦਿੱਤੀ। ਇਹ ਵੀ ਦੱਸਿਆ ਗਿਆ ਕਿ ਉਹ ਭਾਰਤ ਯਾਤਰਾ 'ਤੇ ਯਤੀਮ ਬੱਚਿਆਂ ਲਈ ਇਕ ਯਤੀਮਖ਼ਾਨਾ ਖੋਲ੍ਹਣ ਗਏ ਸਨ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਬੀਤੇ ਦਿਨੀਂ ਅਸੀਂ ਆਪਣੀ ਆਰਥਿਕ ਪ੍ਰੇਸ਼ਾਨੀ ਦਾ ਹੱਲ ਕੱਢਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ। ਅਸੀਂ ਕ੍ਰਿਪਟੋ ਕਰੰਸੀ ਅਕਾਊਂਟ ਦਾ ਪਤਾ ਲਾਉਣ ਅਤੇ ਉਸ ਨੂੰ ਸੁਰੱਖਿਅਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਸਾਨੂੰ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਡਿਪਾਜ਼ਿਟ ਦੇ ਹਿਸਾਬ ਨਾਲ ਪੈਸਾ ਦੇਣਾ ਹੈ ਪਰ ਅਸੀਂ ਅਜਿਹਾ ਕਰ ਸਕਣ ਵਿਚ ਅਸਮਰਥ ਹਾਂ। 31 ਜਨਵਰੀ 2019 ਨੂੰ ਕਵਾਡਰਿਗਾ ਸੀ. ਐਕਸ. ਨੇ ਆਪਣੀ ਵੈੱਬਸਾਈਟ ਦੇ ਮਾਧਿਅਮ ਨਾਲ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਗਿਆ ਦਿੱਤੀ ਜਾਵੇ, ਜਿਸ ਦੇ ਨਾਲ ਉਹ ਆਪਣੀ ਆਰਥਿਕ ਸਮੱਸਿਆ ਨੂੰ ਹੱਲ ਕਰ ਸਕਣ। ਕੰਪਨੀ ਨੇ ਕਿਹਾ ਕਿ ਕਵੈਡਰਿਗਾ ਦੇ ਕੋਲ ਰੱਖੀਆਂ ਗਈਆਂ ਸਾਰੀਆਂ ਕਰੰਸੀਆਂ ਕੋਲਡ ਵੈਲੇਟ ਖਾਤਿਆਂ ਵਿਚ ਆਫਲਾਈਨ ਰੱਖੀਆਂ ਗਈਆਂ ਸਨ। ਇਹ ਹੈਕਰਾਂ ਤੋਂ ਬਚਾਅ ਲਈ ਕੀਤਾ ਗਿਆ ਸੀ। ਇਨ੍ਹਾਂ ਖਾਤਿਆਂ ਦਾ ਐਕਸੈੱਸ ਸਿਰਫ ਕੋਟੇਨ ਦੇ ਕੋਲ ਹੀ ਸੀ। ਮ੍ਰਿਤਕ ਦੀ ਪਤਨੀ ਨੂੰ ਵੀ ਨਹੀਂ ਪਤਾ ਪਾਸਵਰਡ ਰਿਪੋਰਟਾਂ ਅਨੁਸਾਰ ਕ੍ਰਿਪਟੋ ਕਰੰਸੀ ਦੇ ਪਾਸਵਰਡ ਬਾਰੇ ਮ੍ਰਿਤਕ ਦੀ ਪਤਨੀ ਨੂੰ ਵੀ ਜਾਣਕਾਰੀ ਨਹੀਂ ਹੈ। ਪ੍ਰਮੁੱਖ ਸਕਿਓਰਿਟੀ ਐਕਸਪਰਟ ਵੀ ਇਸ ਕਰੰਸੀ ਦੇ ਪਾਸਵਰਡ ਨੂੰ ਬ੍ਰੇਕ ਕਰਨ ਵਿਚ ਅਸਮਰੱਥ ਰਹੇ ਹਨ। ਕੋਟੇਨ ਦਾ ਲੈਪਟਾਪ ਇਨਕ੍ਰਿਪਟਿਡ ਕੋਟੇਨ ਦੀ ਮੌਤ ਤੋਂ ਬਾਅਦ ਉਸਦੀ ਪਤਨੀ ਜੇਨਿਫਰ ਰਾਬਰਟਸਨ ਅਤੇ ਉਨ੍ਹਾਂ ਦੀ ਕੰਪਨੀ ਨੇ ਬੀਤੇ ਦਿਨੀਂ ਅਦਾਲਤ ਵਿਚ ਕ੍ਰੈਡਿਟ ਪ੍ਰੋਟੈਕਸ਼ਨ ਦੀ ਪਟੀਸ਼ਨ ਦਰਜ ਕੀਤੀ। ਪਟੀਸ਼ਨ ਵਿਚ ਰਾਬਰਟਸਨ ਵੱਲੋਂ ਕਿਹਾ ਗਿਆ ਕਿ ਗੇਰਾਲਡ ਦੇ ਇਨਕ੍ਰਿਪਟਿਡ ਅਕਾਊਂਟ ਨੂੰ ਅਨਲਾਕ ਕਰਨ ਵਿਚ ਉਹ ਅਸਮਰੱਥ ਰਹੇ ਹਨ। ਇਸ ਅਕਾਊਂਟ ਵਿਚ ਲਗਭਗ 190 ਮਿਲੀਅਨ ਡਾਲਰ ਦੇ ਬਿਟਕੁਆਇਨ ਸਮੇਤ ਹੋਰ ਕ੍ਰਿਪਟੋ ਕਰੰਸੀਜ਼ ਲਾਕਡ ਹਨ। ਇਹ ਵੀ ਦੱਸਿਆ ਗਿਆ ਕਿ ਗੇਰਾਲਡ ਜਿਸ ਲੈਪਟਾਪ ਤੋਂ ਆਪਣਾ ਆਫੀਸ਼ੀਅਲ ਕੰਮ ਕਰਦੇ ਸਨ, ਉਹ ਇਨਕ੍ਰਿਪਟਿਡ ਹੈ ਅਤੇ ਉਸ ਦਾ ਪਾਸਵਰਡ ਉਨ੍ਹਾਂ ਤੋਂ ਇਲਾਵਾ ਕਿਸੇ ਦੇ ਕੋਲ ਨਹੀਂ ਸੀ। ਭਾਰਤ 'ਚ ਲਗਭਗ 2 ਅਰਬ ਡਾਲਰ ਦਾ ਬਿਟਕੁਆਇਨ 'ਚ ਨਿਵੇਸ਼ ਬਿਟਕੁਆਇਨ ਅਤੇ ਹੋਰ ਕ੍ਰਿਪਟੋ ਕਰੰਸੀ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਸਾਲ 2013 ਤੋਂ ਹੀ ਨਿਵੇਸ਼ਕਾਂ ਨੂੰ ਸਾਵਧਾਨ ਕਰਦਾ ਰਿਹਾ ਹੈ। ਆਰ. ਬੀ. ਆਈ. ਇਹ ਕਹਿ ਚੁੱਕਾ ਹੈ ਕਿ ਦੇਸ਼ ਵਿਚ ਇਸ ਨੂੰ ਮਾਨਤਾ ਨਹੀਂ ਹੈ ਅਤੇ ਅਜਿਹੇ ਵਿਚ ਇਸ ਵਿਚ ਕਮਾਈ ਡੁੱਬਣ 'ਤੇ ਨਿਵੇਸ਼ਕ ਖੁਦ ਜ਼ਿੰਮੇਵਾਰ ਹੋਣਗੇ। ਇਕ ਅੰਦਾਜ਼ੇ ਮੁਤਾਬਕ ਭਾਰਤ ਵਿਚ 2 ਅਰਬ ਡਾਲਰ ਦਾ ਨਿਵੇਸ਼ ਬਿਟਕੁਆਇਨ 'ਚ ਹੈ। ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀ ਚਰਚਾ ਉਥੇ ਹੀ, ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਇਹ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਕਿਤੇ ਇਹ ਪੂਰਾ ਮਾਮਲਾ ਫਰਾਡ ਦਾ ਤਾਂ ਨਹੀਂ ਹੈ। ਲੋਕ ਇੰਟਰਨੈੱਟ 'ਤੇ ਇਹ ਵੀ ਲਿਖ ਰਹੇ ਹਨ ਕਿ ਜੇਕਰ ਗੇਰਾਲਡ ਨੂੰ ਅੰਤੜੀਆਂ ਨਾਲ ਸਬੰਧਤ ਕੋਈ ਗੰਭੀਰ ਬੀਮਾਰੀ ਸੀ ਤਾਂ ਉਹ ਭਾਰਤ ਕਿਉਂ ਗਏ? ਇਨ੍ਹਾਂ ਈ-ਕਰੰਸੀਜ਼ ਦਾ ਵੀ ਦੁਨੀਆ 'ਚ ਹੈ ਚਲਨ ਬਿਟਕੁਆਇਨ ਤੋਂ ਇਲਾਵਾ ਦੁਨੀਆ ਭਰ ਵਿਚ ਹਜ਼ਾਰਾਂ ਡਿਜੀਟਲ ਕਰੰਸੀਜ਼ ਚਲਨ 'ਚ ਹਨ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਚਰਚਿਤ ਈ-ਕਰੰਸੀਜ਼ ਵਿਚ ਓਰਿਜਨਲ, ਲਿਟਕੁਆਇਨ, ਡੋਜਕੁਆਇਨ, ਏਥੇਰੇਮ, ਨੇਮਕੁਆਇਨ, ਸਵਿਫਟਕੁਆਇਨ, ਪੀਰਕੁਆਇਨ, ਫੇਦਰਕੁਆਇਨ, ਗਰਿਡਕੁਆਇਨ ਅਤੇ ਪ੍ਰਾਈਮਕੁਆਇਨ ਕੁਝ ਵੱਡੀਆਂ ਕ੍ਰਿਪਟੋ ਕਰੰਸੀਜ਼ ਹਨ।

EpapersUpdates