• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          

 View Details

<< Back    

ਪੰਜਾਬੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹੈ ਕੈਨੇਡਾ

  
  
  ਵੈਸੇ ਤਾਂ ਹਰ ਭਾਰਤੀ ਖਾਸ ਕਰਕੇ ਪੰਜਾਬੀ ਕੈਨੇਡਾ ਜਾਣ ਦੇ ਸੁਪਨਾ ਲੈਂਦਾ ਹੈ ਅਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਕਈ ਹੀਲੇ ਵੀ ਕਰਦਾ ਰਹਿੰਦਾ ਹੈ। ਪਰ ਕੁਝ ਹੀ ਲੋਕ ਹੁੰਦੇ ਹਨ ਜੋ ਆਪਣੀ ਸਖ਼ਤ ਮਿਹਨਤ ਸਦਕਾ ਹੀ ਸੁਪਨਿਆਂ ਦੇ ਇਸ ਮੁਲਕ ਦੀ ਸੈਰ ਕਰ ਪਾਉਂਦਾ ਹੈ। ਪੰਜਾਬ ਵਿਚ ਮੁੰਡੇ-ਕੁੜੀਆਂ ਕੈਨੇਡਾ ਜਾਣ ਦਾ ਸੁਪਨਾ ਲੈ ਕੇ ਲੰਬੀਆਂ ਲਾਈਨਾਂ ਵਿਚ ਧੱਕੇ ਖਾਂਦੇ ਹਨ ਅਤੇ ਆਪਣੇ ਮਾ-ਪਿਓ ਦੇ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਹਨ। ਅਜਿਹੇ ਵਿਚ ਕੈਨੇਡਾ ਵਲੋਂ ਸੈਲਾਨੀਆਂ ਸਬੰਧੀ ਇਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਵਿਚ ਕੈਨੇਡਾ ਆਉਣ ਵਾਲਿਆਂ ਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ। ਇਸ ਰਿਪੋਰਟ ਮੁਤਾਬਕ ਬੀਤੇ ਸਾਲ ਕੈਨੇਡਾ ਜਾਣ ਵਾਲੇ ਲੋਕਾਂ ਦਾ ਤਾਂ ਜਿਵੇਂ ਇਥੇ ਹੜ੍ਹ ਹੀ ਆ ਗਿਆ। ਸੈਲਾਨੀਆਂ ਦੀ ਇੰਨੀ ਜ਼ਿਆਦਾ ਗਿਣਤੀ ਕਾਰਨ ਕੈਨੇਡੀਅਨ ਸੈਰ-ਸਪਾਟਾ ਮੰਤਰਾਲੇ ਨੂੰ ਕਾਫੀ ਫਾਇਦਾ ਹੋਇਆ, ਕਿਉਂਕਿ ਬੀਤੇ ਸਾਲ ਸੈਲਾਨੀਆਂ ਦੀ ਗਿਣਤੀ ਪਹਿਲੀ ਵਾਰ 2 ਕਰੋੜ 10 ਲੱਖ ਦਾ ਅੰਕੜਾ ਪਾਰ ਕਰ ਗਈ। ਭਾਰਤ ਤੋਂ ਕੈਨੇਡਾ ਪੁੱਜੇ ਸੈਲਾਨੀਆਂ ਦੀ ਗਿਣਤੀ ਤਕਰੀਬਨ 2 ਲੱਖ 70 ਹਜ਼ਾਰ ਦਰਜ ਕੀਤੀ ਗਈ ਜੋ 2017 ਦੇ ਮੁਕਾਬਲੇ 7 ਫੀਸਦੀ ਜ਼ਿਆਦਾ ਹੈ। ਭਾਰਤ ਤੋਂ ਵੱਡੀ ਗਿਣਤੀ ਵਿਚ ਪੰਜਾਬੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਕੈਨੇਡਾ। ਬੀਤੇ ਕੁਝ ਸਾਲਾਂ ਵਿਚ ਦੇਖਿਆ ਗਿਆ ਹੈ ਕਿ ਯਾਤਰੀਆਂ ਵਿਚ ਘੁੰਮਣ ਲਈ ਕੈਨੇਡਾ ਸਭ ਤੋਂ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਕੈਨੇਡਾ 2025 ਤੱਕ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਵਿਚ ਸ਼ੁਮਾਰ ਹੋ ਜਾਵੇਗਾ, ਜਦੋਂ ਕਿ 2021 ਤੱਕ ਕੈਨੇਡਾ ਵਿਚ ਸੈਲਾਨੀਆਂ ਦੀ ਗਿਣਤੀ 30 ਫੀਸਦੀ ਤੱਕ ਵਧ ਜਾਵੇਗੀ।

Epapers



Updates