• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          

 View Details

<< Back    

30 ਸਤੰਬਰ ਨੂੰ ਕੌਮੀ ਛੁੱਟੀ ਐਲਾਨਣ ਲਈ ਫੈਡਰਲ ਸਰਕਾਰ ਵੱਲੋਂ ਪ੍ਰਸਤਾਵ ਪੇਸ਼

  
  
  ਫੈਡਰਲ ਸਰਕਾਰ ਮੂਲਵਾਸੀ ਕੈਨੇਡੀਅਨਾਂ ਨਾਲ ਸੁਲ੍ਹਾ ਉੱਤੇ ਧਿਆਨ ਕੇਂਦਰਿਤ ਕਰਕੇ 30 ਸਤੰਬਰ ਨੂੰ ਨਵੀਂ ਵੈਧਾਨਿਕ ਛੁੱਟੀ ਐਲਾਨਣਾ ਚਾਹੁੰਦੀ ਹੈ। 30 ਸਤੰਬਰ ਨੂੰ ਆਰੇਂਜ ਸ਼ਰਟ ਡੇਅ ਵਜੋਂ ਜਾਣਿਆ ਜਾਂਦਾ ਹੈ। ਇਹ ਦਿਨ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਤਜਰਬੇ ਕਾਰਨ ਖਾਸ ਮੰਨਿਆ ਜਾਂਦਾ ਹੈ। ਇਸ ਦਿਨ ਦਾ ਨਾਂ ਇਸ ਲਈ ਆਰੇਂਜ ਸ਼ਰਟ ਡੇਅ ਪਿਆ ਕਿਉਂਕਿ ਫਿਲੀਜ਼ ਵੈਬਸਟੈਡ ਨਾਂ ਦੀ ਇੱਕ ਸਾਬਕਾ ਵਿਦਿਆਰਥਣ ਨੂੰ ਉਸ ਦੀ ਦਾਦੀ ਵੱਲੋਂ ਦਿੱਤੀ ਗਈ ਚਮਕਦਾਰ ਆਰੇਂਜ ਸ਼ਰਟ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਉਸ ਦੇ ਪਹਿਲੇ ਦਿਨ ਹੀ ਉਸ ਤੋਂ ਲੈ ਲਈ ਗਈ ਸੀ। ਜੇ ਇਹ ਪ੍ਰਸਤਾਵ ਪਾਰਲੀਆਮੈਂਟ ਵਿੱਚ ਪਾਸ ਹੋ ਜਾਂਦਾ ਹੈ ਤਾਂ 30 ਸਤੰਬਰ ਨੂੰ ਸੱਚ ਤੇ ਸੁਲ੍ਹਾ ਲਈ ਕੌਮੀ ਦਿਵਸ ਵਜੋਂ ਮਨਾਇਆ ਜਾਵੇਗਾ। ਲਿਬਰਲ ਐਮਪੀ ਰੈਂਡੀ ਬੌਇਸਨੌਲਟ ਨੇ ਦੱਸਿਆ ਕਿ ਸਰਕਾਰ ਸਰਵਾਈਵਰਜ਼, ਪਰਿਵਾਰਾਂ ਤੇ ਮੂਲਵਾਸੀ ਕਮਿਊਨਿਟੀਜ਼ ਦੇ ਸਨਮਾਨ ਵਿੱਚ ਇਸ ਦਿਨ ਨੂੰ ਫੈਡਰਲ ਛੁੱਟੀ ਵਜੋਂ ਮਨਾਉਣਾ ਚਾਹੁੰਦੀ ਹੈ।

EpapersUpdates